ਵਿਦੇਸ਼ » ਸਿੱਖ ਖਬਰਾਂ

ਮਾਨ ਸਿੰਘ ਖਾਲਸਾ ‘ਤੇ ਅਮਰੀਕਾ ਵਿਚ ਨਸਲੀ ਹਮਲੇ ਦੇ ਦੋਸ਼ ‘ਚ ਦੋ ਗ੍ਰਿਫ਼ਤਾਰ

October 12, 2016 | By

ਸਾਨਫਰਾਂਸਿਸਕੋ: ਅਮਰੀਕਾ ਵਿਚ ਸੂਚਨਾ ਤਕਨਾਲੋਜੀ (ਆਈ. ਟੀ) ਮਾਹਰ 41 ਸਾਲਾ ਇਕ ਸਿੱਖ ਵਿਅਕਤੀ ‘ਤੇ ਨਸਲੀ ਹਮਲੇ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਪੁਲਿਸ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਰਿਚਮੰਡ ਬੇਅ ਇਲਾਕੇ ਵਿਚ 25 ਸਤੰਬਰ ਨੂੰ ਮਾਨ ਸਿੰਘ ਖਾਲਸਾ ‘ਤੇ ਪਿਕਅਪ ਟਰੱਕ ਵਿਚ ਆਏ ਦੋ ਗੋਰਿਆਂ ਨੇ ਬਿਨਾਂ ਕਿਸੇ ਕਾਰਨ ਹਮਲਾ ਕਰ ਦਿੱਤਾ। ਦੋਵਾਂ ਚੋਂ ਇਕ ਨੇ ਚੀਕਦੇ ਹੋਏ ਖ਼ਾਲਸਾ ਦੀ ਕਾਰ ‘ਤੇ ਬੀਅਰ ਦੀ ਬੋਤਲ ਸੁੱਟੀ।

ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਨੇ ਖ਼ਾਲਸਾ ਨੂੰ ਵਾਲਾਂ ਤੋਂ ਫੜ ਕੇ ਉਨ੍ਹਾਂ ਦਾ ਸਿਰ ਕਾਰ ਤੋਂ ਬਾਹਰ ਖਿੱਚ ਲਿਆ, ਉਨ੍ਹਾਂ ਦੀ ਜ਼ਬਰਦਸਤੀ ਦਸਤਾਰ ਉਤਾਰ ਦਿੱਤੀ ਅਤੇ ਕੇਸ ਕਤਲ ਕਰ ਦਿੱਤੇ। ਹਮਲੇ ਪਿੱਛੋਂ 25 ਸਾਲ ਡਸਟਿਨ ਅਲਬਾਰਚੋ ਅਤੇ 31 ਸਾਲਾ ਚੇਸ ਲਿਟਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਾਸ ਏਂਜਲਸ ਟਾਈਮਜ਼ ਨੇ ਰਿਚਮੰਡ ਪੁਲਿਸ ਦੇ ਲੈਫਟੀਨੈਂਟ ਫੇਲਿਕਸ ਟੈਨ ਦੇ ਹਵਾਲੇ ਨਾਲ ਕਿਹਾ ਕਿ ਤੀਸਰਾ ਹਮਲਾਵਰ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਅਜੇ ਹੱਥ ਨਹੀਂ ਲੱਗੇ। ਸ਼ਹਿਰੀ ਹੱਕਾਂ ਬਾਰੇ ਕੌਮੀ ਸੰਗਠਨ ਸਿੱਖ ਕੁਲੀਸ਼ਨ ਨੇ ਕੈਲੀਫੋਰਨੀਆ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਹਮਲੇ ਦੇ ਸਬੰਧ ਵਿਚ ਨਸਲੀ ਹਮਲੇ ਦੇ ਦੋਸ਼ ਲਾਵੇ।

25 ਸਾਲਾ ਡਸਟਿਨ ਅਲਬਾਰਚੋ ਅਤੇ 31 ਸਾਲਾ ਚੇਸ ਲਿਟਲ (ਦੋਸ਼ੀ); ਅਤੇ ਹਮਲੇ ਦਾ ਸ਼ਿਕਾਰ ਸਿੱਖ ਮਾਨ ਸਿੰਘ ਖ਼ਾਲਸਾ

25 ਸਾਲਾ ਡਸਟਿਨ ਅਲਬਾਰਚੋ ਅਤੇ 31 ਸਾਲਾ ਚੇਸ ਲਿਟਲ (ਦੋਸ਼ੀ); ਅਤੇ ਹਮਲੇ ਦਾ ਸ਼ਿਕਾਰ ਸਿੱਖ ਮਾਨ ਸਿੰਘ ਖ਼ਾਲਸਾ

ਗਰੁੱਪ ਨੇ ਦਲੀਲ ਦਿੱਤੀ ਕਿ ਖਾਲਸਾ ਨੂੰ ਉਸ ਦੇ ਧਰਮ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਖ਼ਾਲਸਾ ਨੇ ਇਕ ਬਿਆਨ ਵਿਚ ਕਿਹਾ ਕਿ ਹਮਲਾਵਰਾਂ ਨੇ ਸਰੀਰਕ ਤੌਰ ‘ਤੇ ਜ਼ਖ਼ਮੀ ਕੀਤਾ ਅਤੇ ਮੇਰੇ ਸਿੱਖ ਧਰਮ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀਆਂ ਭਾਵਨਾਵਾਂ ‘ਤੇ ਡੂੰਘੀ ਸੱਟ ਮਾਰੀ ਹੈ। ਉਨ੍ਹਾਂ ਮਾਮਲੇ ਦੀ ਮੁਕੰਮਲ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਅਸੀਂ ਇਸ ਦੇਸ਼ ਵਿਚ ਹਿੰਸਾ ਅਤੇ ਕੱਟੜਤਾ ‘ਤੇ ਕਾਬੂ ਪਾ ਸਕੀਏ। ਸਿੱਖ ਕੁਲੀਸ਼ਨ ਨੇ ਵੀ ਰਿਚਮੰਡ ਦੇ ਪੁਲਿਸ ਮੁਖੀ ਅਲਵਿਨ ਬਰਾਊਨ ਅਤੇ ਕਾਂਟਰਾ ਕੋਸਟਾ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਮਾਰਕ ਏ. ਪਟੀਰਸਨ ਨੂੰ ਇਕ ਪੱਤਰ ਲਿਖ ਕੇ ਅਪੀਲ ਕੀਤੀ ਕਿ ਘਟਨਾ ਦੀ ਨਸਲੀ ਅਪਰਾਧ ਵਜੋਂ ਜਾਂਚ ਕੀਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,