Site icon Sikh Siyasat News

ਅਰਦਾਸ ਬਦਲੀ ਮਾਮਲਾ: ਗਿਆਨੀ ਗੁਰਬਚਨ ਸਿੰਘ ਨੇ ਵਿਦਵਾਨਾਂ ਦੀ ਇਕੱਤਰਤਾ ਸੱਦੀ

ਗਿਆਨੀ ਗੁਰਬਚਨ ਸਿੰਘ (ਫਾਈਲ ਫੋਟੋ)

ਅੰਮਿ੍ਤਸਰ (2 ਫਰਵਰੀ, 2016): ਪਿਛਲੇ ਦਿਨੀ ਦੁਬਾਈ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਅਤੇ ਅੰਮ੍ਰਿਤ ਸੰਚਾਰ ਦੀ ਬਾਣੀ ਬਦਲਣ ਦੇ ਮਾਮਲੇ  ਵਿੱਚ ਗਿਆਨੀ ਗੁਰਬਚਨ ਸਿੰਘ ਨੇ ਵਿਚਾਰ ਕਰਨ ਲਈ ਸਿੱਖ ਵਿਦਵਾਨਾਂ ਦੀ ਇਕੱਤਰਤਾ ਬੁਲਾਈ ਹੈ।

ਬੈਠਕ ਦੌਰਾਨ ਖਾੜੀ ਮੁਲਕਾਂ ‘ਚ ਅਰਦਾਸ ਅਤੇ ਅੰਮ੍ਰਿਤ ਸੰਚਾਰ ਦੀ ਬਾਣੀ ਬਦਲਣ ਸਬੰਧੀ ਮਾਮਲਾ ਵਿਚਾਰੇ ਜਾਣ ‘ਤੇ ਇਸ ਸਬੰਧੀ ਸਿੱਖ ਬੁੱਧੀਜੀਵੀਆਂ ਦੀ ਰਾਏ ਲਈ ਜਾਵੇਗੀ।

ਜ਼ਿਕਰਯੋਗ ਹੈ ਕਿ ਅਰਦਾਸ ਵਿੱਚ ਕੀਤੀ ਬਦਲੀ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਧਾਂਨ ਨੇ ਅਕਾਲ ਤਖਤ ਸਾਹਿਬ ‘ਤੇ ਪੱਤਰ ਭੇਜ ਕੇ ਲਿਖਤੀ ਗਲਤੀ ਮੰਨ ਲਈ ਸੀ। ਪੱਤਰ ਵਿੱਚ ਉਨ੍ਹਾਂ ਲਿਖਿਆ ਸੀ ਕਿ ਉਕਤ ਘਟਨਾ ਵਾਲੇ ਦਿਨ ਉਹ ਕਿਤੇ ਬਾਹਰ ਗਏ ਹੋਏ ਸਨ ਅਤੇ ਅਰਦਾਸ ਵਿੱਚ ਬਦਲੀ ਉਨ੍ਹਾਂ ਦੀ ਗੈਰਮੌਜ਼ੂਦਗੀ ਵਿੱਚ ਹੋਈ ਸੀ। ਇਸ ਲਈ ਉਹ ਮਾਫੀ ਮੰਗਦੇ ਹਨ।

ਬੈਠਕ ‘ਚ ਸਿੱਖ ਵਿਦਵਾਨਾਂ ਤੋਂ ਇਲਾਵਾ ਗਿ: ਮੱਲ ਸਿੰਘ, ਗਿ: ਗੁਰਮੁੱਖ ਸਿੰਘ ਵੀ ਸ਼ਿਰਕਤ ਕਰਨਗੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version