ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਭੁਲੱਥ ਦੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬੀ ਏਕਤਾ ਪਾਰਟੀ ਦੇ ਸੱਤ ਬੁਲਾਰੇ ਲਾਏ ਗਏ ਹਨ। ਇਹਨਾਂ ਬੁਲਾਰਿਆਂ ਵਿਚ ਸਿੱਖ ਇਤਿਹਾਸਕਾਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਦਾ ਨਾਂ ਵੀ ਸ਼ਾਮਲ ਹੈ।
ਡਾ. ਗੁਰਦੁਰਸ਼ਨ ਸਿੰਘ ਤੋਂ ਇਲਾਵਾ ਵਕੀਲ ਗੁਰਪ੍ਰੀਤ ਸਿੰਘ, ਵਕੀਲ ਬੂਟਾ ਸਿੰਘ ਬੈਰਾਗੀ, ਸੁਖਦੀਪ ਸਿੰਘ ਅੱਪਰਾ, ਡਾ. ਸੁਰਿੰਦਰ ਕੰਵਲ, ਪ੍ਰੋ. ਗੁਰਨੂਰ ਸਿੰਘ ਕੋਮਲ ਅਤੇ ਵਕੀਲ ਸਿਮਰਨਜੀਤ ਕੌਰ ਨੂੰ ਵੀ ਪੰਜਾਬੀ ਏਕਤਾ ਪਾਰਟੀ ਦਾ ਬੁਲਾਰਾ ਬਣਾਇਆ ਗਿਆ ਹੈ।
ਪੀ.ਈ.ਪੀ. ਦਾ ਕਹਿਣਾ ਹੈ ਕਿ ਇਹ ਬੁਲਾਰੇ ਹੀ ਪੀ.ਈ.ਪੀ. ਵਲੋਂ ਅਖਬਾਰਾਂ, ਟੀ.ਵੀ. ਤੇ ਖਬਰਖਾਨੇ ਦੇ ਹਰੋਨਾਂ ਸਰੋਤਾਂ ਨਾਲ ਗੱਲਬਾਤ ਕਰਨਗੇ।