Site icon Sikh Siyasat News

1984 ਤੋਂ ਮੁਨਕਰ ਹੋਣ ਵਾਲਾ ਐਮੀ ਬੇਰਾ ਸਵਾਲਾਂ ਦੇ ਘੇਰੇ ‘ਚ

ਚੰਡੀਗੜ੍ਹ : ਅਮਰੀਕਾ ਰਹਿੰਦੇ ਸਿੱਖਾਂ ਨੇ ਐਮੀ ਬੇਰਾ ਵੱਲੋਂ 1984 ਦੀ ਸਿੱਖ ਨਸਲਕੁਸ਼ੀ ਤੋਂ ਮੁਨਕਰ ਹੋਣ ਉੱਤੇ ਸਵਾਲ ਚੁੱਕੇ ਹਨ। ਐਮੀ ਬੇਰਾ 1984 ਦੀ ਸਿੱਖ ਨਸਲਕੁਸ਼ੀ ਵਿਚ ਦਿੱਲੀ ਸਲਤਨਤ (ਭਾਰਤੀ ਸਟੇਟ) ਦੀ ਸ਼ਮੂਲੀਅਤ ਤੇ ਜ਼ਿੰਮੇਵਾਰੀ ਦੇ ਤੱਥਾਂ ਨੂੰ ਮੰਨਣ ਤੋਂ ਮੁਨਕਰ ਹੈ।

ਐਮੀ ਬੇਰਾ ਅਮਰੀਕੀ ਸਿਆਸਤਦਾਨ ਹੈ ਅਤੇ ਉੱਤਰੀ ਕੈਫੋਰਨੀਆਂ ਤੋਂ ਅਮਰੀਕੀ ਕਾਂਗਰਸ (ਸੰਸਦ) ਦੀ ਚੋਣਾਂ ਦਾ ਉਮੀਦਵਾਰ ਬਣਨ ਦਾ ਇੱਛੁਕ ਹੈ। ਲੰਘੀ 28 ਜਨਵਰੀ ਨੂੰ ਮੁਕਾਮੀ ਸਿੱਖਾਂ ਨੇ ਐਮੀ ਬੇਰਾ ਵੱਲੋਂ ਕਰਵਾਏ ਇਕ ਸਮਾਗਮ ਮੌਕੇ ਵਿਰੋਧ ਵਿਖਾਵਾ ਕੀਤਾ ਸੀ।

ਵਿਖਾਵਾਕਾਰੀਆਂ ਨੇ ਐਮੀ ਬੇਰਾ ਵੱਲੋਂ 1984 ਦੀ ਨਸਲਕੁਸ਼ੀ ਤੋਂ ਮੁਨਕਰ ਹੋਣ ਬਾਰੇ ਜਾਣਕਾਰੀ ਦਿੰਦੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਨਾਲ ਹੀ ਤਖਤੀਆਂ ਉੱਤੇ ਬਤੌਰ ਉਮੀਦਵਾਰ ਐਮੀ ਬੇਰਾ ਨੂੰ ਰੱਦ ਕਰਨ ਦਾ ਸੱਦਾ ਦਿੰਦੇ ਨਾਅਰੇ ਵੀ ਲਿਖੇ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version