Tag Archive "american-sikhs"

1984 ਤੋਂ ਮੁਨਕਰ ਹੋਣ ਵਾਲਾ ਐਮੀ ਬੇਰਾ ਸਵਾਲਾਂ ਦੇ ਘੇਰੇ ‘ਚ

ਐਮੀ ਬੇਰਾ 1984 ਦੀ ਸਿੱਖ ਨਸਲਕੁਸ਼ੀ ਵਿਚ ਦਿੱਲੀ ਸਲਤਨਤ (ਭਾਰਤੀ ਸਟੇਟ) ਦੀ ਸ਼ਮੂਲੀਅਤ ਤੇ ਜ਼ਿੰਮੇਵਾਰੀ ਦੇ ਤੱਥਾਂ ਨੂੰ ਮੰਨਣ ਤੋਂ ਮੁਨਕਰ ਹੈ।

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਭਾਰਤੀ ਸੰਸਦ ਵੱਲੋਂ ਨਵਾਂ ਨਾਗਰਿਕਤਾ ਸੋਧ ਬਿਲ ਪਾਸ ਕਰਨ ਦੀ ਸਖ਼ਤ ਆਲੋਚਨਾ ਕੀਤੀ

ਇਸ ਬਿਲ ਦੇ ਪੂਰਨ ਰੂਪ ਵਿਚ ਪਾਸ ਹੋਣ ਨਾਲ ਘੱਟ ਗਿਣਤੀਆਂ ਵਿਚ ਡਰ ਦੇ ਸਹਿਮ ਦੀ ਭਾਵਨਾ ਪ੍ਰਗਟ ਹੋਵੇਗੀ ਤੇ ਉਹ ਦਹਿਸ਼ਤ ਵਿਚ ਰਹਿਣਗੇ ਖਾਸ ਤੌਰ ਤੇ ਇਸਲਾਮ ਦੇ ਪੈਰੋਕਾਰਾਂ ਨੂੰ ਨੀਵਾਂਪਣ ਮਹਿਸੂਸ ਹੋਵੇਗਾ ਜੋ ਕਿ ਇਸਲਾਮ ਤੋਂ ਹਿੰਦੂ ਧਰਮ ਤਬਦੀਲੀ ਵਾਸਤੇ ਉਕਸਾਹਟ ਪੈਦਾ ਕਰੇਗਾ।

ਅਮਰੀਕਾ ਵੱਸਦੇ ਸਿੱਖਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੇ ਧੰਨਵਾਦ ਵਜੋਂ ਜਨਰਲ ਕੌਂਸਲ ਦਾ ਸਨਮਾਨ ਕੀਤਾ

ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲਣ ਲਈ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਉਹਨਾਂ ਦੇ ਸਾਰੇ ਪ੍ਰਸ਼ਾਸਨ ਅਤੇ ਪਾਕਿਸਤਾਨ ਦੀ ਅਵਾਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਆਪਸੀ ਸਾਂਝ ਦੇ ਇਹ ਕਦਮ ਹੋਰ ਅੱਗੇ ਵਧਣਗੇ।ਉਹਨਾਂ ਤਾਕੀਦ ਕੀਤੀ ਕਿ ਭਾਰਤ ਸਾਰਕਾਰ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਨਾਂਹਪੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਵੱਲੋਂ ਭਰਾਮਾਰੂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।