ਵਿਦੇਸ਼ » ਸਿੱਖ ਖਬਰਾਂ

ਪੋਲੈਂਡ ਵਿੱਚ ਸਿੱਖ ‘ਤੇ ਹੋਇਆ ਨਸਲੀ ਹਮਲਾ

December 4, 2015 | By

ਲੰਡਨ (3 ਦਸੰਬਰ, 2015): ਸਿੱਖ ਪਛਾਣ ਦੇ ਮਾਮਲੇ ‘ਤੇ ਭੁਲੇਖੇ ਕਾਰਨ ਅਕਸਰ ਹੀ ਸਿੱਖਾਂ ਨਾਲ ਨਸਲੀ ਹਮਲੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦਿਆਂ ਹਨ। ਹੁਣ ਪੋਲੈਂਡ ‘ਚ ਬਰਤਾਨੀਆ ਦੇ 25 ਸਾਲਾ ਦਸਤਾਰਧਾਰੀ ਸਿੱਖ ਜੋ ਏਅਰੋਸਪੇਸ ਇੰਜੀਨੀਅਰ ਹੈ, ‘ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ।

ਪੋਲੈਂਡ ਵਿੱਚ ਸਿੱਖ ‘ਤੇ ਹੋਇਆ ਨਸਲੀ ਹਮਲਾ

ਪੋਲੈਂਡ ਵਿੱਚ ਸਿੱਖ ‘ਤੇ ਹੋਇਆ ਨਸਲੀ ਹਮਲਾ

ਪੋਲੈਂਡ ‘ਚ ਜਦੋਂ ਉਕਤ ਦਸਤਾਰਧਾਰੀ ਸਿੱਖ ਨੇ ਇਕ ਨਾਈਟਕਲੱਬ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਕਲੱਬ ਦੇ ਬਾਊਾਸਰ ਵੱਲੋਂ ਉਸ ਨਾਲ ਝਗੜਾ ਤੇ ਮਾਰਕੁੱਟ ਕੀਤੀ ਅਤੇ ਉਸ ਨੂੰ ਇਕ ‘ਮੁਸਲਿਮ ਅੱਤਵਾਦੀ’ ਆਖਿਆ। ਲੰਡਨ ਦਾ ਜੰਮਪਲ ਨਵ ਸਾਹਨੀ ਆਪਣੇ ਦੋਸਤ ਨਾਲ ਬੀਤੇ ਸ਼ੁੱਕਰਵਾਰ ਨੂੰ ਪੋਲੈਂਡ ਦੇ ਰਾਕੋ ‘ਚ ਗਿਆ ਸੀ, ਜਿਥੇ ਇਕ ਨਾਈਟਕਲੱਬ ਦੇ ਬਾਊਾਸਰ ਵੱਲੋਂ ਉਸ ਨਾਲ ਗਾਲੀ ਗਲੋਚ ਅਤੇ ਉਸਦੀ ਕੁੱਟਮਾਰ ਕੀਤੀ।

ਨਵ ਸਾਹਨੀ ਨੇ ਦੱਸਿਆ ਕਿ ਜਦੋਂ ਮੈ ਨਾਈਟਕਲੱਬ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਬਾਊਾਸਰ ਨੇ ਮੈਨੂੰ ਰੋਕਿਆ ਅਤੇ ਕਿਹਾ ਤੈਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ । ਜਦੋਂ ਮੈਂ ਅੰਦਰ ਨਾ ਜਾਣ ਦੇਣ ਦੇ ਕਾਰਨ ਬਾਰੇ ਪੁੱਛਿਆ ਤਾਂ ਉਹ ਮੇਰੇ ਨਾਲ ਝਗੜਨ ਲੱਗਾ । ਇਸ ਦੌਰਾਨ ਮੇਰਾ ਦੋਸਤ ਆਇਆ ਤੇ ਉਸਨੇ ਬਾਊਾਸਰ ਤੋਂ ਮੈਨੂੰ ਕਲੱਬ ‘ਚ ਨਾ ਜਾਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਇਸ ਦੇ ਲਈ ਡਰੈੱਸ ਕੋਡ ਦਾ ਕਾਰਨ ਦੱਸਿਆ ।

ਮੇਰੇ ਦੋਸਤ ਨੇ ਕਿਹਾ ਕਿ, ‘ਅਸੀ ਦੋਵਾਂ ਨੇ ਤਾਂ ਇਕੋ ਜਿਹੇ ਕੱਪੜੇ ਪਹਿਨੇ ਹੋਏ ਹਨ’ ਇਸੇ ਦੌਰਾਨ ਬਾਊਾਸਰ ਨੇ ਮੇਰੀ ਦਸਤਾਰ ਵੱਲ ਇਸ਼ਾਰਾ ਕਰਕੇ ਮੈਨੂੰ ਮੁਸਲਿਮ ਅੱਤਵਾਦੀ ਕਿਹਾ ਅਤੇ ਕਲੱਬ ‘ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ । ਇਸੇ ਦੌਰਾਨ ਬਾਊਾਸਰ ਨੇ ਨਵ ਸਾਹਨੀ ਦੇ ਚਿਹਰੇ ‘ਤੇ ਮੁੱਕਾ ਮਾਰਿਆ ਅਤੇ ਉਹ ਥੱਲੇ ਡਿੱਗ ਪਿਆ ਅਤੇ ਉਸਦੀ ਦਸਤਾਰ ਉਤਰ ਗਈ । ਪੁਲਿਸ ਆਉਣ ਦੇ ਬਾਅਦ ਵੀ ਝਗੜਾ ਜਾਰੀ ਰਿਹਾ ।

ਇਸ ਘਟਨਾ ਤੋਂ ਬਾਅਦ ਨਾਈਟਕਲੱਬ ਦੇ ਬੁਲਾਰੇ ਨੇ ਕਿਹਾ ਕਿ ਅਸੀ ਇਸ ਤਰ੍ਹਾਂ ਦੇ ਨਸਲੀ ਹਮਲਿਆਂ ਦੀ ਸਖਤ ਨਿੰਦਾ ਕਰਦੇ ਹਾਂ । ਉਨ੍ਹਾਂ ਦੱਸਿਆ ਜਦੋਂ ਤੱਕ ਪੁਲਿਸ ਇਸ ਮਾਮਲੇ ‘ਚ ਸਾਰੀ ਸਥਿਤੀ ਸਪੱਸ਼ਟ ਨਹੀਂ ਕਰ ਦਿੰਦੀ ਤਦ ਤੱਕ ਉਸ ਰਾਤ ਡਿਊਟੀ ਦੇਣ ਵਾਲੇ ਬਾਊਾਸਰ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ । ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਦੇ ਲਈ ਕਲੱਬ ਮੈਨੇਜੇਰ ਸਾਹਨੀ ਤੋਂ ਮੁਆਫੀ ਮੰਗਣ ਲਈ ਵੀ ਤਿਆਰ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,