Site icon Sikh Siyasat News

ਸਰਕਾਰ ਪੁਲਿਸ ਨਾਲ ਸਿੱਖਾਂ ਹੋ ਰਹੇ ਨਫਰਤੀ ਹਮਲਿਆਂ ਦੀ ਸਮੀਖਿਆ ਕਰੇਗੀ

ਲੰਡਨ (12 ਦਸੰਬਰ, 2015): ਸਿੱਖ ਪਛਾਣ ਪ੍ਰਤੀ ਜਾਗਰੂਕਤਾ ਨਾ ਹੋਣ ਕਰਕੇ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿਚ ਸਾਲ 2013-14 ਵਿਚ ਸਿੱਖਾਂ ‘ਤੇ ਧਰਮ ਅਤੇ ਨਸਲ ਦੇ ਆਧਾਰ ‘ਤੇ 229 ਹਮਲੇ ਹੋਏ ਹਨ ਜਦਕਿ ਬੀਤੇ 12 ਮਹੀਨਿਆਂ ਵਿਚ ਅਕਤੂਬਰ 2015 ਤੱਕ 236 ਸਿੱਖ ਅਜਿਹੇ ਹਮਲਿਆਂ ਤੋਂ ਪੀੜਤ ਪਾਏ ਗਏ ਹਨ ।

ਭਾਵੇਂ ਕਿ ਇਹ ਸ਼ਪਸ਼ਟ ਨਹੀਂ ਹੋ ਸਕਿਆਂ ਕਿ ਕਿੰਨੇ ਸਿੱਖ ਇਸਲਾਮਿਕ ਫੌਬਿਕ ਜੁਰਮ ਅਧੀਨ ਸ਼ਿਕਾਰ ਹੋਏ ਹਨ । ਜਦ ਕਿ ਸਿੱਖ ਅਜੇਹੇ ਅੰਕੜੇ ਚਾਹੁੰਦੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੇ ਸਿੱਖ ਮੁਸਲਿਮ ਸਮਝ ਕੇ ਹੋਏ ਹਮਲਿਆਂ ਦੇ ਸ਼ਿਕਾਰ ਹੁੰਦੇ ਹਨ ।

ਬਰਤਾਨੀਆ ਵਿੱਚ ਇੱਕ ਸਮਾਗਮ ਵਿੱਚ ਇਕੱਤਰ ਸਿੱਖSikh

ਨਫਰਤੀ ਹਮਲਿਆਂ ਵਿਚ ਸਭ ਤੋਂ ਵੱਡਾ ਹਮਲਾ ਵੇਲਜ਼ ਵਿਚ ਸਿੱਖ ਦੰਦਾ ਦੇ ਡਾਕਟਰ ‘ਤੇ ਹੋਇਆ ਸੀ । ਗੱਲ ਸਿਰਫ ਹਮਲੇ ਜਾਂ ਧਮਕੀ ਮਿਲਣ ਜਾਂ ਨਿੱਜੀ ਸੁਰੱਖਿਆ ਦੀ ਨਹੀਂ ਬਲਕਿ ਸਵਾਲ ਰੋਜ਼ਾਨਾਂ ਜਿੰਦਗੀ ਵਿਚ ਹੋ ਰਹੇ ਪੱਖਪਾਤ ਦੀ ਵੀ ਹੈ । ਬੀਤੇ ਹਫਤੇ ਬਰਤਾਨਵੀ ਸਿੱਖ ਨੂੰ ਪੋਲੈਂਡ ਦੇ ਨਾਈਟ ਕਲੱਬ ਦੇ ਬਾਹਰ ਹਮਲੇ ਦਾ ਸ਼ਿਕਾਰ ਹੋਣਾ ਪਿਆ ਜਿਸ ਨੂੰ ਅੱਤਵਾਦੀ ਕਹਿ ਕੇ ਬੁਲਾਇਆ ਗਿਆ ਸੀ ।

ਕਾਲਮ ਨਵੀਸ ਹਰਦੀਪ ਸਿੰਘ ਅਨੁਸਾਰ ਅਜਿਹਾ ਵਰਤਾਰਾ ਲੰਡਨ ਦੇ ਨਾਈਟ ਕਲੱਬਾਂ ਵਿਚ ਵੀ ਹੋਇਆ ਸੀ । ਅਕਤੂਬਰ 2015 ਵਿੱਚ ਬਰਤਾਨਵੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਨ੍ਹਾਂ ਨਸਲੀ ਤੇ ਨਫਰਤੀ ਹਮਲਿਆਂ ਨੂੰ ਅਲੱਗ ਤੌਰ ‘ਤੇ ਵੇਖਿਆ ਜਾਵੇਗਾ ਅਤੇ ਬਰਤਾਨੀਆਂ ਦੇ ਪਹਿਲੇ ਦਸਤਾਰਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ ਨੇ ਵੀ ਸੰਸਦ ਵਿਚ ਇਹ ਮਾਮਲਾ ਉਠਾਇਆ ਸੀ ਕਿ ਸਿੱਖਾਂ ‘ਤੇ ਨਸਲੀ ਹਮਲੇ ਗਲਤ ਪਹਿਚਾਣ ਕਰਕੇ ਹੋ ਰਹੇ ਹਨ, ਜਿਸ ਲਈ ਸਾਵਧਾਨੀ ਦੀ ਲੋੜ ਹੈ ।

ਉਨ੍ਹਾਂ ਕਿਹਾ ਸੀ ਕਿ ਜਿੱਥੇ ਮੁਸਲਿਮ ਭਾਈਚਾਰੇ ‘ਤੇ ਹੋ ਰਹੇ ਹਮਲਿਆਂ ਦੀ ਸਮੀਖਿਆ ਕਰਨ ਲਈ ਦੇਸ਼ ਦੀ ਪੁਲਿਸ ਕੰਮ ਕਰ ਰਹੀ ਹੈ, ਉੱਥੇ ਅਜਿਹੀ ਹੀ ਸਮੀਖਿਆ ਸਿੱਖਾਂ ‘ਤੇ ਹੋ ਰਹੇ ਹਮਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਮਰੀਕਾ ਸਰਕਾਰ ਸਿੱਖਾਂ ਦੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦਿਆਂ ਪੂਰੀ ਤਰ੍ਹਾਂ ਜਾਗਰੂਕ ਹੈ ਅਤੇ ਅਜਿਹੇ ਹਮਲਿਆਂ ਦੀ ਸਮੀਖਿਆ ਕਰ ਰਹੀ ਹੈ

ਨਵੀਂਆਂ ਯੋਜਨਾਵਾਂ ਅਨੁਸਾਰ ਨਫਰਤੀ ਹਮਲਿਆਂ ਨੂੰ ਠੱਲਣ ਲਈ ਸਰਕਾਰ ਵੱਲੋਂ ਕਈ ਮਹੱਤਵਪੂਰਨ ਤਬਦੀਲੀਆਂ ਦੀ ਲੋੜ ਹੈ । ਹੁਣ ਸਰਕਾਰ ਪੁਲਿਸ ਨਾਲ ਧਰਮ ਦੇ ਆਧਾਰ ‘ਤੇ ਨਫਰਤੀ ਹਮਲਿਆਂ ਦੀ ਸਮੀਖਿਆ ਕਰੇਗੀ, ਜਿਸ ਨਾਲ ਭਵਿੱਖ ਵਿਚ ਧਰਮ ਤੇ ਨਸਲ ਦੇ ਆਧਾਰ ‘ਤੇ ਵੱਖ-ਵੱਖ ਸਹੀ ਅੰਕੜੇ ਪ੍ਰਾਪਤ ਹੋ ਸਕਿਆ ਕਰਨਗੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version