ਸਿੱਖ ਖਬਰਾਂ

ਸਿੱਖ ਸਿਆਸਤ ਨੇ ਆਈ-ਫੋਨ ਲਈ ‘ਜੁਗਤ’ ਜਾਰੀ ਕੀਤੀ

June 21, 2019 | By

ਚੰਡੀਗੜ੍ਹ: ਸਿੱਖ ਸਿਆਸਤ ਵੱਲੋਂ 18 ਜੂਨ, 2019 ਨੂੰ ਐਪਲ ਆਈ-ਫੋਨ ਲਈ ਜੁਗਤ (ਐਪ) ਜਾਰੀ ਕਰਨ ਦਾ ਐਲਾਨ ਕੀਤਾ ਗਿਆ ਜਿਸ ਨਾਲ ਪੰਜਾਬ ਤੋਂ ਚੱਲਦੇ ਇਸ ਸਿੱਖ ਮੀਡੀਆ ਅਦਾਰੇ ਨਾਲ ਪਾਠਕਾਂ, ਸਰੋਤਿਆਂ ਤੇ ਦਰਸ਼ਕਾਂ ਦਾ ਜੁੜੇ ਰਹਿਣਾ ਸੁਖਾਲਾ ਹੁਣ ਹੋਰ ਵੀ ਹੋ ਗਿਆ ਹੈ।

ਸਿੱਖ ਸਿਆਸਤ ਦੇ ਸੰਪਾਦਕ ਤੇ ਸੰਚਾਲਕ ਪਰਮਜੀਤ ਸਿੰਘ ਨੇ ਇਕ ਬਿਆਨ ਜਾਰੀ ਕਰਕੇ ਇਸ ਜੁਗਤ (ਐਪ) ਨੂੰ ਜਨਤਕ ਤੌਰ ‘ਤੇ ਜਾਰੀ ਕਰਨ ਦਾ ਐਲਾਨ ਕੀਤਾ। ਇਹ ਜੁਗਤ ਆਈ. ਓ. ਐਸ. ਪ੍ਰਬੰਧ ਵਾਲੇ ਆਈ-ਫੋਨਾਂ, ਆਈ-ਪੋਡ ਅਤੇ ਆਈ-ਪੈਡ ਲਈ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਲੰਘੇ ਸਾਲ ਸਿੱਖ ਸਿਆਸਤ ਨੇ ਐਂਡਰਾਇਡ ਫੋਨਾਂ ਲਈ ਵੀ ਜੁਗਤ (ਐਪ) ਜਾਰੀ ਕੀਤੀ ਸੀ।

 

ਸਿੱਖ ਸਿਆਸਤ ਦੀ ਆਈ-ਫੋਨ ਲਈ ਜੁਗਤ ਹਾਸਲ ਕਰੋ

ਪਰਮਜੀਤ ਸਿੰਘ ਨੇ ਕਿਹਾ ਕਿ ਹੁਣ ਸਿੱਖ ਸਿਆਸਤ ਦੀ ਜੁਗਤ (ਐਪ) ਨੂੰ ਪਾਠਕ ‘ਐਪਲ ਐਪ ਸਟੋਰ’ ਰਾਹੀਂ ਬਿਨਾ ਕਿਸੇ ਭੇਟਾ ਦੇ ਲਾਹ ਸਕਦੇ ਹਨ ਜਿਸ ਲਈ ਉਹ ‘ਐਪ ਸਟੋਰ’ ਵਿੱਚ “Sikh Siyasat” ਲਿਖ ਕੇ ਇਸ ਨੂੰ ਭਾਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਮਾਹਿਰਾਂ ਦੀ ਟੋਲੀ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੀ ਗਈ ਸਿੱਖ ਸਿਆਸਤ ਦੀ ਇਹ ਜੁਗਤ ਪਾਠਕਾਂ ਅਤੇ ਦਰਸ਼ਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।

ਸਿੱਖ ਸਿਆਸਤ ਦੀ ਆਈ-ਫੋਨ ਜੁਗਤ ਦੀਆਂ ਕੁਝ ਝਲਕਾਂ

ਉਨ੍ਹਾਂ ਕਿਹਾ ਕਿ: “ਜਿਵੇਂ ਕਿ ਅਸੀਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਖਬਰਾਂ ਲਈ ਵੱਖੋ-ਵੱਖਰੇ ਬਿਜਾਲ-ਮੰਚ (ਵੈਬਸਾਈਟਾਂ) ਚਲਾ ਰਹੇ ਹਾਂ ਤਾਂ ਦੋਵੇਂ ਭਾਸ਼ਾਵਾਂ ਦੇ ਜਾਣਕਾਰਾਂ ਨੂੰ ਸਾਰੀਆਂ ਖਬਰਾਂ ਵੇਖਣ ਲਈ ਦੋ ਵੱਖੋ-ਵੱਖ ਸਫੇ ਖੋਲ੍ਹਣੇ ਪੈਂਦੇ ਸਨ ਪਰ ਹੁਣ ਇਸ ਜੁਗਤ ਰਾਹੀਂ ਪਾਠਕ ਅੰਗਰੇਜ਼ੀ ਤੇ ਪੰਜਾਬੀ ਦੀਆਂ ਖਬਰਾਂ ਇਕੋ ਸ਼ੀਸੇ (ਸਕਰੀਨ) ‘ਤੇ ਦਿੱਤੀਆਂ ਤਾਕੀਆਂ ਖੋਲ੍ਹ ਕੇ ਪੜ੍ਹ ਸਕਣਗੇ। ਇਸੇ ਤਰ੍ਹਾਂ ਤੀਜੀ ਤਾਕੀ ਰਾਹੀਂ ਸਿੱਖ ਸਿਆਸਤ ਵੱਲੋਂ ਜਾਰੀ ਕੀਤੀਆਂ ਵੀਡੀਓ ਵੇਖੀਆਂ ਜਾ ਸਕਦੀਆ ਹਨ ਤੇ ਚੌਥੀ ਤਾਕੀ ਰਾਹੀਂ ਬੋਲਦੀਆਂ ਕਿਤਾਬਾਂ ਅਤੇ ਲਿਖਤਾਂ ਸੁਣੀਆਂ ਜਾ ਸਕਣਗੀਆਂ”।

ਸਿੱਖ ਸਿਆਸਤ ਦੀ ਐਂਡਰਾਇਡ ਜੁਗਤ ਹਾਸਲ ਕਰੋ

ਇਸ ਜੁਗਤ ਜਿਸ ਨੂੰ ਵਰਤੋਂਕਾਰਾਂ ਵੱਲੋਂ ਚੰਗਾ ਹੂੰਗਾਰਾ ਮਿਲ ਰਿਹਾ ਹੈ। ਇਸ ਦੀ ਦਿੱਖ ਸਾਦੀ ਪਰ ਮਨਖਿੱਚਵੀਂ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਜੁਗਤ ਰਾਹੀਂ ਸਿੱਖ ਸਿਆਸਤ ਵੱਲੋਂ ਸਾਂਝੀਆਂ ਕੀਤੀਆਂ ਸਾਰੇ ਸਾਲਾਂ ਦੀਆਂ ਖਬਰਾਂ ਤੇ ਲੇਖ ਪੜ੍ਹੇ ਜਾ ਸਕਦੇ ਹਨ ਅਤੇ ਸਿੱਖ ਸਿਆਸਤ ਦੀਆਂ ਸਾਰੀਆਂ ਹੀ ਬੋਲਦੀਆਂ ਮੂਰਤਾਂ (ਵੀਡੀਓ) ਵੇਖੀਆਂ ਜਾ ਸਕਦੀਆਂ ਹਨ।

ਇਸ ਜੁਗਤ ਨੂੰ ਆਈ-ਫੋਨ ਵਿੱਚ ਭਰਨ ਉੱਤੇ ਵਰਤੋਂਕਾਰ ਨੂੰ ਪੰਜਾਬੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਚੋਣ ਕਰਨ ਲਈ ਕਿਹਾ ਜਾਂਦਾ ਹੈ। ਜਿਹੜੀ ਵੀ ਭਾਸ਼ਾ ਚੁਣੀ ਜਾਂਦੀ ਹੈ ਜੁਗਤ (ਐਪ) ਉਸੇ ਭਾਸ਼ਾ ਵਿੱਚ ਹੀ ਖੁੱਲ੍ਹਦੀ ਹੈ।

ਸਿੱਖ ਸਿਆਸਤ ਦੀ ਇਸ ਜੁਗਤ ਰਾਹੀਂ ਸਲਾਨਾਂ ਜਾਂ ਮਹੀਨਾਵਾਰੀ ਖਰਚ ਅਦਾ ਕਰਕੇ ਪਾਠਕ ਅਦਾਰੇ ਵੱਲੋਂ ਬਣਾਈਆਂ ਦਸਤਾਵੇਜ਼ੀਆਂ ਵੇਖ ਸਕਦੇ ਹਨ; ਚੋਣਵੇ ਲੇਖਾਂ ਦੇ ਆਵਾਜ਼ ਰੂਪ ਸੁਣ ਸਕਦੇ ਹਨ ਅਤੇ ਬੋਲਦੀਆਂ ਕਿਤਾਬਾਂ ਸੁਣ ਸਕਦੇ ਹਨ।

ਪਰਮਜੀਤ ਸਿੰਘ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਸਿੱਖ ਸਿਆਸਤ ਵੱਲੋਂ ਉੱਘੇ ਸਿੱਖ ਚਿੰਤਕ ਸ. ਜਗਜੀਤ ਸਿੰਘ ਦੀ ਕਿਤਾਬ ‘ਸਿੱਖ ਇਨਕਲਾਬ’ ਦੀ ਬੋਲਦੀ ਕਿਤਾਬ ਜਾਰੀ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,