ਪੰਜਾਬੀ ਬੋਲੀ ਦੇ ਪ੍ਰੇਮੀਆਂ ਲਈ ਇਹ ਖੁਸ਼ੀ ਵਾਲੀ ਖਬਰ ਹੈ ਕਿ ਆਸਟ੍ਰੇਲੀਆ ਦੇ ਨਵਾਂ ਦੱਖਣੀ ਵੇਲਜ਼ (ਨਿਊ ਸਾਊਥ ਵੇਲਜ਼) ਸੂਬੇ ਵਿਚ ਹੁਣ ਪੰਜਾਬੀ ਬੋਲੀ ਦੀ ਪੜਾਈ ਬਾਲਵਾੜੀ ਤੋਂ ਲੈ ਕੇ 10ਵੀਂ ਜਮਾਤ ਤੱਕ ਕਰਵਾਈ ਜਾਵੇਗੀ।
ਆਸਟ੍ਰੇਲੀਆ ਰਹਿੰਦੇ ਸਿੱਖ ਆਗੂ ਸ. ਅਜੀਤ ਸਿੰਘ ਲਹਿੰਦੇ ਪੰਜਾਬ ਵਿੱਚ ਪੈਂਦੇ ਆਪਣੇ ਮਾਪਿਆਂ ਦੇ ਜੱਦੀ ਪਿੰਡ ਧੰਨੂਆਣਾ (ਚੱਕ 91) ਤਹਿਸੀਲ ਜੜ੍ਹਾਂਵਾਲਾ, ਜ਼ਿਲਾ ਫੈਸਲਾਬਾਦ (ਪਹਿਲਾ ਪ੍ਰਚੱਲਤ ਨਾਂ ਲਾਇਲਪੁਰ) ਵੇਖਣ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਬੜੇ ਚਾਅ ਨਾਲ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਸਨਮਾਨ ਵਿੱਚ ਮੈਸਾਚਿਊਸਿਸ ਅਸੈਂਬਲੀ ਨੇ 12 ਨਵੰਬਰ, 2019 ਨੂੰ “ਆਲਮੀ ਬਰਾਰਤਾ ਦਿਨ” ਬਾਰੇ ਇੱਕ ਬਿੱਲ ਪੇਸ਼ ਕੀਤਾ।
ਜਰਮਨੀ ਵਿਚ ਸਿੱਖ ਅਤੇ ਕਸ਼ਮੀਰੀਆਂ ਵਿਰੁਧ ਭਾਰਤੀ ਖੂਫੀਆ ਏਜੰਸੀ ਲਈ ਜਸੂਸੀ ਕਰਨ ਵਾਲੇ ਇਕ ਭਾਰਤੀ ਜੋੜੇ ਖਿਲਾਫ ਵੀਰਵਾਰ (21 ਨਵੰਬਰ) ਨੂੰ ਮੁਕਦਮਾ ਸ਼ੁਰੂ ਹੋ ਗਿਆ।
ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਅੱਜ (17 ਅਕਤਰੂਬਰ ਨੂੰ) ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿਚਲੇ ਫੈਡਰਲ ਪਾਰਲੀਮੈਂਟ ਹਾਊਸ ਵਿੱਚ ਪਲੇਠਾ ਸਮਾਗਮ ਰਚਾਇਆ ਗਿਆ ਅਤੇ ਗੁਰੂ ਨਾਨਕ ਜੀ ਦੇ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ ਦੇ ਸੁਨੇਹੇ ਤੋਂ ਆਸਟਰੇਲੀਆ ਦੇ ਭਾਈਚਾਰੇ ਨੂੰ ਜਾਣੂ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਮੇ ਬਾਬਾ ਜਸਬੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਗੁਰੂ ਘਰ ਦੇ ਰਾਗੀ ਭਾਈ ਸੁਬੇਗ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ।
ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵੱਲੋਂ ਗੁਰੂ ਸਾਹਿਬ ਦੇ ਲਾਹੌਰ ਸਥਿਤ ਜਨਮ ਅਸਥਾਨ ਵਿਖੇ 9 ਅਕਤੂਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਮੋਦੀ ਸਰਕਾਰ ਵੱਲੋਂ ਕਸ਼ਮੀਰ ਦੇ ਸਿਆਸੀ ਖਾਸ ਰੁਤਬੇ ਨੂੰ ਸੰਵਿਧਾਨਕ ਮਾਨਤਾ ਦੇਣ ਵਾਲੀ ਧਾਰਾ 370 ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਦੀ ਬਦਲੀ ਸਥਿਤੀ ਨੂੰ ਮੁੱਖ ਰੱਖਦਿਆਂ ਟਰਾਈ-ਸਟੇਟ ਸਥਿਤ ਪਾਕਿਸਤਾਨੀ ਅਮਰੀਕਨ ਸੋਸਾਇਟੀ ਆਫ ਨਿਊਯਾਰਕ ਵੱਲੋਂ ਲਾਂਗ ਆਈਲੈਂਡ ਵਿਖੇ ਕਸ਼ਮੀਰ ਲਈ ਉਭਰੀਆਂ ਨਵੀਆਂ ਚੁਣੌਤੀਆਂ ਸਬੰਧੀ ਇੱਕ ਖਾਸ ਵਿਚਾਰ ਚਰਚਾ ਕਰਵਾਈ ਗਈ। ਇਸ ਖਰਚਾ ਵਿੱਚ ਖਾਸ ਤੌਰ ਤੇ ਪਾਕਿਸਤਾਨ ਦੀ ਕੌਂਸਲ ਜਨਰਲ ਆਇਸ਼ਾ ਅਲੀ ਅਤੇ ਸਿੱਖ ਵਫਦ ਨੇ ਡਾ. ਅਮਰਜੀਤ ਸਿੰਘ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ।
ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਪਹਿਲੇ ਸਿੱਖ ਪੁਲਿਸ ਅਫਸਰ ਸ. ਸੰਦੀਪ ਸਿੰਘ ਧਾਲੀਵਾਲ ਨੂੰ ਬੀਤੇ ਕੱਲ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਸੰਦੀਪ ਸਿੰਘ ਧਾਲੀਵਾਲ ਹਿਊਸਟਨ ਸ਼ਹਿਰ ਦਾ 'ਡਿਪਟੀ ਸ਼ੈਰਿਫ' ਸੀ। ਉਸ ਨੂੰ ਹਿਊਸਟਨ ਦੇ ਸਮੇਂ ਮੁਤਾਬਕ 1 ਵਜੇ ਦੁਪਹਿਰੇ ਗੋਲੀਆਂ ਮਾਰੀਆਂ ਗਈਆਂ ਸਨ ਅਤੇ 4 ਵਜੇ ਤੱਕ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲ ਕੇ ‘ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡਾ’ ਰੱਖਣ ਦੀ ਗੱਲ ਚਰਚਾ ਵਿਚ ਹੈ। ਕਈਆਂ ਦਾ ਮੰਨਣਾ ਹੈ ਕਿ ਇਸ ਲਈ ਮੈਦਾਨ ਲਗਭਗ ਤਿਆਰ ਹੈ।
ਭਾਰਤ ਸਰਕਾਰ ਨੇ ਇਕ ਵਾਰ ਮੁੜ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦਾ ਐਲਾਨ ਕੀਤਾ ਹੈ। ਬੀਤੇ ਕੱਲ੍ਹ ਨਸ਼ਰ ਹੋਈਆਂ ਖਬਰਾਂ ਮੁਤਾਬਕ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੀ ਵਜ਼ਾਰਤ ਨੇ ਕਿਹਾ ਹੈ ਕਿ ਕੇਂਦਰੀ ਕਾਲੀ ਸੂਚੀ ਵਿਚੋਂ 312 ਨਾਂ ਹਟਾ ਦਿੱਤੇ ਗਏ ਹਨ ਅਤੇ ਇਸ ਵਿਚ ਹੁਣ ਸਿਰਫ ਦੋ ਨਾਂ ਹੀ ਬਾਕੀ ਬਚੇ ਹਨ। ਪਰ ਹਰ ਵਾਰ ਦੀ ਤਰ੍ਹਾਂ ਇਨ੍ਹਾਂ ਖਬਰਾਂ ਵਿਚ ਹਟਾਏ ਗਏ ਨਾਵਾਂ ਜਾਂ ਬਾਕੀ ਰਹਿੰਦੇ ਦੋ ਨਾਵਾਂ ਬਾਰੇ ਕੋਈ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ।
Next Page »