ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਕੀਤੀ ਗਈ ਭੰਨ ਤੋੜ

December 10, 2015 | By

ਲਾਸ ਏਜਲਸ (9 ਦਸੰਬਰ, 2015): ਲਾਸ ਏਜਲਸ ਦੇ ਇਕ ਗੁਰਦੁਆਰਾ ਸਾਹਿਬ ਵਿਚ ਅਣਪਛਾਤੇ ਲੋਕਾਂ ਵੱਲੋਂ ਭੰਨਤੋੜ ਦੀ ਖ਼ਬਰ ਹੈ। ਗੁਰਦੁਆਰਾ ਸਿੰਘ ਸਭਾ ਦੇ ਮੈਂਬਰਾਂ ਤੇ ਸਿੱਖ ਭਾਈਚਾਰੇ ਦੇ ਹੋਰ ਆਗੂਆਂ ਨੇ ਦਸਿਆ ਕਿ ਬੂਏਨਾ ਪਾਰਕ ਸਥਿੱਤ ਗੁਰਦੁਆਰੇ ਦੀ ਭੰਨ ਤੋੜ ਕੀਤੀ ਗਈ । ਗੁਰਦੁਆਰੇ ਦੇ ਪ੍ਰਧਾਨ ਇੰਦਰਜੋਤ ਸਿੰਘ ਨੇ ਕਿਹਾ ਹੈ ਕਿ ਅਸੀਂ ਆਪਣੇ ਭਾਈਚਾਰੇ ਦੀ ਸੁਰਖਿਆ ਨੂੰ ਲੈ ਕੇ ਚਿੰਤਤ ਹਾਂ ।

ੳਨ੍ਹਾਂ ਕਿਹਾ ਕਿ ਇਹ ਘਿ੍ਣਾ ਅਪਰਾਧ ਹੈ ਜੋ ਕਿ ਸਾਨ ਬਰਨਾਰਡੀਨੋ ‘ਚ ਹੋਈਆਂ ਹੱਤਿਆਵਾਂ ਦਾ ਪ੍ਰਤੀਕਰਮ ਹੈ । ਪ੍ਰਬੰਧਕਾਂ ਨੇ ਇਸ ਘਟਨਾ ਦੀ ਰਿਪੋਰਟ ਪੁਲਿਸ ਵਿਭਾਗ ਕੋਲ ਕਰ ਦਿੱਤੀ ਹੈ ਤੇ ਉਹ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ । ਗੁਰਦੁਆਰਾ ਸਾਹਿਬ ਵਿਚ ਭੰਨਤੋੜ ਕਰਨ ਤੇ ਗੁਰਦੁਆਰੇ ਦੀ ਕੰਧ ਅਤੇ ਉਥੇ ਖੜੇ ਇਕ ਟਰੱਕ ਉਪਰ ਨਫਰਤ ਭਰੇ ਨਾਅਰੇ ਲਿਖਣ ਦੀ ਘਟਨਾ ਲੰਘੇ ਐਤਵਾਰ ਤੜਕਸਾਰ ਵਾਪਰੀ । ਇਨ੍ਹਾਂ ਨਾਅਰਿਆਂ ਵਿਚ ਇਸਲਾਮ ਤੇ ਹੋਰ ਗਿਰੋਹਾਂ ਦਾ ਜ਼ਿਕਰ ਕੀਤਾ ਗਿਆ ਹੈ ।

ਵਾਈਟ ਹਾਊਸ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਜਿਸ ਨੇ ਜਾਂਚ ਲਈ ਮਾਮਲਾ ਸਬੰਧਤ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ । ਧਰਮ ਤੇ ਸਿੱਖਿਆ ਬਾਰੇ ਸਿੱਖ ਕੌਾਸਲ ਦੇ ਆਗੂ ਡਾ ਰਾਜਵੰਤ ਸਿੰਘ ਨੇ ਕਿਹਾ ਹੈ ਕਿ ਇਸ ਤਾਜਾ ਘਟਨਾ ਨੇ ਬਹੁਤ ਡੂੰਘੀ ਚਿੰਤਾ ਵਿਚ ਪਾ ਦਿੱਤਾ ਹੈ ਤੇ ਸਮੁੱਚੇ ਅਮਰੀਕਾ ਵਿਚ ਸਿੱਖ ਭਾਈਚਾਰੇ ਨੂੰ ਚੌਕਸ ਕਰ ਦਿੱਤਾ ਗਿਆ ਹੈ ।

ਉਨ੍ਹਾਂ ਨੇ ਰਾਸ਼ਟਰਪਤੀ ਅਹੁੱਦੇ ਲਈ ਦਾਅਵੇਦਾਰ ਇਕ ਆਗੂ ਵੱਲੋਂ ਹਾਲ ਹੀ ਵਿਚ ਮੁਸਲਮਾਨਾਂ ਵਿਰੁੱਧ ਕੀਤੀ ਗਈ ਟਿਪਣੀ ਉਪਰ ਵੀ ਚਿੰਤਾ ਪ੍ਰਗਟਾਈ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਸਿੱਧੇ ਤੌਰ ‘ਤੇ ਘਟ ਗਿਣਤੀਆਂ ਵਿਰੁੱਧ ਹਿੰਸਾ ਤੇ ਨਫਰਤ ਵਧੇਗੀ । ਇਥੇ ਵਰਣਨਯੋਗ ਹੈ ਕਿ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰੀ ਦੇ ਦਾਅਵੇਦਾਰ ਡੋਨਾਲਡ ਟਰੰਪ ਨੇ ਬੀਤੇ ਦਿਨ ਕਿਹਾ ਸੀ ਕਿ ਅਮਰੀਕਾ ਵਿਚ ਮੁਸਲਮਾਨਾਂ ਦੇ ਦਾਖਲੇ ਉਪਰ ਰੋਕ ਲਾ ਦੇਣੀ ਚਾਹੀਦੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,