Site icon Sikh Siyasat News

ਜਰਮਨ ਸਰਕਾਰ ਵਲੋਂ ਭਾਰਤੀ ਏਜੰਸੀਆਂ ਲਈ ਸਿੱਖਾਂ ਦੀ ਜਸੂਸੀ ਕਰਨ ਵਾਲੇ ਜੋੜੇ ਖਿਲਾਫ ਦੋਸ਼ ਆਇਦ

ਚੰਡੀਗੜ੍ਹ: ਵਿਦੇਸ਼ੀਂ ਰਹਿੰਦੇ ਸਿੱਖਾਂ ਨੂੰ ਭਾਰਤ ਦੀਆਂ ਖੂਫੀਆ ਏਜੰਸੀਆਂ ਵਲੋਂ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਹੁਣ ਇਕ ਖੁੱਲ੍ਹਾ ਭੇਤ ਹੈ। ਯੂਰਪ ਤੇ ਉੱਤਰੀ-ਅਮਰੀਕਾ ਸਮੇਤ ਵੱਖ-ਵੱਖ ਖਿੱਤਿਆਂ ਵਿਚ ਰਹਿੰਦੇ ਸਿੱਖ ਅਕਸਰ ਭਾਰਤ ਸਰਕਾਰ ਉੱਤੇ ਸਿੱਖਾਂ ਦੀ ਜਸੂਸੀ ਕਰਵਾਉਣ ਤੇ ਉਹਨਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ-ਅੰਦਾਜ਼ੀ ਕਰਨ ਦਾ ਦੋਸ਼ ਲਾਉਂਦੇ ਹਨ। ਇਹਨਾਂ ਦੋਸ਼ਾਂ ਦੀ ਪਹਿਲਾਂ ਵੀ ਕਈ ਵਾਰ ਪੁਸ਼ਟੀ ਹੋਈ ਤੇ ਹਾਲ ਵਿਚ ਹੀ ਜਰਮਨੀ ਦੀ ਪੁਲਿਸ ਵਲੋਂ ਇਕ ਜੋੜੇ ਨੂੰ ਭਾਰਤ ਦੀ ਖੂਫੀਆ ਏਜੰਸੀ ਰਾਅ ਵਾਸਤੇ ਅਜ਼ਾਦੀ ਪਸੰਦ ਸਿੱਖਾਂ ਤੇ ਕਸ਼ਮੀਰੀਆਂ ਦੀ ਜਸੂਸੀ ਕਰਨ ਦੇ ਦੋਸ਼ ਆਇਦ ਕਰਨ ਨਾਲ ਸਿੱਖਾਂ ਵਲੋਂ ਭਾਰਤ ਵਿਰੁਧ ਲਾਏ ਜਾਂਦੇ ਦੋਸ਼ਾਂ ਦੇ ਸਹੀ ਹੋਣ ਦੀ ਪੁਸ਼ਟੀ ਹੋਈ ਹੈ।

ਜਰਮਨ ਸਰਕਾਰ ਵਲੋਂ ਭਾਰਤੀ ਏਜੰਸੀਆਂ ਲਈ ਸਿੱਖਾਂ ਦੀ ਜਸੂਸੀ ਕਰਨ ਵਾਲਾ ਜੋੜਾ ਗ੍ਰਿਫਤਾਰ

ਜਾਣਕਾਰੀ ਮੁਤਾਬਕ ਮਨਮੋਹਨ ਸਿੰਘ ਤੇ ਕੰਵਲਜੀਤ ਕੌਰ ਨਾਮੀ ਇਹ ਜੋੜਾ ਇਕ ਸਿੱਖ ਪਰਵਾਰ ਨਾਲ ਸੰਬੰਧ ਰੱਖਦਾ ਹੈ ਤੇ ਉਹ ਰਾਅ ਦੇ ਏਜੰਟਾਂ ਦੇ ਤੌਰ ਤੇ ਕੰਮ ਕਰਦਿਆਂ ਇਸ ਭਾਰਤੀ ਏਜੰਸੀ ਲਈ ਸਿੱਖਾਂ ਦੀ ਜਸੂਸੀ ਕਰਦੇ ਹਨ।

ਦੋਵਾਂ ਖਿਲਾਫ ਦੋਸ਼ ਹਨ ਕਿ ਉਹਨਾਂ ਨੂੰ ਸਿੱਖਾਂ ਦੀ ਜਾਣਕਾਰੀ ਰਾਅ ਨੂੰ ਵੇਚਣ ਬਦਲੇ ਕੁੱਲ 7200 ਯੂਰੋ ਦੀ ਰਕਮ ਦਿੱਤੀ ਗਈ ਹੈ ਤੇ ਉਹ ਜਰਮਨੀ ਵਿਚ ਰਹਿੰਦੇ ਆਪਣੇ “ਹੈਂਡਲਰਾਂ” ਨੂੰ ਇਹ ਜਾਣਕਾਰੀ ਦਿੰਦੇ ਸਨ।

ਸਰਕਾਰੀ ਧਿਰ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ਸਾਲ 2015 ਤੋਂ ਅਤੇ ਉਸਦੀ ਘਰਵਾਲੀ ਕੰਵਲਜੀਤ ਕੌਰ 2017 ਤੋਂ ਰਾਅ ਲਈ ਕੰਮ ਕਰ ਰਹੀ ਸੀ।

ਇਸ ਤੋਂ ਪਹਿਲਾਂ ਸਾਲ 2014 ਅਤੇ 2016 ਵਿਚ ਵੀ ਜਰਮਨ ਸਰਕਾਰ ਨੇ ਭਾਰਤੀ ਜਸੂਸ ਗ੍ਰਿਫਤਾਰ ਕੀਤੇ ਸੀ ਜਿਹੜੇ ਕਿ ਰਾਅ ਲਈ ਸਿੱਖਾਂ ਤੇ ਜਸੂਸੀ ਕਰਦੇ ਸੀ।

ਧਿਆਨ ਦਿਓ: ਇਹ ਖਬਰ ਦੇ ਸਿਰਲੇਖ ਅਤੇ ਸ਼ੂਰੂਆਤੀ ਹਿੱਸੇ ਵਿਚ ਪਹਿਲਾਂ ਦੋਸ਼ ਆਇਦ ਦੀ ਥਾਂ ਤੇ ਗ੍ਰਿਫਤਾਰੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ। ਅਸੀਂ ਆਪਣੇ ਸੁਹਿਰਦ ਪਾਠਕਾਂ ਦੇ ਧੰਨਵਾਦੀ ਹਾਂ ਜਿਹਨਾਂ ਨੇ ਇਹ ਗਲਤੀ ਸਾਡੇ ਧਿਆਨ ਵਿਚ ਲਿਆਂਦੀ। ਇਸ ਤਹਿਤ ਅੰਮ੍ਰਿਤਸਰ ਸਾਹਿਬ ਦੇ ਸਮੇਂ ਮੁਤਾਬਕ ਸ਼ਨਿੱਚਰਵਾਰ (13 ਅਪਰੈਲ, 2019) ਦੇ 12:49 ਵਜੇ (ਦਪਹਿਰ) ‘ਤੇ ਉਕਤ ਜਾਣਕਾਰੀ ਨੂੰ ਦਰੁਸਤ ਕਰਨ ਲਈ ਇਸ ਖਬਰ ਵਿਚ ਲੋੜੀਂਦੀ ਸੋਧ ਕੀਤੀ ਗਈ ਹੈ। ਕਿਸੇ ਨੂੰ ਵੀ ਹੋਈ ਕਿਸੇ ਵੀ ਤਰ੍ਹਾਂ ਦੀ ਖੇਚਲ/ਪਰੇਸ਼ਾਨੀ ਦਾ ਸਾਨੂੰ ਅਫਸੋਸ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version