ਵਿਦੇਸ਼ » ਸਿੱਖ ਖਬਰਾਂ

ਸਿੱਖ ਜਾਗਰੂਕਤਾ ਮੁਹਿੰਮ ਲਈ ਅਮਰੀਕੀ ਸਿੱਖਾਂ ਨੇ ਸਵਾ ਲੱਖ ਡਾਲਰ ਦਾ ਫੰਡ ਇਕੱਠਾ ਕੀਤਾ

July 24, 2016 | By

ਵਾਸ਼ਿੰਗਟਨ: ਅਮਰੀਕਾ ਦੇ ਸ਼ਹਿਰ ਉਥਾਹ ਵਿਚ ਸਥਿਤ ਸਿੱਖ ਭਾਈਚਾਰੇ ਨੇ ‘ਰਾਸ਼ਟਰੀ ਮੀਡੀਆ ਮੁੰਹਿਮ’ ਲਈ 125,000 ਡਾਲਰ ਦਾ ਫੰਡ ਇੱਕਠਾ ਕੀਤਾ ਹੈ ਜਿਸ ਦੀ ਮਦਦ ਨਾਲ ਅਮਰੀਕਾ ਵਿਚ ਸਿੱਖਾਂ ਅਤੇ ਸਿੱਖ ਧਰਮ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਉਥਾਹ ਸਿੱਖ ਕਮਿਊਨਟੀ ਜਿਸ ਵਿਚ ਕਿ 200 ਪਰਿਵਾਰ ਸ਼ਾਮਿਲ ਹਨ, ਨੇ ਇਹ ਫ਼ੰਡ ਇਕ ਸਮਾਗਮ ਦੌਰਾਨ ਇਕੱਠਾ ਕੀਤਾ ਹੈ।

(ਫਾਈਲ ਫੋਟੋ)

(ਫਾਈਲ ਫੋਟੋ)

ਦੱਸਣਯੋਗ ਹੈ ਕਿ ਅਮਰੀਕਾ ਵਿਚ ਹੋਏ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ‘ਚ ਸਿੱਖਾਂ ਨੂੰ ਨਸਲੀ ਭੇਦ-ਭਾਵ ਅਤੇ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ‘ਨੈਸ਼ਨਲ ਸਿੱਖ ਕੈਂਪੇਨ’ ਦੇ ਸਹਿ-ਸੰਸਥਾਪਕ ਡਾ: ਰਜਵੰਤ ਸਿੰਘ ਨੇ ਕਿਹਾ ਕਿ ਸਿੱਖਾਂ ਲਈ ਇਹ ਇਕ ਇਤਿਹਾਸਕ ਮੌਕਾ ਹੈ ਅਤੇ ਇਸ ਨੂੰ ਸਿੱਖ ਭਾਈਚਾਰੇ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਰਾਸ਼ਟਰੀ ਸਿੱਖ ਮੁਹਿੰਮ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੀਡੀਆ ਟੀਮ ਨਾਲ ਮਿਲ ਕੇ ਇਕ ‘ਏ. ਕੇ. ਪੀ. ਡੀ.’ ਨਾਂਅ ਦੀ ਟੀਮ ਬਣਾਈ ਹੈ ਜਿਸ ਨੇ ਸਿੱਖਾਂ ਦੇ ਸਬੰਧ ਵਿਚ ਇਕ 30 ਸਕਿੰਟ ਦਾ ਇਸ਼ਤਿਹਾਰ ਬਣਾਇਆ ਹੈ ਜਿਸ ਨੂੰ ਕਿ ਅਮਰੀਕਾ ਵਿਚ ਟੀ.ਵੀ. ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਦਿਖਾਇਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,