Site icon Sikh Siyasat News

ਨਾਨਕਸ਼ਾਹੀ ਕਲੈਂਡਰ ਵਿੱਚ ਕੀਤੀਆਂ ਇੱਕਪਾਸੜ ਤਬਦੀਲੀਆਂ ਸਬੰਧੀ ਕਵੈਂਟਰੀ ਵਿਖੇ ਇਕੱਤਰਤਾ 23 ਨੂੰ

ਲੰਦਨ/ਲੁਧਿਆਣਾ (19 ਜਨਵਰੀ, 2010): ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲ ਦੇ ਆਗੂ ਇਹ ਦਾਅਵਾ ਕਰ ਰਹੇ ਹਨ ਕਿ ਨਾਨਕਸ਼ਾਹੀ ਕਲੈਂਡਰ ਦਾ ਮਸਲਾ ਹੁਣ ਖਤਮ ਹੋ ਚੁੱਕਾ ਹੈ ਅਤੇ ਕਲ਼ੈਂਡਰ ਵਿੱਚ ‘ਸੋਧ’ ਕਰਵਾਉਣ ਵਾਲੀਆਂ ਸੰਪਰਦਾਵਾਂ ਦੇ ਆਗੂਆਂ ਦਾ ਵੀ ਦਾਅਵਾ ਹੈ ਕਿ ਹੁਣ ਕੀਤੀ ਇੱਕਪਾਸੜ ਸੋਧ ਨਾਲ ਪੰਥਕ ਏਕਤਾ ਮਜਬੂਤ ਹੋਈ ਹੈ, ਪਰ ਇਸ ਦਾ ਦੂਸਰਾ ਪਹਿਲੂ ਇਹ ਹੈ ਕਿ ਸਿੱਖ ਜਗਤ ਵਿੱਚ ਇਸ ‘ਸੋਧ’ ਦੀ ਕਾਰਵਾਈ ਨਾਲ ਵੱਡੀ ਦਰਾੜ ਪੈਦਾ ਹੋ ਗਈ ਹੈ। ਜਿੱਥੇ ਬੀਤੇ ਦਿਨੀਂ ਪੰਜਾਬ ਦੀਆਂ ਦਰਜਨ ਤੋਂ ਵੱਧ ਜਥੇਬੰਧੀਆਂ ਨੇ ਲੁਧਿਆਣਾ ਵਿਖੇ ਕੀਤੀ ਸਾਂਝੀ ਕਾਨਫਰੰਸ ਵਿੱਚ ਇਨ੍ਹਾਂ ਸੋਧਾਂ ਨੂੰ ਨਕਾਰ ਦਿੱਤਾ ਹੈ ਓਥੇ ਵਿਦੇਸ਼ਾਂ ਵਿੱਚ ਵੀ ਲਗਾਤਾਰ ਇਕੱਤਰਤਾਵਾਂ ਅਤੇ ਇਕੱਠ ਹੋ ਰਹੇ ਹਨ; ਤੇ ਇਹੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਬਾਦਲ ਸਾਹਿਬ ਦੀ ਕਮੇਟੀ ਨੇ ਜੋ ਤਬਦੀਲੀਆਂ ਕੀਤੀਆਂ ਹਨ ਉਸ ਤੋਂ ਸਿੱਖਾਂ ਦਾ ਭਾਰੀ ਹਿੱਸਾ ਨਾਖੁਸ਼ ਹੈ ਜਿਨ੍ਹਾਂ ਵਿੱਚੋਂ ਬਹੁਤੇ ਇਸ ਸੋਧ ਨੂੰ ਸਿੱਖ ਵਿਰੋਧ ਕਾਰਵਾਈ ਮੰਨਦੇ ਹਨ।

ਕੁਝ ਅਖਬਾਰੀ ਖਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਨਾਨਕਸ਼ਾਹੀ ਕਲੈਂਡਰ ਵਿੱਚ ਕੀਤੀਆਂ ਇੱਕਪਾਸੜ ਤਬਦੀਲੀਆਂ ਨੂੰ ਵਿਚਾਰਨ ਲਈ ਬ੍ਰਿਟੇਨ ਦੀਆਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਸਾਂਝੀ ਇਕੱਤਰਤਾ ਕਵੈਂਟਰੀ ਵਿਖੇ 23 ਜਨਵਰੀ, 2010 ਨੂੰ ਹੋ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version