Site icon Sikh Siyasat News

ਖਾਲਸਾ ਜੀ ਦੀ ਰਿਵਾਇਤ ਅਨੁਸਾਰ ਨਵੰਬਰ 1984 ਦੇ ਦੋਖੀਆਂ ਨਾਲ ਕਿਵੇਂ ਨਿਆਂ ਕੀਤਾ ਗਿਆ? ਭਾਈ ਦਲਜੀਤ ਸਿੰਘ

ਸਿੱਖ ਜਥਾ ਮਾਲਵਾ ਵੱਲੋਂ 1 ਨਵੰਬਰ 2022 ਨੂੰ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਨਵੰਬਰ ੧੯੮੪ ਦੀ ਨਸਲਕੁਸ਼ੀ ਦੀ ਯਾਦ ਵਿਚ ਇਕ ਸਾਮਗਮ ਕਰਵਾਇਆ ਗਿਆ।

ਨਵੰਬਰ ੧੯੮੪ ਦੇ ਦੁਸ਼ਟਾਂ ਨੂੰ ਸੋਧਣ ਵਾਲੇ ਜਥੇ ਦੇ ਜੀਅ ਭਾਈ ਦਲਜੀਤ ਸਿੰਘ ਜੀ ਨੇ ਉਸ ਦੌਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਕਿ ਕਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਮਥੁਰਾ ਸਿੰਘ, ਭਾਈ ਸੁਰਿੰਦਰ ਸਿੰਘ ਛਿੰਦੂ ਉਰਫ ਕੇ. ਸੀ. ਸ਼ਰਮਾ, ਭਾਈ ਦਲਜੀਤ ਸਿੰਘ, ਭਾਈ ਰਣਜੀਤ ਸਿੰਘ ਤੇ ਉਹਨਾ ਦੇ ਹੋਰਨਾ ਸਾਥੀਆਂ ਨੇ ਗੁਰੂ ਸਾਹਿਬ ਦੀ ਮਿਹਰ ਤੇ ਸੰਗਤਾਂ ਦੀ ਅਰਦਾਸ ਸਦਕਾ ਨਵੰਬਰ ੧੯੮੪ ਵਿਚ ਸਿੱਖਾਂ ਉੱਤੇ ਜੁਲਮ ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਸੋਧਿਆ ਸੀ। ਭਾਈ ਦਲਜੀਤ ਸਿੰਘ ਵੱਲੋਂ ਦੱਸੀ ਗਈ ਸਾਰੀ ਵਾਰਤਾ ਅਸੀਂ ਇਥੇ ਆਪ ਜੀ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version