Tag Archive "sikh-identity"

ਸਰਕਾਰ ਪੁਲਿਸ ਨਾਲ ਸਿੱਖਾਂ ਹੋ ਰਹੇ ਨਫਰਤੀ ਹਮਲਿਆਂ ਦੀ ਸਮੀਖਿਆ ਕਰੇਗੀ

ਸਿੱਖ ਪਛਾਣ ਪ੍ਰਤੀ ਜਾਗਰੂਕਤਾ ਨਾ ਹੋਣ ਕਰਕੇ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿਚ ਸਾਲ 2013-14 ਵਿਚ ਸਿੱਖਾਂ 'ਤੇ ਧਰਮ ਅਤੇ ਨਸਲ ਦੇ ਆਧਾਰ 'ਤੇ 229 ਹਮਲੇ ਹੋਏ ਹਨ ਜਦਕਿ ਬੀਤੇ 12 ਮਹੀਨਿਆਂ ਵਿਚ ਅਕਤੂਬਰ 2015 ਤੱਕ 236 ਸਿੱਖ ਅਜਿਹੇ ਹਮਲਿਆਂ ਤੋਂ ਪੀੜਤ ਪਾਏ ਗਏ ਹਨ ।

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਭੰਨ ਤੋੜ ਤੋਂ ਬਾਅਦ ਸਿੱਖ ਭਾਈਚਾਰੇ ਦੀ ਚਿੰਤਾ ਵਧੀ

ਬੀਤੇ ਦਿਨੀਂ ਲਾਸ ਏਾਜਲਸ ਦੇ ਗੁਰਦੁਆਰੇ ਵਿਚ ਭੰਨਤੋੜ ਦੀ ਕਾਰਵਾਈ ਨੂੰ ਸਿੱਖ ਆਗੂਆਂ ਵੱਲੋਂ ਬਰਨਾਰਡੀਨੋ ਦੀਆਂ ਹੱਤਿਆਵਾਂ ਦੀ ਪ੍ਰਤੀਕ੍ਰਿਆ ਵਜੋਂ ਵੇਖਿਆ ਜਾ ਰਿਹਾ ਹੈ।ਉਨ੍ਹਾਂ ਨੂੰ ਤੌਖਲਾ ਹੈ ਕਿ ਬੀਤੇ ਦਿਨੀਂ ਹੋਈਆਂ ਇਨ੍ਹਾਂ ਹੱਤਿਆਵਾਂ ਦੇ ਮੱਦੇ ਨਜ਼ਰ ਇਕ ਵਾਰ ਫਿਰ ਸਿੱਖਾਂ ਦੀ ਪਛਾਣ ਸ਼ੱਕ ਦੇ ਘੇਰੇ ਵਿਚ ਆ ਗਈ।

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਕੀਤੀ ਗਈ ਭੰਨ ਤੋੜ

ਲਾਸ ਏਜਲਸ ਦੇ ਇਕ ਗੁਰਦੁਆਰਾ ਸਾਹਿਬ ਵਿਚ ਅਣਪਛਾਤੇ ਲੋਕਾਂ ਵੱਲੋਂ ਭੰਨਤੋੜ ਕੀਤੀ ਗੁਰਦੁਆਰਾ ਸਿੰਘ ਸਭਾ ਦੇ ਮੈਂਬਰਾਂ ਤੇ ਸਿੱਖ ਭਾਈਚਾਰੇ ਦੇ ਹੋਰ ਆਗੂਆਂ ਨੇ ਦਸਿਆ ਕਿ ਬੂਏਨਾ ਪਾਰਕ ਸਥਿੱਤ ਗੁਰਦੁਆਰੇ ਦੀ ਭੰਨ ਤੋੜ ਕੀਤੀ ਗਈ । ਗੁਰਦੁਆਰੇ ਦੇ ਪ੍ਰਧਾਨ ਇੰਦਰਜੋਤ ਸਿੰਘ ਨੇ ਕਿਹਾ ਹੈ ਕਿ ਅਸੀਂ ਆਪਣੇ ਭਾਈਚਾਰੇ ਦੀ ਸੁਰਖਿਆ ਨੂੰ ਲੈ ਕੇ ਚਿੰਤਤ ਹਾਂ ।

ਪੋਲੈਂਡ ਵਿੱਚ ਸਿੱਖ ‘ਤੇ ਹੋਇਆ ਨਸਲੀ ਹਮਲਾ

ਸਿੱਖ ਪਛਾਣ ਦੇ ਮਾਮਲੇ ‘ਤੇ ਭੁਲੇਖੇ ਕਾਰਨ ਅਕਸਰ ਹੀ ਸਿੱਖਾਂ ਨਾਲ ਨਸਲੀ ਹਮਲੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦਿਆਂ ਹਨ। ਹੁਣ ਪੋਲੈਂਡ 'ਚ ਬਰਤਾਨੀਆ ਦੇ 25 ਸਾਲਾ ਦਸਤਾਰਧਾਰੀ ਸਿੱਖ ਜੋ ਏਅਰੋਸਪੇਸ ਇੰਜੀਨੀਅਰ ਹੈ, 'ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ।

ਅਮਰੀਕਾ ਵਿੱਚ ਰੈਸਟੋਰੈਂਟ ਨੇ ਰਸੀਦ ‘ਤੇ ਸਿੱਖ ਵਿਅਕਤੀ ਦਾ ਨਾਂਅ ਲਿਖਿਆ ਉਸਾਮਾ

ਸਿੱਖਾਂ ਵੱਲੋਂ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜ਼ੂਦ ਸਿੱਖ ਪਛਾਣ ਪ੍ਰਤੀ ਅਨਜਾਣਤਾ ਕਰਕੇ ਸਿੱਖਾਂ ਨਾਲ ਨਸਲੀ ਵਿਤਕਰੇ ਜਾਂ ਨਸਲੀ ਨਫਰਤ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।

ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਨੂੰ ਖਤਮ ਕਰਨ ਲਈ ਵਾਈਟ ਹਾਊਸ ਅਤੇ ਸਿੱਖ ਕੁਲੀਸ਼ਨ ਵੱਲੋਂ ਯਤਨ ਆਰੰਭ

ਅਮਰੀਕਾ ਵਿੱਚ ਛੇੜਛਾੜ ਰੋਕੂ ਕੌਮੀ ਮਹੀਨੇ ਵਿਚ ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਨੂੰ ਖ਼ਤਮ ਕਰਨ ਲਈ ਭਾਰਤੀ ਅਮਰੀਕੀ ਤੇ ਏਸ਼ੀਆਈ ਅਮਰੀਕੀ ਸੰਗਠਨਾਂ ਨੇ ਵ੍ਹਾਈਟ ਹਾਊਸ ਦੇ ਸਹਿਯੋਗ ਨਾਲ ਜਨ-ਜਾਗਰੂਕਤਾ ਲਹਿਰ ਦੀ ਸ਼ੁਰੂਆਤ ਕੀਤੀ ਹੈ ।ਇਸ ਸਮੱਸਿਆ ਨੂੰ ਹੱਲ ਕਰਨ ਲਈ ਵ੍ਹਾਈਟ ਹਾਊਸ ਵੱਲੋਂ 'ਐਕਟ ਆਫ਼ ਚੇਂਜ' ਨਾਂਅ ਤਹਿਤ ਇਹ ਜਨ ਜਾਗਰੂਕਤਾ ਲਹਿਰ ਦੀ ਵ੍ਹਾਈਟ ਹਾਊਸ ਵੱਲੋਂ ਸ਼ੁਰੂ ਕੀਤੀ ਗਈ ਹੈ ।

ਸਿੱਖ ਪਛਾਣ ਬਾਰੇ ਆਸਟਰੇਲੀਆਂ ਵਿੱਚ ਲਾਇਆ ਕੈਂਪ

ਸਿੱਖ ਪਛਾਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਸਿੱਖ ਧਰਮ ਅਤੇ ਸਿੱਖ ਸੱਭਿਆਚਾਰ ਬਾਰੇ ਜਾਣਕਾਰੀ ਦੇਣ ਲਈ ਇੱਕ ਜਾਗਰੂਕਤਾ ਕੈਂਪ ਲਾਇਆ ਗਿਆ।

ਸਿੱਖ ਬੁਜ਼ਰਗ ‘ਤੇ ਹਮਲਾ ਕਰਨ ਵਾਲੇ ਖਿਲਾਫ ਨਸਲੀ ਹਿੰਸਾ ਦੇ ਦੋਸ਼ ਆਇਦ

ਅਮਰੀਕੀ ਸਿੱਖ ਭਾਈਚਾਰੇ ਲਈ ਬਹੁਤ ਵੱਡੀ ਜਿੱਤ ਵਾਲੀ ਗੱਲ ਹੋਈ ਜਦੋਂ ਡੂ ਪੇਜ ਕਾਉਂਟੀ ਸਟੇਟ ਅਟਾਰਨੀ ਦੇ ਦਫਤਰ ਨੇ ਪਿਛਲੇ ਹਫਤੇ ਸਿੱਖ ਬਜ਼ੁਰਗ 'ਤੇ ਹਮਲਾ ਕਰਨ ਵਾਲੇ ਨਾਬਾਲਗ 'ਤੇ ਨਫਰਤੀ ਹਿੰਸਾ ਦਾ ਦੋਸ਼ ਲਾਉਣ ਦਾ ਫੈਸਲਾ ਕੀਤਾ ਹੈ | ਨਾਬਾਲਗ ਹੋਣ ਕਾਰਨ ਹਮਲਾਵਰ ਦਾ ਨਾਂਅ ਨਹੀਂ ਦੱਸਿਆ ਜਾ ਰਿਹਾ ਹੈ |

ਸਿੱਖ ਬੁਜ਼ਰਗ ‘ਤੇ ਨਸਲੀ ਹਮਲਾ ਕਰਕੇ ਜ਼ਖਮੀ ਕਰਨ ਵਾਲੇ ਨੂੰ 13 ਸਾਲ ਦੀ ਸਜ਼ਾ ਹੋਈ

ਦੋ ਸਾਲ ਪਹਿਲਾਂ ਕੈਲੀਫੋਰਨੀਆਂ ਦੇ ਸ਼ਹਿਰ ਸਾਊਥ ਵੈਸਟ ਫਰੈਸਨੋ ਗੁਰਦੁਅਾਰੇ ਦੇ ਬਾਹਰ ਨਸਲੀ ਨਫਰਤ ਨਾਲ ਭਰੇ ਗੋਰੇ ਵੱਲੋਂ ਇੱਕ ਸਿੱਖ ਬੁਜ਼ਰਗ ਨੂੰ ਸਿਰ ਵਿੱਚ ਲੋਹੇ ਦਾ ਡੰਡਾ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਨੂੰ ਨਸਲੀ ਹਮਲਾ ਮੰਨਦਿਆਂ 13 ਸਾਲਾਂ ਦੀ ਕੈਦ ਦੀ ਸਜ਼ਾ ਸੁਣਾੲੀ ਹੈ।

ਅਮਰੀਕਾ ਵਿੱਚ ਨਸਲੀ ਹਮਲੇ ਦੌਰਾਨ ਸਿੱਖ ਬੁਜ਼ਰਗ ਨੂੰ ਲਾਦੇਨ ਕਹਿ ਕੇ ਜ਼ਖਮੀ ਕੀਤਾ

ਅਮਰੀਕਾ ਰਹਿੰਦੇ ਸਿੱਖਾਂ ਵੱਲੋਂ ਸਿੱਖ ਪਛਾਣ ਸਬੰਧੀ ਪੈਦਾ ਹੋਏ ਭਲੇਖਿਆਂ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਅਮਰੀਕਾ ਵਿੱਚ ਸਿੱਖਾਂ ‘ਤੇ ਨਸਲੀ ਹਮਲੇ ਜਾਰੀ ਹਨ। ਅਮਰੀਕਾ ਦੀ ਸਿੱਖ ਸੰਸਥਾ ਸਿੱਖ ਕੁਲੀਸ਼ਨ ਵੱਖ-ਵੱਖ ਸਿੱਖ ਅਮਰੀਕਨ ਜੱਥੇਬੰਦੀਆਂ ਨਾਲ ਮਿਲਕੇ ਸਿੱਖ ਪਛਾਣ ਸਬੰਦੀ ਜਾਗਰੂਕਤਾ ਫੈਲਾਣ ਲਈ ਜਨਤਾਕ ਮਹਿੰਮ ਚਲਾ ਰਿਹਾ ਹੈ।ਪਰ ਇਸਦੇ ਬਾਵਜੂਦ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।

« Previous PageNext Page »