Site icon Sikh Siyasat News

ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇਨਚਾਰਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ

ਨਵੀਂ ਦਿੱਲੀ: ਪੰਜਾਬ ਮਾਮਲਿਆਂ ਦੇ ਇੰਚਾਰਜ ਲੱਗਣ ਤੋਂ ਕੁਝ ਹੀ ਦਿਨਾਂ ਬਾਅਦ ਕਾਂਗਰਸੀ ਆਗੂ ਕਮਲ ਨਾਥ ਨੇ 15 ਜੂਨ ਨੂੰ ਅਸਤੀਫਾ ਦੇ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਕਮਲ ਨਾਥ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਸਨੂੰ ਇਸ ਅਹੁਦੇ ਤੋਂ ਛੁੱਟੀ ਦਿੱਤੀ ਜਾਵੇ।

ਕਮਲ ਨਾਥ, ਜੋ ਕਿ ਨਵੰਬਰ 1984 ਸਿੱਖ ਕਤਲੇਆਮ ਦਾ ਦੋਸ਼ੀ ਮੰਨਿਆ ਜਾਂਦਾ ਹੈ (ਫਾਈਲ ਫੋਟੋ)

ਕਮਲ ਨਾਥ ਨੇ ਆਪਣੀ ਅਲੋਚਨਾ ਨੂੰ “ਗ਼ੈਰ-ਜ਼ਰੂਰੀ ਵਿਵਾਦ” ਦਾ ਨਾਂ ਦਿੱਤਾ।

ਇੰਡੀਆਨ ਐਕਸਪ੍ਰੈਸ ਮੁਤਾਬਕ, ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਮਲ ਨਾਥ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਇਸਨੂੰ ਪ੍ਰਵਾਨ ਕਰ ਲਿਆ।

ਜ਼ਿਕਰਯੋਗ ਹੈ ਕਿ ਕਮਲਨਾਥ ਨਵੰਬਰ 1984 ’ਚ ਦਿੱਲੀ ਸਿੱਖ ਕਤਲੇਆਮ ਦਾ ਦੋਸ਼ੀ ਮੰਨਿਆ ਜਾਂਦਾ ਹੈ। ਉਸਤੇ ਇਲਜ਼ਾਮ ਲਗਦੇ ਹਨ ਕਿ ਉਸਨੇ ਗੁਰਦੁਆਰਾ ਰਕਾਬ ਗੰਜ ’ਤੇ ਹੋਏ ਹਮਲੇ ਵੇਲੇ ਭੀੜ ਦੀ ਅਗਵਾਈ ਕੀਤੀ ਸੀ।

ਕਮਲ ਨਾਥ ਦਾ ਇਹ ਕਦਮ ਉਦੋਂ ਸਾਹਮਣੇ ਆਇਆ ਜਦੋਂ ਹਾਲੇ ਇਕ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਮਲ ਨਾਥ ਦੀ ਨਿਯੁਕਤੀ ਦੀ ਹਮਾਇਤ ਕੀਤੀ ਸੀ ਅਤੇ ਕਿਹਾ ਕਿ ਉਹ ‘ਚੰਗੇ ਇਨਸਾਨ’ ਹਨ।

ਇਨਸਾਫ ਨਾ ਦੇਣ ਦੇ 30 ਵਰ੍ਹੇ

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕਾਂਗਰਸ ਦੇ ਰਾਜ ਵੇਲੇ ਨਵੰਬਰ 1984 ਵਿਚ ਪੂਰੇ ਭਾਰਤ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਸੀ, ਇਸ ਦੇ ਜ਼ਿੰਮੇਵਾਰ ਕਾਂਗਰਸੀ ਲੀਡਰਾਂ ਨੂੰ ਕਾਂਗਰਸ ਵਲੋਂ ਉੱਚੇ ਅਹੁਦੇ ਦੇ ਕੇ ਨਿਵਾਜਿਆ ਗਿਆ। ਪਿਛਲੇ ਤਿੰਨ ਦਹਾਕੇ ਪੀੜਤ ਇਨਸਾਫ ਲਈ ਗੁਹਾਰ ਲਾ ਰਹੇ ਹਨ ਪਰ ਦੋਸ਼ੀ ਉਚੇ ਰਾਜਨੀਤਕ ਅਹੁਦੇ ਲੈ ਕੇ ਅਨੰਦ ਮਾਣ ਰਹੇ ਹਨ। ਇਨਸਾਫ ਦੇਣ ਤੋਂ ਕੋਰੀ ਨਾਂਹ ਕੀਤੀ ਜਾ ਰਹੀ ਹੈ।

ਇਸ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/1ZRupOn

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version