ਖਾਸ ਖਬਰਾਂ » ਦਸਤਾਵੇਜ਼ » ਲੜੀਵਾਰ ਕਿਤਾਬਾਂ » ਸਿੱਖ ਖਬਰਾਂ

ਚਿਰਾਂ ਤੋਂ ਉਡੀਕੀ ਜਾ ਰਹੀ ਬੋਲਦੀ ਕਿਤਾਬ “1984 ਅਣਚਿਤਵਿਆ ਕਹਿਰ” ਸਿੱਖ ਸਿਆਸਤ ਐਪ ‘ਤੇ ਜਾਰੀ

June 2, 2018 | By

ਚੰਡੀਗੜ੍ਹ: ਸਿੱਖ ਸਿਆਸਤ ਦੀ ਐਂਡਰਾਇਡ ਐਪ ਜਾਰੀ ਹੋਣ ਤੋਂ ਬਾਅਦ, ਪਾਠਕਾਂ ਵਲੋਂ ਉਡੀਕੀ ਜਾ ਰਹੀ 1984 ਅਣਚਿਤਵਿਆ ਕਹਿਰ (ਨਾ ਮੰਨਣਯੋਗ, ਨਾ ਭੁੱਲਣਯੋਗ, ਨਾ ਬਖਸ਼ਣਯੋਗ) ਬੋਲਦੀ ਕਿਤਾਬ ਐਪ ‘ਤੇ ਜਾਰੀ ਕਰ ਦਿੱਤੀ ਗਈ ਹੈ।

ਪਾਠਕਾਂ ਦੀ ਸਹੂਲਤ ਲਈ 1 ਜੂਨ ਤੋਂ ਇਸ ਕਿਤਾਬ ਦਾ ਹਰ ਰੋਜ਼ ਇਕ ਪਾਠ ਜਾਰੀ ਕੀਤਾ ਜਾਇਆ ਕਰੇਗਾ। 1 ਜੂਨ ਨੂੰ “ਕੁਝ ਮੁੱਢਲੇ ਸ਼ਬਦ – ਇਤਿਹਾਸ ਨਾਲ ਲੱਦੇ ਦੌਰ ਦੀ ਗੱਲ” ਸਿਰਲੇਖ ਹੇਠ ਭਾਈ ਅਜਮੇਰ ਸਿੰਘ ਵੱਲੋਂ ਲਿਖੀ ਗਈ ਇਸ ਕਿਤਾਬ ਦੀ ਭੂਮਿਕਾ ਸਾਂਝੀ ਕੀਤੀ ਗਈ ਹੈ। ਬੋਲਦੀ ਕਿਤਾਬ ਦਾ ਇਹ ਹਿੱਸਾ ਭਾਈ ਅਜਮੇਰ ਸਿੰਘ ਹੋਰਾਂ ਦੀ ਆਪਣੀ ਅਵਾਜ਼ ਵਿੱਚ ਭਰਿਆ ਗਿਆ ਹੈ। ਕਿਤਾਬ ਦੇ ਬਾਕੀ 12 ਪਾਠ 2 ਜੂਨ ਤੋਂ 13 ਜੂਨ ਤਕ ਜਾਰੀ ਕੀਤੇ ਜਾਣਗੇ। 13 ਜੂਨ ਨੂੰ ਪੂਰੀ ਕਿਤਾਬ ਐਪ ਰਾਹੀਂ ਸੁਣੀ ਜਾ ਸਕੇਗੀ।

ਇਹ ਬੋਲਦੀ ਕਿਤਾਬ ਸਿਰਫ ਸਿੱਖ ਸਿਆਸਤ ਦੀ ਐਪ ਰਾਹੀਂ ਹੀ ਸੁਣੀ ਜਾ ਸਕਦੀ ਹੈ। ਐਪ ਲਾਹੁਣ ਲਈ ਇਹ ਤੰਦ ਛੂਹੋ – https://smarturl.it/sikhsiyasatapp

ਜਿਨਹਾਂ ਸਰੋਤਿਆਂ ਨੇ ਐਪ ਜਾਪਣੀਆਂ ਜੇਬੀਆਂ (ਫੋਨਾਂ) ਵਿੱਚ ਭਰ ਲਈ ਹੈ ਉਹ ਸਲਾਨਾ ਖਰਚ ਅਦਾ ਕਰਕੇ ਸਾਡੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਸਕਦੇ ਹਨ, ਜਿਸ ਤੋਂ ਬਾਅਦ ਬੋਲਦੀਆਂ ਕਿਤਾਬਾਂ ਸੁਣੀਆਂ ਜਾ ਸਕਣਗੀਆਂ।

ਭਾਈ ਅਜਮੇਰ ਸਿੰਘ ਦੁਆਰਾ ਲਿਖੀ ਗਈ ਕਿਤਾਬ “1984 ਅਣਚਿਤਵਿਆ ਕਹਿਰ (ਨਾ ਮੰਨਣਯੋਗ, ਨਾ ਭੁੱਲਣਯੋਗ, ਨਾ ਬਖਸ਼ਣਯੋਗ)” ਸਿੰਘ ਬ੍ਰਦਰਜ਼ ਵਲੋਂ ਛਾਪੀ ਗਈ ਹੈ।

ਸਿੱਖ ਸਿਆਸਤ ਐਂਡਰਾਇਡ ਐਪ ‘ਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਜ਼ਰੂਰੀ ਅਤੇ ਦਸਤਾਵੇਜੀ ਜਾਣਕਾਰੀ ਭਰਪੂਰ ਬੋਲਦੀਆਂ ਲਿਖਤਾਂ, ਕਿਤਾਬਾਂ ਅਤੇ ਦਸਤਾਵੇਜੀਆਂ ਜਾਰੀ ਕੀਤੀਆਂ ਜਾਣਗੀਆਂ ਜਿਹਨਾਂ ਵਿਚ “ਸਾਕਾ 84” ਬੋਲਦੀ ਕਿਤਾਬ ਅਤੇ “ਪੀਲੀਭੀਤ- ਸਰਕਾਰੀ ਅੱਤਵਾਦ ਦੀ ਦਾਸਤਾਨ” ਦਸਤਾਵੇਜੀ ਸ਼ਾਮਿਲ ਹਨ।

ਸਿੱਖ ਸਿਆਸਤ ਦੀਆਂ ਇਹ ਸੇਵਾਵਾਂ ਪਾਠਕ ਸਿੱਖ ਸਿਆਸਤ ਐਪ ਰਾਹੀਂ ਕੁਝ ਰਕਮ ਜਮ੍ਹਾ ਕਰਵਾ ਕੇ ਹੀ ਪ੍ਰਾਪਤ ਕਰ ਸਕਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,