ਚੰਡੀਗੜ੍ਹ: ਇੰਗਲੈਂਡ ਵਿਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਮਸੇਰੇ ਭਰਾ ਭਾਈ ਪਰਮਜੀਤ ਸਿੰਘ ਪੰਮਾ ਜੋ ਕਿ ਆਪਣੇ ਪਰਿਵਾਰ ਸਮੇਤ ਪੁਰਤਗਾਲ ਛੁੱਟੀਆਂ ਮਨਾਉਣ ਗਏ ਸਨ, ਉਨ੍ਹਾਂ ਨੂੰ ਇੰਟਰਪੋਲ ਵਲੋਂ ਹੋਟਲ ਵਿਚੋਂ ਗਿ੍ਫਤਾਰ ਕਰ ਲਏ ਜਾਣ ਦੀ ਖਬਰ ਹੈ।
ਭਾਈ ਪਰਮਜੀਤ ਸਿੰਘ ਪੰਮਾ ਇੰਟਰਪੋਲ ਵਲੋਂ ਪਰਿਵਾਰ ਸਮੇਤ ਗਿ੍ਫਤਾਰ
ਇਸ ਗੱਲ ਦੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਭਾਈ ਪੰਮੇ ਨੂੰ ਭਾਰਤੀ ਪੁਲਿਸ ਦੇ ਹਵਾਲੇ ਕੀਤਾ ਜਾ ਸਕਦਾ ਹੈ।ਹਲਾਂਕਿ ਭਾਈ ਪਰਮਜੀਤ ਸਿੰਘ ਪੰਮੇ ਦਾ ਨਾਮ ਇੰਟਰਪੋਲ ਦੀ ਵੈਬਸਾਈਟ ਤੇ ਲੋੜੀਂਦੇ ਬੰਦਿਆਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਹੈ।
