Site icon Sikh Siyasat News

ਜਿਸ “ਆਨੰਦ ਮੈਰਿਜ ਐਕਟ” ਨੂੰ ਲਾਗੂ ਕਰਵਾਇਆਂ ਜਾ ਰਿਹਾ ਹੈ, ਉਸ ਵਿੱਚ ਕੀ ਹੈ? (ਖਾਸ ਚਰਚਾ)

ਪਟਿਆਲਾ: ਇਨ੍ਹੀਂ ਦਿਨੀਂ ਕੁਝ ਸਿਆਸੀ ਪਾਰਟੀਆਂ ਇਸ ਗੱਲ ਲਈ ਆਪਣੀ ਪਿੱਠ ਆਪੇ ਹੀ ਥਾਪੜ ਰਹੀਆਂ ਹਨ ਕਿ ਉਨਹਾਂ “ਆਨੰਦ ਮੈਰਿਜ ਐਕਟ” ਵੱਖ-ਵੱਖ ਥਾਈਂ ਲਾਗੂ ਕਰਵਾ ਦਿੱਤਾ ਹੈ। ਸਾਲ 2012 ਵਿੱਚ ਜਦੋਂ 1909 ਵਾਲੇ ਆਨੰਦ ਮੈਰਿਜ ਐਕਟ ਵਿੱਚ ਤਸਬਦੀਲੀ ਕਰਕੇ ਵਿਆਹ ਦਰਜ਼ ਕਰਵਾਉਣ ਦੀ ਮੱਦ ਪਾਈ ਗਈ ਸੀ ਤਾਂ ਉਦੋਂ ਸਿੱਖ ਸਿਆਸਤ ਵੱਲੋਂ ਇਸ ਮਾਮਲੇ ‘ਤੇ ਸਿੱਖ ਵਿਚਾਰਵਾਨਾਂ ਤੇ ਕਾਨੂੰਨ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਸੀ, ਜਿਸ ਵਿਚੋਂ ਇਹ ਵਿਚਾਰ ਉੱਭਰਿਆ ਸੀ ਕਿ ਇਹ ਸੋਧ ਜਿਸ ਨੂੰ ਬੜੀ ਵੱਡੀ ਪ੍ਰਾਪਤੀ ਪਰਚਾਰਿਆ ਜਾ ਰਿਹਾ ਸੀ ਅਸਲ ਵਿੱਚ ਇਹ ਤਕਰੀਬਨ ਨਿਗੂਣਾ ਜਿਹਾ ਸੁਧਾਰ ਸੀ।

ਪਰ ਹੁਣ ਉਸੇ ਨਿਗੂਣੀ ਗੱਲ ਨੂੰ ਲਾਗੂ ਕਰਵਾਉਣ ਨੂੰ ਬੜੀ ਵੱਡੀ ਜੰਗ ਜਿੱਤ ਲੈਣ ਵਾਙ ਪਰਚਾਰਿਆ ਜਾ ਰਿਹਾ ਹੈ। 2012 ਵਾਲੀ ਗੱਲਬਾਤ ਵਿੱਚ ਸ. ਗੁਰਤੇਜ ਸਿੰਘ, ਡਾ. ਦਲਜੀਤ ਸਿੰਘ, ਪ੍ਰੋ. ਜਗਮੋਜਣ ਸਿੰਘ ਤੇ ਸ. ਪਰਮਜੀਤ ਸਿੰਘ ਨੇ ਹਿੱਸਾ ਲਿਆ ਸੀ। ਇਸ ਗੱਲਬਾਤ ਦਾ ਸੰਚਾਲਨ ਸ. ਰਸ਼ਪਾਲ ਸਿੰਘ ਵੱਲੋਂ ਕੀਤਾ ਗਿਆ ਸੀ। ਪੂਰੀ ਗੱਲਬਾਤ ਹੇਠਾਂ ਸੁਣੀ ਜਾ ਸਕਦੀ ਹੈ –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version