Site icon Sikh Siyasat News

ਸ਼ਹੀਦ ਭਾਈ ਗੁਰਮੀਤ ਸਿੰਘ ਮਚਾਕੀ ਕਲਾਂ ਦਾ ੩੦ਵਾਂ ਸ਼ਹੀਦੀ ਦਿਹਾੜਾ ਮਨਾਇਆ

ਫਰੀਦਕੋਟ: ਸ਼ਹੀਦ ਭਾਈ ਗੁਰਮੀਤ ਸਿੰਘ ਮਚਾਕੀ ਕਲਾ (ਖਾਲਿਸਤਾਨ ਕਮਾਂਡੋ ਫੋਰਸ) ਦਾ ੩੦ਵਾਂ ਸ਼ਹੀਦੀ ਦਿਹਾੜਾ ਬੀਤੇ ਕੱਲ ਉਨ੍ਹਾਂ ਦੇ ਪਿੰਡ ਮਚਾਕੀ ਕਲਾ ਫਰੀਦਕੋਟ ਸਿੱਖ ਸੰਗਤਾਂ ਨੇ ਮਨਾਇਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੁਆਰਾ ਭਾਰਤੀ ਹਕੂਮਤ ਨਾਲ ਵਿੱਢੇ ਪੰਥਕ ਸੰਘਰਸ਼ ਵਿਚ ਅਨੇਕਾਂ ਗੁਰਮੁਖਾ ਯੋਗਦਾਨ ਪਾਇਆ। ਇਸ ਕਤਾਰ ਵਿਚ ਭਾਈ ਗੁਰਮੀਤ ਸਿੰਘ ਮਚਾਕੀ ਕਲਾਂ ਦਾ ਨਾਮ ਵੀ ਆਉਂਦਾ ਹੈ।

ਸਮਾਗਮ ਦਾ ਇਕ ਦ੍ਰਿਸ਼

ਭਾਈ ਸਾਹਿਬ ਦੀ ਨਿੱਕੀ ਉਮਰ ਹੀ ਸੀ ਜਦ ਭਾਰਤੀ ਹਕੂਮਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਸੀ। ਉਸੇ ਸਾਲ ਭਾਈ ਸਾਹਿਬ ਧਰਮੀ ਯੋਧਿਆ ਵਿਚ ਸ਼ਾਮਲ ਹੋ, ਪੰਥ ਦੇ ਗਲੋ ਗੁਲਾਮੀ ਦੀਆਂ ਬੇੜੀਆਂ ਲਾਉਣ ਲਈ ਮੈਦਾਨ-ਏ-ਜੰਗ ਵਿਚ ਕੁੱਦ ਪਏ। ਜਦ ਤੱਕ ਮੁਕਤਸਰ ਸਾਹਿਬ ਦੀ ਪੁਲਿਸ ਭਾਈ ਸਾਹਿਬ ਨੂੰ ਝੂਠੇ ਮੁਕਾਬਲੇ ਵਿਚ ਸ਼ਹੀਦ ਨਹੀਂ ਸੀ ਕਰ ਦਿੱਤਾ ਸੀ ਤਦ ਤੱਕ ਉਨ੍ਹਾਂ ਇਸ ਧਰਮ ਯੁੱਧ ਤੋਂ ਇੱਕ ਪੱਲ ਲਈ ਵੀ ਮੂੰਹ ਨਹੀਂ ਸੀ ਮੋੜਿਆ। ਗੁਰੂ ਪੰਥ ਦੇ ਪ੍ਰੇਮ ਵਿਚ ਸਰਬੱਤ ਦੇ ਭਲੇ ਲਈ ਜੂਝਦੇ ਭਾਈ ਗੁਰਮੀਤ ਸਿੰਘ ਜੀ ੧੨ ਜੁਲਾਈ ੧੯੮੯ ਨੂੰ ਮੁਕਤਸਰ ਸਾਹਿਬ ਪੁਲਿਸ ਦੁਆਰਾ ਇਕ ਝੂਠੇ ਮੁਕਾਬਲੇ ਵਿਚ ਸ਼ਹੀਦੀ ਜਾਮ ਪੀ ਗਏ ਸਨ।

ਸ਼ਹੀਦੀ ਦਿਹਾੜਾ ਮਨਾਉਣ ਵੇਲੇ ਬਾਬਾ ਗੁਰਪਾਲ ਸਿੰਘ ਰਾਜਸਥਾਨ, ਬਾਬਾ ਅਵਤਾਰ ਸਿੰਘ ਸਾਧਾਵਾਲਾ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਬਾਬਾ ਅਵਤਾਰ ਸਿੰਘ ਜੀ ਵੱਲੋਂ ਭਾਈ ਸਾਹਿਬ ਜੀ ਦੇ ਮਾਤਾ ਜੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਆਗੂ ਭਾਈ ਦਲੇਰ ਸਿੰਘ ਡੋਡ, ਭਾਈ ਕੁਲਦੀਪ ਸਿੰਘ ਫਰੀਦਕੋਟ, ਗੁਰਜੰਟ ਸਿੰਘ ਸਾਦਿਕ, ਰਾਜਾ ਸਿੰਘ ਸਾਦਿਕ ਅਤੇ ਭਾਈ ਰਘਬੀਰ ਸਿੰਘ ਡੋਡ ਆਦਿ ਸ਼ਾਮਲ ਸਨ। ਭਾਈ ਸਾਹਿਬ ਦੇ ਵੱਡੇ ਭਰਾ ਭਾਈ ਰਛਪਾਲ ਸਿੰਘ ਵੱਲੋਂ ਆਈਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version