Site icon Sikh Siyasat News

ਕੱਕਾਰਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਚੈਨਲ ਨੂੰ ਕੀਤੀ ਤਾੜਨਾ

ਅੰਮ੍ਰਿਤਸਰ (26 ਮਈ 2014): ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੁਆਰਾ ਬਖਸ਼ੇ ਗਏ ਕਕਾਰਾਂ ਦੀ ਕਿਸੇ ਵੀ ਕੀਮਤ ਤੇ ਨਜਾਇਜ ਵਰਤੋ ਨਹੀ ਕਰਨ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਕਰਾਰ ਸਿੱਖ ਪੰਥ ਦੀ ਧਾਰਮਿਕ ਕਸਵੱਟੀ ਦੇ ਹੀ ਚਿੰਨ ਹਨ ਅਤੇ ਇਹਨਾਂ ਨੂੰ ਮਜ਼ਾਕੀਆ ਲਹਿਜੇ ਵਿੱਚ ਪੇਸ਼ ਕਰਨਾ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ।

ਸਬ ਟੀ.ਵੀ ਦੇ ਇੱਕ ਸੀਰੀਅਮ ਇੱਕ ਟੀ.ਵੀ ਸੀਰੀਅਲ ‘ਲਾਪਤਾਗੰਜ ਫਿਰ ਇੱਕ ਵਾਰ’ਸਿੱਖ ਕੱਕਾਰਾਂ ਵਿਚੋਂ ਇੱਕ ਕੱਕਾਰ ਕ੍ਰਿਪਾਨ ਦਾ ਮਜ਼ਾਕ ਉਡਾਉਦਿਆਂ ਕੀਤੀ ਬੇਅਦਬੀ ਸਬੰਧੀ ਪਹੁਚੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦਿਆਂ  ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਬ ਟੀ.ਵੀ ਚੈਨਲ ਵਾਲਿਆ ਨੂੰ ਤਾੜਨਾ ਕਰਦਿਆ ਕਿਹਾ ਕਿ ਕਿਸੇ ਵੀ ਸਿੱਖ ਜਾਂ ਸਿੱਖੀ ਨਾਲ ਸਬੰਧਿਤ ਕਰਾਰਾਂ ਦੀ ਤੌਹੀਨ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ ਅਤੇ ਸਬ ਟੀ.ਵੀ ਵਾਲਿਆ ਨੇ ਜਿਸ ਤਰੀਕੇ ਨਾਲ ਕਿਰਪਾਨ ਵਿਖਾ ਡਰਾਉਣ ਧਮਕਾਉਣ ਦਾ ਸੀਰੀਅਲ ਵਿਖਾਇਆ ਗਿਆ ਹੈ ਉਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।

 ਜਾਰੀ ਇੱਕ ਬਿਆਨ ਰਾਹੀ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਪਹਿਲਾਂ ਵੀ ਕਈ ਚੈਨਲ ਵਾਲਿਆ ਦੀਆ ਸ਼ਕਾਇਤਾ ਉਹਨਾਂ ਕੋਲ ਪੁੱਜੀਆ ਹਨ ਕਿ ਕੁਝ ਲੋਕ ਜਾਣ ਬੁੱਝ ਕੇ ਸਿੱਖੀ ਦਾ ਮਜ਼ਾਕ ਉਡਾ ਰਹੇ ਹਨ ਅਤੇ ਉਹਨਾਂ ਦੇ ਖਿਲਾਫ ਲੋੜੀ ਦੀ ਕਾਰਵਾਈ ਕੀਤੀ ਵੀ ਗਈ ਹੈ। ਉਹਨਾਂ ਕਿਹਾ ਕਿ ਜਿਸ ਤਰਾਂ ਸਬ ਟੀ.ਵੀ ਚੈਨਲ ਵਾਲਿਆ ਨੇ ਇੱਕ ਟੀ.ਵੀ ਸੀਰੀਅਲ ‘ਲਾਪਤਾਗੰਜ ਫਿਰ ਇੱਕ ਵਾਰ’ ਵਿੱਚ ਇੱਕ ਲੜਕੀ ਵੱਲੋ ਪੰਜ ਕੱਕਾਰਾਂ ਵਿੱਚ ਸ਼ਾਮਲ ਕਿਰਪਾਨ ਦਿਖਾ ਤੇ ਬਲੈਕਮੇਲ ਕਰਨ ਦੀ ਸੀਰੀਅਲ ਵਿਖਾਇਆ ਗਿਆ ਹੈ ਉਹ ਸਿੱਖੀ ਪਰੰਪਰਾ , ਸਿਧਾਤਾਂ ਤੇ ਮਰਿਆਦਾ ਦੇ ਬਿਲਕੁਲ ਵਿਰੁੱਧ  ਹੈ।

 ਉਹਨਾਂ ਇਸ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਅਜਿਹੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗੀ। ਉਹਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਚੈਨਲ ਵਾਲਿਆ ਨੇ ਆਪਣੀ ਗਲਤੀ ਦੀ ਤੁਰੰਤ ਮੁਆਫੀ ਨਾ ਮੰਗੀ ਅਤੇ ਕੱਰਾਰਾਂ ਦੀ ਬੇਅਦਬੀ ਬੰਦ ਨਾ ਕੀਤੀ ਤਾਂ ਸਿੱਖ ਜਥੇਬੰਦੀਆ ਕਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣਗੀਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version