Site icon Sikh Siyasat News

ਬੋਲਦੀ ਕਿਤਾਬ “1984 ਅਣਚਿਤਵਿਆ ਕਹਿਰ” (ਕਿਸ਼ਤ ਚੌਥੀ)

ਚੰਡੀਗੜ੍ਹ: ਘੱਲੂਘਾਰਾ 1984 ਦੇ ਵਰਤਾਰੇ ਬਾਰੇ ਸਿੱਖ ਸਿਧਾਂਤਕ ਨਜ਼ਰੀਏ ਨੂੰ ਪੇਸ਼ ਕਰਦੀ ਭਾਈ ਅਜਮੇਰ ਸਿੰਘ ਦੀ ਕਿਤਾਬ “1984 ਅਣਚਿਤਵਿਆ ਕਹਿਰ – ਨਾ ਮੰਨਣਯੋਗ, ਨਾ ਭੁੱਲਣਯੋਗ, ਨਾ ਬਖਸ਼ਣਯੋਗ) ਦਾ ਅਵਾਜ਼ ਰੂਪ ਸਿੱਖ ਸਿਆਸਤ ਵੱਲੋਂ ਲੜੀਵਾਰ ਤਰੀਕੇ ਨਾਲ ਜਾਰੀ ਕੀਤਾ ਜਾ ਰਿਹਾ ਹੈ। ਇਹ ਬੋਲਦੀ ਕਿਤਾਬ ਸਿੱਖ ਸਿਆਸਤ ਦੇ ਐਂਡਰਾਇਡ ਐਪ ਰਾਹੀਂ ਸਲਾਨਾ ਭੇਟਾ ਤਾਰ ਕੇ ਸੁਣੀ ਜਾ ਸਕਦੀ ਹੈ।

ਅੱਜ 4 ਜੂਨ ਦੀ ਕੜੀ ਤਹਿਤ ਇਸ ਕਿਤਾਬ ਦਾ ਤੀਸਰਾ ਕਾਂਡ “ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦਾ ਸਿਆਸੀ ਪ੍ਰਸੰਗ” ਜਾਰੀ ਕੀਤਾ ਗਿਆ ਹੈ।

1984 ਅਣਚਿਤਵਿਆ ਕਹਿਰ

ਕਿਤਾਬ ਦੇ ਪੰਨਿਆਂ 71 ਤੋਂ 100 ‘ਤੇ ਲਿਖੇ ਗਏ ਇਸ ਕਾਂਡ ਦੇ ਆਵਾਜ਼ ਰੂਪ ਨੂੰ 7 ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਦੇ ਸਿਰਲੇਖ ਹਨ: (1) ਫੌਜੀ ਹਮਲੇ ਦਾ ਸਿਆਸੀ ਪ੍ਰਸੰਗ; (2) ਨੇਸ਼ਨ ਸਟੇਟ ਦੀ ਉਸਾਰੀ ਦਾ ਪ੍ਰੋਜੈਕਟ; (3) ਅੰਦਰੂਨੀ ਬਸਤੀਵਾਦ ਦਾ ਕੈਂਸਰ; (4) ਭਾਰਤੀ ਰਾਜ ਦੀ ਅਸਲੀ ਖਸਲਤ; (5) ਇੰਦਰਾਸ਼ਾਹੀ; (6) ਖੋਟੇ ਉਦੇਸ਼ ਅਤੇ (7) ਹਮਲੇ ਦਾ ਬਾਨ੍ਹਣੂੰ। ਇਹ ਸੱਤੇ ਹਿੱਸੀ ਹੀ ਅੱਜ ਜਾਰੀ ਕਰ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ “ਇਤਿਹਾਸ ਨਾਲ ਲੱਦੇ ਦੌਰ ਦੀ ਗੱਲ” (ਕਿਤਾਬ ਦੀ ਲੇਖਕ ਵੱਲੋਂ ਲਿਖੀ ਤੇ ਬੋਲੀ ਗਈ ਜਾਣਪਛਾਣ), ਸ਼੍ਰੀ ਦਰਬਾਰ ਸਾਹਿਬ ਦਾ ਨਿਆਰਾ ਮਹੱਤਵ (ਕਾਂਡ 1) ਅਤੇ ਸ਼ਹੀਦੀ ਪਰੰਪਰਾ (ਕਾਂਡ 2) ਕ੍ਰਮਵਾਰ 1, 2 ਅਤੇ 3 ਜੂਨ ਨੂੰ ਜਾਰੀ ਕੀਤੇ ਗਏ ਸਨ।

ਬੋਲਦੀ ਕਿਤਾਬ ਸੁਣਨ ਦਾ ਤਰੀਕਾ:

(1) ਸਿੱਖ ਸਿਆਸਤ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ (ਅਤੇ ਭਵਿੱਖ ਵਿੱਚ ਜਾਰੀ ਕੀਤੀਆਂ ਜਾਣ ਵਾਲੀਆਂ) ਬੋਲਦੀਆਂ ਕਿਤਾਬਾਂ ਸਿਰਫ ਸਿੱਖ ਸਿਆਸਤ ਦੀ ਆਪਣੀ ਐਪ ‘ਤੇ ਹੀ ਸੁਣੀਆਂ ਜਾ ਸਕਣਗੀਆਂ। ਇਸ ਲਈ ਬੋਦੀਆਂ ਕਿਤਾਬਾਂ ਸੁਣਨ ਵਾਸਤੇ ਸਿੱਖ ਸਿਆਸਤ ਦੀ ਐਂਡਰਾਇਡ ਐਪ ਆਪਣੀਆਂ ਜੇਬੀਆਂ (ਫੋਨਾਂ) ਵਿੱਚ ਭਰੋ। ਜੇਕਰ ਤੁਸੀਂ ਹਾਲੀ ਸਿੱਖ ਸਿਆਸਤ ਦੀ ਐਂਡਰਾਇਡ ਐਪ ਆਪਣੀ ਜੇਬੀ ਵਿੱਚ ਨਹੀਂ ਭਰੀ ਤਾਂ ਇਹ ਤੰਦ ਛੂਹੋ – https://goo.gl/8rWVKL

(2) ਐਪ ਜੇਬੀ ਵਿੱਚ ਭਰਨ ਤੋਂ ਬਾਅਦ ਤੁਸੀਂ ਰੋਜਾਨਾ ਖਬਰਾਂ ਤੇ ਲੇਖ ਪੜ੍ਹ ਸਕੋਗੇ ਅਤੇ ਵੀਡੀਓ ਵੇਖ ਸਕੋਗੇ। ਬੋਲਦੀਆਂ ਕਿਤਾਬਾਂ ਤਾਈਂ ਆਪਣੀ ਪਹੁੰਚ ਬਣਾਉਣ ਲਈ ਸਲਾਨਾ ਖਰਚ ਅਦਾ ਕਰਕੇ ਸਿੱਖ ਸਿਆਸਤ ਦੀਆਂ ਖਾਸ ਸੇਵਾਵਾਂ ਸ਼ੁਰੂ ਕਰਵਾਓ।

ਜੇਕਰ ਤੁਹਾਨੂੰ ਇਸ ਬਾਬਤ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਡੇ ਨਾਲ ਫੇਸਬੁੱਕ ਸੁਨੇਹੇ ਰਾਹੀਂ ਸੰਪਰਕ ਕਰ ਸਕਦੇ ਹੋ। ਸਾਨੂੰ ਫੇਸਬੁੱਕ ਸੁਨੇਹਾ ਭੇਜਣ ਲਈ ਇਹ ਤੰਦ ਛੂਹੋ – https://m.me/sikhsiyasat

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version