Site icon Sikh Siyasat News

ਰਤਨਦੀਪ ਸਿੰਘ ‘ਤੇ ਦਿੱਲੀ ਅਦਾਲਤ ਵੱਲੋਂ ਦੋਸ਼ ਆਇਦ

ਨਵੀਂ ਦਿੱਲੀ: ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਅੱਜ ਸਖਤ ਪਹਿਰੇ ਹੇਠ ਰਤਨਦੀਪ ਸਿੰਘ ਉਰਫ ਜਿੰਦਰ ਨੂੰ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ ਵਿਚ ਸਪੈਸ਼ਲ ਸੈਲ ਦੇ ਐਫ ਆਈ ਆਰ ਨੰ. 375/99 ਦੇ ਅਧੀਨ ਪੇਸ਼ ਕੀਤਾ ਗਿਆ।

ਅੱਜ ਅਦਾਲਤ ਅੰਦਰ ਤਕਰੀਬਨ ਤਿੰਨ ਘੰਟੇ ਦੇ ਕਰੀਬ ਮਾਮਲੇ ਦੀ ਸੁਣਵਾਈ ਹੋਈ ਸੀ ਜਿਸ ਵਿਚ ਰਤਨਦੀਪ ਸਿੰਘ ‘ਤੇ 1999 ਵਿਚ ਦਿੱਲੀ ਵਿਖੇ ਹੋਏ ਧਮਾਕਿਆਂ ਦੇ ਕੇਸ ਵਿੱਚ ਧਮਾਕਾਖੇਜ ਸਾਮਗਰੀ ਧਾਰਾ 3, 4 ਅਤੇ ਆਈ. ਪੀ. ਸੀ ਦੀ ਧਾਰਾ 174 ਏ, 307 ਅਤੇ 427 ਅਧੀਨ ਦੋਸ਼ ਆਇਦ ਕੀਤੇ ਗਏ। ਰਤਨਦੀਪ ਸਿੰਘ ਵਲੋਂ ਵਕੀਲ ਭਾਈ ਪਰਮਜੀਤ ਸਿੰਘ ਪੇਸ਼ ਹੋਏ ਸਨ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 16 ਮਈ ਨੂੰ ਹੋਵੇਗੀ।

ਪੇਸ਼ੀ ਉਪਰੰਤ ਭਾਈ ਰਤਨਦੀਪ ਸਿੰਘ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਤਾਰੇ ਨੇ ਮੁੜ ਸਿੱਖੀ ਇਤਿਹਾਸ ਨੂੰ ਦੋਹਰਾਉੇਦੇਂ ਹੋਏ ਸਿੱਖੀ ਰਵਾਇਤਾਂ ਨੂੰ ਚਾਰ ਚੰਨ ਲਾਏ ਹਨ ਤੇ ਸਾਨੂੰ ਉਸ ‘ਤੇ ਬਹੁਤ ਮਾਣ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version