-ਡਾ. ਗੁਲਜ਼ਾਰ ਸਿੰਘ ਕੰਗ, ਨੰਗਲ ਭਾਰਤੀ ਧਰਮ ਚਿੰਤਨ ਵਿੱਚ ਸ਼ਹਾਦਤ ਦਾ ਸਿੱਖ ਸੰਦਰਭ ਬਹੁਤ ਹੀ ਨਿਆਰੇ ਅਤੇ ਉਚਤਮ ਪੱਦਵੀ ਦੇ ਰੂਪ ਵਿਚ ਆਇਆ ਹੈ।ਇਹ ਸ਼ਬਦ ...
ਗੁਰੂਆਂ ਪੈਗੰਬਰਾਂ ਦੀਆਂ ਸਾਖੀਆਂ ਪੜ੍ਹਦੇ ਬੜੀ ਵੇਰ ਜਿਕਰ ਆਉਂਦਾ ਹੈ ਕਿ ਕਿਵੇਂ ਗੁਰੂ ਪੀਰ ਆਪਣੀ ਇੱਕ ਤੱਕਣੀ ਨਾਲ ਹੀ ਸਾਹਮਣੇ ਵਾਲੇ ਦੇ ਮਨ ਤਨ ਦਾ ਕਾਇਆ ਕਲਪ ਕਰ ਦਿੰਦੇ ਸੀ। ਮਹਾਂਪੁਰਖਾਂ ਬਾਰੇ ਵੀ ਜਿਕਰ ਆਉਂਦਾ ਹੈ ਕਿ ਕਿਵੇਂ ਉਨ੍ਹਾਂ ਦੀ ਕਹੀ ਇਕ ਗੱਲ ਜਾਂ ਉਨ੍ਹਾਂ ਦੀ ਇੱਕ ਛੋਹ ਇਤਿਹਾਸਕ ਵਰਤਾਰਾ ਬਣ ਜਾਂਦੀ ਰਹੀ।
ਇਸ ਵੀਡੀਓੁ ਫਿਲਮ ਨਾਨਕ ਸ਼ਾਹ ਫਕੀਰ 'ਤੇ ਕੀਤੀ ਵਿਸਥਾਰ ਚਰਚਾ ਦਾ ਹਿੱਸਾ ਹੈ।ਇਸ ਵਿੱਚ ਸ੍ਰ. ਹਰਕਮਲ ਸਿੰਘ ਨੇ ਵਿਸਥਾਰ ਸਾਹਿਤ ਦੱਸਿਆ ਕਿ ਗੁਰੂ ਸਾਹਿਬਾਨ 'ਤੇ ਬਣ ਰਹੀਆਂ ਫਿਲਮਾਂ ਸਿੱਖ ਮਾਪਿਆਂ ਦੇ ਆਪਣੇ ਬੱਚਿਆਂ ਨੂੰ ਸਿੱਖ ਸਾਖੀਆਂ ਸੁਣਾਉਣ ਦੀ ਜਗ੍ਹਾਂ ਨਹੀਂ ਲੈ ਸਕਦੀਆਂ।
ਮੈਦਾਨ-ਏ ਜੰਗ ਵਿਚ ਦੁਸ਼ਮਣਾਂ ਦਾ ਸਿਦਕਦਿਲੀ ਨਾਲ ਟਾਕਰਾ ਕਰਨ ਦੀ ਵਿਰਾਸਤ ਵਿਚੋਂ ਜਵਾਨ ਹੋਏ ਅਤੇ ਸ਼ੇਰੇ-ਏ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਨੇ ਜਵਾਨੀ ਵਿਚ ਪੈਰ ਧਰਦਿਆਂ ਰਾਜਨੀਤੀ ਅਤੇ ਕੂਟਨੀਤੀ ਦੇ ਸਬਕ ਗ੍ਰਹਿਣ ਕਰ ਲਏ ਸਨ। ਉਸਦੇ ਜੀਵਨ ਦਾ ਸਿੱਖਰ ਖ਼ਾਲਸਾ ਰਾਜ ਦੀ ਚੜ੍ਹਤ ਦਾ ਸਮਾਂ ਸੀ। ਉਸਦੀ ਮੌਤ ਨਾਲ ਖ਼ਾਲਸਾ ਰਾਜ ਦਾ ਅੰਤ ਹੋ ਸ਼ੁਰੂ ਹੋ ਗਿਆ ਸੀ। ਉਸ ਦੇ ਜੀਵਨ ਕਾਲ ਦੌਰਾਨ ਬਰਤਾਨੀਆ ਪੰਜਾਬ ’ਤੇ ਕਬਜਾ ਨਹੀਂ ਕਰ ਸਕਿਆ ਪਰ ਉਸਦੀ ਮੌਤ ਤੋਂ ਪਿਛੋਂ ਕੇਵਲ ਇਕ ਦਹਾਕੇ ਵਿਚ ਬਰਤਾਨੀਵੀਂ ਫੌਜ ਨੇ ਪੰਜਾਬ ’ਤੇ ਆਪਣੇ ਕਾਬਜ ਹੋਣ ਦਾ ਐਲਾਨ ਕਰ ਦਿੱਤਾ ਸੀ।
ਸਿੱਖ ਯੂਥ ਆਫ਼ ਪੰਜਾਬ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਸੰਬੰਧੀ ਛਿੱੜੀ ਸ਼ਬਦੀਜੰਗ 'ਤੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਸਾਰੀਆਂ ਹੀ ਤਸਵੀਰਾਂ ਨਕਲੀ ਅਤੇ ਕਾਲਪਨਿਕ ਹਨ।
'ਸਿੱਖ ਯੂਥ ਆਫ਼ ਪੰਜਾਬ' ਵਲੋਂ ਬੀਤੇ ਦਿਨ (24 ਦਸੰਬਰ ਨੂੰ) ਨੌਜਵਾਨਾਂ ਇਕ ਕਾਨਫਰੰਸ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਕਰਵਾਈ ਗਈ। ਜਥੇਬੰਦੀ ਦੇ 9ਵੇਂ ਸਥਾਪਨਾ ਦਿਹਾੜੇ ਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਪਰਪਤ ਕਰਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਾਰਵਾਈ ਗਈ ਇਸ ਕਾਨਫਰੰਸ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਨਵੀਂ ਪੀੜ੍ਹੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਾਣਮੱਤੇ ਇਤਿਹਾਸ ਤੋਂ ਜਾਣੂੰ ਕਰਵਾਣ ਲਈ ਬਾਦਲ ਦਲ ਵਲੋਂ ਤਿਆਰ ਕਰਵਾਈ ਗਈ ਦਸਤਾਵੇਜੀ ਫਿਲਮ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ 1980ਵਿਆਂ ਦੇ ਸ਼ੁਰੂ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਵਾਣਗੀ ਲਈ ਲਾਏ ਗਏ ਧਰਮ ਯੁੱਧ ਮੋਰਚੇ ਦਾ ਜਿਕਰ ਤੱਕ ਨਹੀਂ ਹੈ।
ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਨੂੰ ਵਿੱਤੀ ਐਮਰਜੇਂਸੀ ਵਿਚ ਝੋਕ ਦਿੱਤਾ ਹੈ। ‘ਆਪ’ ਵਲੋਂ ...
ਬੰਦੀ ਛੋੜ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ 2015 ਦੇ ਪੰਥਕ ਇਕੱਠ ਵੱਲੋਂ ਐਲਾਨੇ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤੇ ਜਾਣ ਨੂੰ ਲੈਕੇ ਪੈਦਾ ਹੋਏ ਹਾਲਾਤਾਂ ਨਾਲ ਨਿਪਟਣ ਲਈ ਪੁਲਿਸ ਵਲੋਂ ਕੀਤੇ ਗਏ ਸਖਤ ਪ੍ਰਬੰਧ ਚਰਚਾ ਦਾ ਵਿਸ਼ਾ ਜਰੂਰ ਬਣੇ ਹਨ।
ਇੱਕ ਪਾਸੇ ਤਾਂ ਸਿੱਖ ਆਗੂਆਂ ਅੰਦਰਲੀ ਚੌਧਰ ਦੀ ਭੁੱਖ ਤੇ ਹਊਮੈ ਕਾਰਣ ਕੌਮ ਅਨੇਕਾਂ ਧੜਿਆਂ ਵਿੱਚ ਵੰਡੀ ਹੋਈ ਹੈ ਤੇ ਦੂਸਰੇ ਪਾਸੇ ਕੌਮ ਅੰਦਰਲੀਆਂ ਵੰਡੀਆਂ ਦਾ ਲਾਹਾ ਲੈਂਦਿਆਂ ਹਿੰਦੂਤਵੀ ਤਾਕਤਾਂ ਸਿੱਖਾਂ ਦੀ ਨਿਆਰੀ ਹਸਤੀ ਨੂੰ ਢਾਹ ਲਾਉਣ ਦੀਆਂ ਵਿਓਂਤਾਂ ਨੂੰ ਅਮਲੀ ਰੂਪ ਦੇਣ ਤਿਆਰੀ ਕਰ ਰਹੀ ਹੈ।
Next Page »