Tag Archive "sikh-identity"

ਡਬਲਿਊ.ਐਸ.ਓ.ਨੇ ਕ੍ਰਿਪਾਨ ਸਬੰਧੀ ਕਿਸੇ ਦਖਲ ਨੂੰ ਪ੍ਰਵਾਨ ਨਾ ਕਰਨ ਲਈ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ

ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਕ੍ਰਿਪਾਨ ਦੇ ਇਟਾਲੀਆਨ ਰੂਪ ਨੂੰ ਪ੍ਰਵਾਨ ਨਾ ਕੀਤਾ ਜਾਵੇ।

ਇਟਲੀ ਦੀ ਸੁਪਰੀਮ ਕੋਰਟ ਵਲੋਂ ਸਿੱਖ ਕਿਰਪਾਨ ‘ਤੇ ਪਾਬੰਦੀ: ਮੀਡੀਆ ਰਿਪੋਰਟ

ਮੀਡੀਆਂ ਦੀਆਂ ਰਿਪੋਰਟਾਂ ਮੁਤਾਬਕ ਇਤਾਲਵੀ ਸੁਪਰੀਮ ਕੋਰਟ ਨੇ ਇਕ ਪ੍ਰਵਾਸੀ ਸਿੱਖ ਨੂੰ ਜਨਤਕ ਥਾਂ 'ਤੇ ਕ੍ਰਿਪਾਨ ਲਿਜਾਣ ਤੋਂ ਰੋਕ ਦਿੱਤਾ ਹੈ।

ਦਸਤਾਰ ਦਿਹਾੜਾ: ਸਿੱਖ ਸਭਿਆਚਾਰ ‘ਚ ਭਿੱਜਿਆ ਨਿਊਯਾਰਕ ਦਾ ਟਾਈਮਜ਼ ਸਕੁਐਰ

ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਹਮਲਿਆਂ ਅਤੇ ਸਿੱਖਾਂ ਦੀ ਪਛਾਣ ਬਾਰੇ ਜਾਗਰੂਕ ਕਰਨ ਦੇ ਇਰਾਦੇ ਨਾਲ ਐਤਵਾਰ (16 ਅਪ੍ਰੈਲ) ਨਿਊਯਾਰਕ ਦੇ ਟਾਈਮਜ਼ ਸਕੁਐਰ ਵਿਚ 'ਦਸਤਾਰ ਦਿਹਾੜਾ' ਮਨਾਇਆ ਗਿਆ। ਸਿੱਖ ਭਾਈਚਾਰੇ ਵਲੋਂ ਹਜ਼ਾਰਾਂ ਨਿਊਯਾਰਕ ਵਾਸੀਆਂ ਦੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਗਈਆਂ, ਜਿਸ ਨਾਲ ਇਹ ਸੰਸਾਰ ਪ੍ਰਸਿੱਧ ਥਾਂ ਰੰਗ ਬਰੰਗੀਆਂ ਦਸਤਾਰਾਂ ਤੇ ਸਿੱਖ ਸਭਿਆਚਾਰ ਵਿਚ ਰੰਗੀ ਗਈ।

ਮਾਨ ਸਿੰਘ ਖਾਲਸਾ ‘ਤੇ ਅਮਰੀਕਾ ਵਿਚ ਨਸਲੀ ਹਮਲੇ ਦੇ ਦੋਸ਼ ‘ਚ ਦੋ ਗ੍ਰਿਫ਼ਤਾਰ

ਅਮਰੀਕਾ ਵਿਚ ਸੂਚਨਾ ਤਕਨਾਲੋਜੀ (ਆਈ. ਟੀ) ਮਾਹਰ 41 ਸਾਲਾ ਇਕ ਸਿੱਖ ਵਿਅਕਤੀ 'ਤੇ ਨਸਲੀ ਹਮਲੇ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਪੁਲਿਸ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਰਿਚਮੰਡ ਬੇਅ ਇਲਾਕੇ ਵਿਚ 25 ਸਤੰਬਰ ਨੂੰ ਮਾਨ ਸਿੰਘ ਖਾਲਸਾ 'ਤੇ ਪਿਕਅਪ ਟਰੱਕ ਵਿਚ ਆਏ ਦੋ ਗੋਰਿਆਂ ਨੇ ਬਿਨਾਂ ਕਿਸੇ ਕਾਰਨ ਹਮਲਾ ਕਰ ਦਿੱਤਾ। ਦੋਵਾਂ ਚੋਂ ਇਕ ਨੇ ਚੀਕਦੇ ਹੋਏ ਖ਼ਾਲਸਾ ਦੀ ਕਾਰ 'ਤੇ ਬੀਅਰ ਦੀ ਬੋਤਲ ਸੁੱਟੀ।

ਸਿੱਖ ਜਾਗਰੂਕਤਾ ਮੁਹਿੰਮ ਲਈ ਅਮਰੀਕੀ ਸਿੱਖਾਂ ਨੇ ਸਵਾ ਲੱਖ ਡਾਲਰ ਦਾ ਫੰਡ ਇਕੱਠਾ ਕੀਤਾ

ਅਮਰੀਕਾ ਦੇ ਸ਼ਹਿਰ ਉਥਾਹ ਵਿਚ ਸਥਿਤ ਸਿੱਖ ਭਾਈਚਾਰੇ ਨੇ 'ਰਾਸ਼ਟਰੀ ਮੀਡੀਆ ਮੁੰਹਿਮ' ਲਈ 125,000 ਡਾਲਰ ਦਾ ਫੰਡ ਇੱਕਠਾ ਕੀਤਾ ਹੈ ਜਿਸ ਦੀ ਮਦਦ ਨਾਲ ਅਮਰੀਕਾ ਵਿਚ ਸਿੱਖਾਂ ਅਤੇ ਸਿੱਖ ਧਰਮ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਉਥਾਹ ਸਿੱਖ ਕਮਿਊਨਟੀ ਜਿਸ ਵਿਚ ਕਿ 200 ਪਰਿਵਾਰ ਸ਼ਾਮਿਲ ਹਨ, ਨੇ ਇਹ ਫ਼ੰਡ ਇਕ ਸਮਾਗਮ ਦੌਰਾਨ ਇਕੱਠਾ ਕੀਤਾ ਹੈ।

ਵਿਦੇਸ਼ਾਂ ‘ਚ ਨਸਲੀ ਹਮਲੇ : ਸ਼੍ਰੋਮਣੀ ਕਮੇਟੀ ਵਲੋਂ ਸਿੱਖ ਪਛਾਣ ਸਬੰਧੀ ਖਰੜੇ ਨੂੰ ਦਿੱਤਾ ਅੰਤਮ ਰੂਪ

ਵਿਦੇਸ਼ਾਂ ਅੰਦਰ ਸਿੱਖਾਂ 'ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਅਤੇ ਸਿੱਖ ਪਛਾਣ ਦੀ ਦੁਬਿਧਾ ਖਤਮ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਰੜਾ ਸਬ-ਕਮੇਟੀ ਦੀ ਕੀਤੀ ਗਈ ਮੀਟਿੰਗ ਵਿਚ ਖਰੜੇ ਨੂੰ ਅੰਤਮ ਰੂਪ ਦਿੱਤਾ ਗਿਆ। ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਖਰੜੇ ਨੂੰ ਪ੍ਰਕਾਸ਼ਿਤ ਕਰਨ ਲਈ ਸਹਿਮਤੀ ਦੇ ਦਿੱਤੀ ਗਈ ਹੈ।

ਬਾਹਰਲੇ ਦੇਸ਼ਾਂ ਵਿਚ ਸਿੱਖਾਂ ‘ਤੇ ਨਸਲੀ ਹਮਲੇ ਰੋਕਣ ਲਈ ਬਣਾਈ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਨੇ ਕੋਈ ਵੀ ਵਿਦੇਸ਼ੀ ਸਿੱਖ ਸ਼ਾਮਲ ਨਹੀਂ ਕੀਤਾ

ਵਿਦੇਸ਼ ’ਚ ਵਸਦੇ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਅਤੇ ਸਿੱਖ ਪਛਾਣ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਨੇ 22 ਮੈਂਬਰੀ ਸਬ-ਕਮੇਟੀ ਕਾਇਮ ਕੀਤੀ ਹੈ, ਜੋ ਇਸ ਸਮੱਸਿਆ ਦੇ ਹੱਲ ਲਈ ਸਿੱਖ ਜਥੇਬੰਦੀਆਂ ਤੇ ਸਿੱਖ ਬੁੱਧੀਜੀਵੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਦੀ ਘੋਖ ਕਰੇਗੀ। ਇਸ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ

ਸਿੱਖ ਮੁੱਕੇਬਾਜ਼ ਦਾ ਧਾਰਮਿਕ ਵਿਤਕਰੇ ਵਿਰੱਧ ਸੰਘਰਸ਼

ਕੇਸਾਂ ਦੀ ਸਿੱਖ ਧਰਮ ਵਿੱਚ ਬੜੀ ਮਹਾਨਤਾ ਹੈ ਅਤੇ ਇਨ੍ਹਾਂ ਨੂੰ ਗੁਰੂ ਦੀ ਮੋਹਰ ਆਖਿਆ ਗਿਆ ਹੈ।ਕੇਸਾਂ ਦੀ ਪਵਿੱਤਰਤਾ ਲਈ ਸਿੱਖਾਂ ਨੇ ਇਤਿਹਾਸ ਵਿੱਚ ਅਨੇਕਾ ਕੁਰਬਾਨੀਆਂ ਕੀਤੀਆਂ, ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ, ਪਰ ਕੇਸਾਂ 'ਤੇ ਆਂਚ ਨਹੀਂ ਆਉਣ ਦਿੱਤੀ।

ਆਸਟਰੇਲੀਆ ਵਿੱਚ ਸਿੱਖਾਂ ਦੀਆਂ ਮੁਸ਼ਕਲਾਂ ਦੁਰ ਕਰਨ ਲਈ ਸਰਕਾਰੀ ਪੱਧਰ ‘ਤੇ ਯਤਨ ਕੀਤੇ ਜਾਣਗੇ: ਬਿੱਲ ਸ਼ੋਰਟਨ

ਆਸਟਰੇਲੀਆ ਵਿੱਚ ਸਿੱਖ ਪਛਾਣ ਸਬੰਧੀ ਭੁਲੇਖਿਆਂ ਅਤੇ ਨਸਲੀ ਅਧਾਰ 'ਤੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਦੇ ਸਬੰਧ ਵਿੱਚ ਆਸਟਰੇਲੀਅਨ ਲੇਬਰ ਪਾਰਟੀ ਦੇ ਮੁਖੀ ਤੇ ਸੰਘੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਕੌਮੀ ਨੇਤਾ ਬਿੱਲ ਸ਼ੋਰਟਨ ਨੇ ਕਿਹਾ ਹੈ ਕਿ ਉਹ ਪਰਵਾਸੀ ਸਿੱਖਾਂ ਨਾਲ ਵਿਤਕਰਾ ਰੋਕਣ ਤੇ ਪਛਾਣ ਬਾਰੇ ਜਾਣਕਾਰੀ ਦੇਣ ਲਈ ਸੂਬੇ ਦੀਆਂ ਲੇਬਰ ਸਰਕਾਰਾਂ ਨੂੰ ਪੱਤਰ ਲਿਖਣਗੇ। ਸਰਕਾਰੀ ਪ੍ਰਚਾਰ ਰਾਹੀਂ ਸਿੱਖ ਪਹਿਰਾਵੇ ਨੂੰ ਦਰਸਾਉਦੀਆਂ ਤਸਵੀਰਾਂ ਪ੍ਰਕਾਸ਼ਤ ਕਰਨ ਲਈ ਕਿਹਾ ਜਾਵੇਗਾ।

ਜਹਾਜ਼ ‘ਤੇ ਸਫਰ ਦੌਰਾਨ ਸਿੱਖ ਬੁਜਰਗ ਦੀ ਵੀਡੀਓੁ ਬਣਾਕੇ ਲਾਦੇਨ ਨਾਂਅ ਨਾਲ ਕੀਤੀ ਨਸਲੀ ਟਿੱਪਣੀ

ਸਿੱਖ ਪਛਾਣ ਸਬੰਧੀ ਜਾਗਰੂਕਤਾ ਫੈਲਾਉਣ ਦੇ ਸਿੱਖਾਂ ਦੇ ਲਗਾਤਾਰ ਯਤਨਾਂ ਦੇ ਬਾਵਜੂਦ ਸਿੱਖ ਪਛਾਣ ਸਬੰਧੀ ਪੈਦਾ ਹੋਏ ਭੁਲੇਖਿਆਂ ਕਰਕੇ ਸਿੱਖਾਂ ਨੂੰ ਸੰਸਾਰ ਭਰ ਵਿੱਚ ਨਸਲੀ ਵਿਤਕਰੇ, ਨਸਲੀ ਟਿੱਪਣੀਆਂ ਅਤੇ ਨਸਲੀ ਹਮਲ਼ਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

Next Page »