
ਭਾਈ ਗੁਰਮੀਤ ਸਿੰਘ ਮਚਾਕੀ ਕਲਾਂ ਦੀ ਉਮਰ ਭਾਵੇਂ ਨਿੱਕੀ ਸੀ ਪਰ ਇਰਾਦਾ ਬਹੁਤ ਵੱਡਾ ਸੀ। ਜਦੋਂ ਉਸ ਨੇ ਆਪਣੇ ਹੱਥਾਂ ਵਿੱਚ ਸਸ਼ਤਰ ਚੁੱਕੇ ਸਨ ਤਾਂ ਉਸੇ ਵੇਲੇ ਉਨ੍ਹਾਂ ਨੂੰ ਪਤਾ ਸੀ ਉਹ ਜਿਸ ਰਾਹ ਨੂੰ ਚੁਣਨ ਜਾ ਰਿਹਾ ਹੈ ਉਸ ਰਾਹੇ ਜਿੰਦਗੀ ਬਹੁਤੀ ਲੰਮੀ ਨਹੀਂ ਹੋਣੀ ਅਤੇ ਭਾਰਤੀ ਦਸਤਿਆਂ ਦੀਆਂ ਗੋਲੀਆਂ ਨਾਲ ਹੋਣ ਵਾਲੀ ਮੌਤ ਤਕਰੀਬਨ ਇੱਕ ਤੈਅ ਗੱਲ ਸੀ।
ਸ਼ਹੀਦ ਭਾਈ ਗੁਰਮੀਤ ਸਿੰਘ ਮਚਾਕੀ ਕਲਾ (ਖਾਲਿਸਤਾਨ ਕਮਾਂਡੋ ਫੋਰਸ) ਦਾ ੩੦ ਵਾਂ ਸ਼ਹੀਦੀ ਦਿਹਾੜਾ ਬੀਤੇ ਕੱਲ ਉਨ੍ਹਾਂ ਦੇ ਪਿੰਡ ਮਚਾਕੀ ਕਲਾ ਫਰੀਦਕੋਟ ਸਿੱਖ ਸੰਗਤਾਂ ਨੇ ਮਨਾਇਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੁਆਰਾ ਭਾਰਤੀ ਹਕੂਮਤ ਨਾਲ ਵਿੱਢੇ ਪੰਥਕ ਸੰਘਰਸ਼ ਵਿਚ ਅਨੇਕਾਂ ਗੁਰਮੁਖਾ ਯੋਗਦਾਨ ਪਾਇਆ। ਇਸ ਕਤਾਰ ਵਿਚ ਭਾਈ ਗੁਰਮੀਤ ਸਿੰਘ ਮਚਾਕੀ ਕਲਾਂ ਦਾ ਨਾਮ ਵੀ ਆਉਂਦਾ ਹੈ।