Tag Archive "sikh-siyasat-android-app"

ਸਿੱਖ ਸਿਆਸਤ ਵੱਲੋਂ ਬੋਲਦੀ ਕਿਤਾਬ “ਖਾਲਸਾ ਰਾਜ ਦੇ ਉਸਰਈਏ ਭਾਗ-2” ਜਾਰੀ

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਬੋਲਦੀ ਕਿਤਾਬ 'ਖਾਲਸਾ ਰਾਜ ਦੇ ਉਸਰਈਏ' ਜਾਰੀ ਕਰ ਦਿੱਤੀ ਗਈ ਹੈ।

ਸਿੱਖ ਸਿਆਸਤ ਨੇ ਆਈ-ਫੋਨ ਲਈ ‘ਜੁਗਤ’ ਜਾਰੀ ਕੀਤੀ

ਸਿੱਖ ਸਿਆਸਤ ਵੱਲੋਂ 18 ਜੂਨ, 2019 ਨੂੰ ਐਪਲ ਆਈ-ਫੋਨ ਲਈ ਜੁਗਤ (ਐਪ) ਜਾਰੀ ਕਰਨ ਦਾ ਐਲਾਨ ਕੀਤਾ ਗਿਆ ਜਿਸ ਨਾਲ ਪੰਜਾਬ ਤੋਂ ਚੱਲਦੇ ਇਸ ਸਿੱਖ ਮੀਡੀਆ ਅਦਾਰੇ ਨਾਲ ਪਾਠਕਾਂ, ਸਰੋਤਿਆਂ ਤੇ ਦਰਸ਼ਕਾਂ ਦਾ ਜੁੜੇ ਰਹਿਣਾ ਸੁਖਾਲਾ ਹੁਣ ਹੋਰ ਵੀ ਹੋ ਗਿਆ ਹੈ।

ਸਿੱਖ ਸਿਆਸਤ ਦੀ ਐਂਡਰਾਇਡ ਐਪ ਵਿੱਚ ਨਵੀਂ ਸਹੂਲਤਾਂ ਲਾਗੂ ਕੀਤੀਆਂ

ਸਿੱਖ ਸਿਆਸਤ ਦੀ ਐਨਡਰਾਇਡ ਐਪ ਤਕਰੀਬਨ ਦੋ ਮਹੀਨੇ ਪਹਿਲਾਂ ਜਾਰੀ ਕੀਤੀ ਗਈ ਸੀ, ਜਿਸ ਨੂੰ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਪਾਠਕਾਂ ਦੀ ਸਲਾਹ ਮੁਤਾਬਕ ਅਸੀਂ ਇਸ ਐਪ ਵਿੱਚ ਲੋੜੀਂਦੇ ਸੁਧਾਰ ਕਰ ਰਹੇ ਹਾਂ ਅਤੇ ਇਸ ਵਿੱਚ ਨਵੀਆਂ ਸਹੂਲਤਾਂ ਵੀ ਪਾ ਰਹੇ ਹਾਂ।

ਬੋਲਦੀ ਕਿਤਾਬ “1984 ਅਣਚਿਤਵਿਆ ਕਹਿਰ” (ਕਿਸ਼ਤ ਚੌਥੀ)

ਘੱਲੂਘਾਰਾ 1984 ਦੇ ਵਰਤਾਰੇ ਬਾਰੇ ਸਿੱਖ ਸਿਧਾਂਤਕ ਨਜ਼ਰੀਏ ਨੂੰ ਪੇਸ਼ ਕਰਦੀ ਭਾਈ ਅਜਮੇਰ ਸਿੰਘ ਦੀ ਕਿਤਾਬ "1984 ਅਣਚਿਤਵਿਆ ਕਹਿਰ - ਨਾ ਮੰਨਣਯੋਗ, ਨਾ ਭੁੱਲਣਯੋਗ, ਨਾ ਬਖਸ਼ਣਯੋਗ) ਦਾ ਅਵਾਜ਼ ਰੂਪ ਸਿੱਖ ਸਿਆਸਤ ਵੱਲੋਂ ਲੜੀਵਾਰ ਤਰੀਕੇ ਨਾਲ ਜਾਰੀ ਕੀਤਾ ਜਾ ਰਿਹਾ ਹੈ।

ਚਿਰਾਂ ਤੋਂ ਉਡੀਕੀ ਜਾ ਰਹੀ ਬੋਲਦੀ ਕਿਤਾਬ “1984 ਅਣਚਿਤਵਿਆ ਕਹਿਰ” ਸਿੱਖ ਸਿਆਸਤ ਐਪ ‘ਤੇ ਜਾਰੀ

ਸਿੱਖ ਸਿਆਸਤ ਦੀ ਐਂਡਰਾਇਡ ਐਪ ਜਾਰੀ ਹੋਣ ਤੋਂ ਬਾਅਦ, ਪਾਠਕਾਂ ਵਲੋਂ ਉਡੀਕੀ ਜਾ ਰਹੀ 1984 ਅਣਚਿਤਵਿਆ ਕਹਿਰ (ਨਾ ਮੰਨਣਯੋਗ, ਨਾ ਭੁੱਲਣਯੋਗ, ਨਾ ਬਖਸ਼ਣਯੋਗ) ਬੋਲਦੀ ਕਿਤਾਬ ਐਪ 'ਤੇ ਜਾਰੀ ਕਰ ਦਿੱਤੀ ਗਈ ਹੈ।

ਸਿੱਖ ਸਿਆਸਤ ਨੇ ਸਮਾਰਟ ਫੋਨਾਂ ਲਈ ਆਪਣੀ ਪਲੇਠੀ ਮੋਬਾਇਲ ਐਪ ਜਾਰੀ ਕੀਤੀ

ਸਿੱਖ ਸਿਆਸਤ ਦੇ ਸੰਪਾਦਕ ਤੇ ਸੰਚਾਲਕ ਐਡਵੋਕੇਟ ਪਰਮਜੀਤ ਸਿੰਘ ਨੇ ਇਕ ਬਿਆਨ ਜਾਰੀ ਕਰਕੇ ਇਸ ਮੋਬਾਇਲ ਐਪ ਨੂੰ ਜਨਤਕ ਤੌਰ 'ਤੇ ਜਾਰੀ ਕਰਨ ਦਾ ਐਲਾਨ ਕੀਤਾ। ਇਹ ਐਪ ਐਂਡਰਾਇਡ ਅਪਰੇਟਿੰਗ ਸਿਸਟਮ ਵਾਲੇ ਸਮਾਰਟ ਫੋਨਾਂ ਲਈ ਜਾਰੀ ਕੀਤੀ ਗਈ ਹੈ।