Tag Archive "sikh-identity"

ਅਮਰੀਕਾ ਵਿੱਚ ਸਿੱਖ ਪਛਾਣ ਲਈ ਜਾਗਰੂਕਤਾ ਪੈਦਾ ਕਰਨ ਲਈ ਪਹਿਲਾ ਵੀਡੀਓੁ ਸਕੂਲ ‘ਚ ਵਿਖਾਇਆ ਗਿਆ

ਅਮਰੀਕਾ ਵਿੱਚ ਸਿੱਖ ਪਛਾਣ ਦੇ ਮੁੱਦੇ 'ਤੇ ਸਿੱਖਾਂ ਨੂੰ ਆ ਰਹੀਆਂ ਨਸਲੀ ਸਮੱਸਿਆਵਾਂ ਦੇ ਹੱਲ ਅਤੇ ਸਿੱਖਾਂ ਦੀ ਵੱਖਰੀ ਪਛਾਣ ਲਈ ਅਮਰੀਕੀਆਂ ਅਤੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਅਮਰੀਕੀ ਸਿੱਖ ਜੱਥੇਬੰਦੀ "ਸਿੱਖ ਕੁਲੀਸ਼ਨ" ਵੱਲੋਂ ਤਿਆਰ ਕੀਤਾ ਸਿੱਖ ਜਾਗਰੂਕਤਾ ਬਾਰੇ ਵੀਡੀਓ ਦਾ ਪਹਿਲਾ ਪ੍ਰਸਾਰਨ ਬੀਤੇ ਦਿਨੀਂ ਕਰਮਨ ਹਾਈ ਸਕੂਲ ਫ਼ਰਿਜ਼ਨੋ ਵਿਚ ਕੀਤਾ ਗਿਆ ।

ਅਮਰੀਕਾ ਵਿੱਚ ਸਿੱਖ ਪਛਾਣ ਸਬੰਧੀ ਭੁਲੇਖੇ ਖਤਮ ਕਰਨ ਲਈ ਨੈਸ਼ਨਲ ਸਿੱਖ ਕੰਪੇਨ ਨੇ ਅਮਲ ਸ਼ੁਰੂ ਕੀਤਾ

ਸਿੱਖ ਪਛਾਣ ਸਬੰਧੀ ਅਮਰੀਕਾ ਦੇ ਲੋਕਾਂ ਵਿੱਚ ਨੂੰ ਜਾਗਰਿਤ ਕਰਨ ਲਈ ਅਮਰੀਕਾ ਵਿੱਚ ਵੱਸਦੇ ਸਿੱਖਾਂ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ। ਸਿੱਖ ਪਛਾਣ ਨੂੰ ਸਹੀ ਰੂਪ ਵਿੱਚ ਅਮਰੀਕੀ ਲੋਕਾਂ ਤੱਕ ਪਹੁੰਚਾਣ ਲਈ ਅਮਰਕਿਾ ਦੇ ਇੱਕ ਮਾਹਿਰ ਕੰਪਨੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਇਹ ਕੰਪਨੀ ਹੀ ਅਮਰੀਕੀ ਰਾਸ਼ਟਰਪਤੀ ਦੀ ਮੀਡੀਆ ਮਹਿੰਮ ਦੀ ਦੇਖ ਰੇਖ ਕਰਦੀ ਹੈ।

ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਹੁੰਦੀ ਹੈ ਉਲੰਘਣਾ: ਅਮਰੀਕੀ ਪੈਨਲ

ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਦੀ ਇੱਕ ਸਿੱਖ ਜੱਥੇਬੰਦੀ ਵੱਲੋਂ ਅਮਰੀਕੀ ਕਾਂਗਰਸ ਦੇ ਇਕ ਉੱਘੇ ਪੈਨਲ ਦੀ ਪ੍ਰਸੰਸਾ ਕੀਤੀ ਜਿਸਨੇ ਧਾਰਮਿਕ ਆਜ਼ਾਦੀ 'ਤੇ ਆਪਣੀ ਸਾਲਾਨਾ ਰਿਪੋਰਟ 'ਚ 'ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ' ਦੀ ਗੱਲ ਕੀਤੀ ਹੈ ।

ਸਿੱਖ ਪਛਾਣ ਸਬੰਧੀ ਭੁਲੇਖਿਆਂ ਨੂੰ ਦੂਰ ਕਰਨ ਦਾ ਨਿਵੇਕਲਾ ਤਰੀਕਾ

ਭਾਵੇਂ ਸਿੱਖ ਕੌਮ ਨੂੰ ਪਛਾਣ ਦੇ ਮਸਲੇ 'ਤੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਿੱਖ ਕੌਮ ਸੰਸਥਾਤਮਿਕ ਰੂਪ ਅਤੇ ਵਿਅਕਤੀਗਤ ਰੂਪ ਵਿੱਚ ਸਿੱਖ ਪਛਾਣ ਨੂੰ ਸੰਸਾਰ ਸਾਹਮਣੇ ਪ੍ਰਗਟ ਕਟਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਸਿੱਖ ਪਛਾਣ ਦੇ ਮੁੱਦੇ 'ਤੇ ਅਜਿਹੀ ਹੀ ਦ੍ਰਿੜਤਾ ਦੀ ਇਕ ਮਿਸਾਲ ਹੈ ਆਸਟਰੇਲੀਆ ਵਿੱਚ ਰਹਿ ਰਿਹਾ ਤੇਜਿੰਦਰ ਸਿੰਘ।

ਅਮਰੀਕਾ ਵਿਚ ਬਹੁ-ਗਿਣਤੀ ਲੋਕਾਂ ਨੂੰ ਸਿੱਖ ਧਰਮ ਬਾਰੇ ਬਹੁਤ ਘੱਟ ਗਿਆਨ ਹੈ: ਨੈਸ਼ਨਲ ਸਿੱਖ ਕੈਂਪੇਨ

ਅਮਰੀਕਾ ਵਿੱਚ ਸਿੱਖ ਪਛਾਣ ਲਈ ਜੱਦੋਜਹਿਦ ਕਰ ਰਹੀ ਸਿੱਖ ਕੌਮ ਵੱਲੋਂ "ਨੈਸ਼ਨਲ ਸਿੱਖ ਕੈਂਪੇਨ" ਨੇ ਤਿਆਰ ਕੀਤੀ ਰੀਪੋਰਟ ਵਿਚ ਇਸ ਕੌੜੀ ਸਚਾਈ ਨੂੰ ਵੀ ਪ੍ਰਵਾਨ ਕਰਨ ਦੀ ਗੱਲ ਆਖੀ ਗਈ ਹੈ ਕਿ ਅਮਰੀਕਾ ਵਿਚ ਬਹੁ-ਗਿਣਤੀ ਲੋਕਾਂ ਨੂੰ ਸਿੱਖ ਧਰਮ ਬਾਰੇ ਬਹੁਤ ਘੱਟ ਗਿਆਨ ਹੈ ਅਤੇ ਕਈ ਤਾਂ ਅਜਿਹੇ ਹਨ ਜਿਨ੍ਹਾਂ ਨੇ ਸਿੱਖ ਧਰਮ ਦਾ ਨਾਮ ਤਕ ਨਹੀਂ ਸੁਣਿਆ। ਇਸ ਲਈ ਸਾਨੂੰ ਸਿੱਖਾਂ ਨਾਲ ਵਾਪਰਦੀਆ ਨਸਲੀ ਘਟਨਾਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਥਾਂ ਲੋਕਾਂ ਨੂੰ ਅਪਣੀ ਅਸਲ ਪਛਾਣ ਦਸਣ ਦੀ ਲੋੜ ਹੈ।

ਅਮਰੀਕੀ ਸਕੂਲੀ ਪ੍ਰਸ਼ਾਸ਼ਨ ਨਸਲੀ ਵਿਤਕਰੇ ਵਿਰੁੱਧ ਪ੍ਰੋਗਰਾਮ ਮਜਬੂਤ ਕਰੇ: ਸਿੱਖ ਕੁਲੀਸ਼ਨ

ਅਮਰੀਕਾ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਸਿੱਖ ਵਿਦਿਆਰਥੀ ਬੱਚੇ ਨੂੰ ਨਸਲੀ ਟਿੱਪਣੀਆਂ ਕਰਕੇ ਪ੍ਰੇਸ਼ਾਨ ਕਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਅਧਿਕਾਰਾਂ ਨਾਲ ਸਬੰਧਤ ਇਕ ਜਥੇਬੰਦੀ ਨੇ ਅਮਰੀਕਾ ਦੇ ਸਕੂਲੀ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਮਾਪਿਆਂ, ਵਿਦਿਆਰਥੀਆਂ ਤੇ ਸਮਾਜਕ ਸਮੂਹਾਂ ਨਾਲ ਭਾਈਵਾਲੀ ਕਰਕੇ ਨਸਲੀ ਟਿੱਪਣੀਆਂ ਕਰਕੇ ਬੱਚਿਆਂ ਨੂੰ ਇਸ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨ ਵਿਰੁੱਧ ਪ੍ਰੋਗਰਾਮ ਨੂੰ ਮਜ਼ਬੂਤ ਕਰੇ।

ਸਿੱਖ ਭਾਈਚਾਰੇ ਨੂੰ ਆਪਣੀ ਮੂਲ ਦਿੱਖ ਕਾਇਮ ਰੱਖਣ ਦੀ ਅਪੀਲ

ਅਮਰੀਕਾ ਵਿੱਚ ਨੈਸ਼ਨਲ ਸਿੱਖ ਕੰਪੇਨ ਵੱਲੋਂ ਕਰਵਾਏ ਗਏ ਸਰਵੇਖਣ ਦੀ ਰਿਪੋਰਟ ਤੋਂ ਬਾਅਦ ਸਮੁੱਚਾ ਸਿੱਖ ਭਾਈਚਾਰਾ ਚਿੰਤਾ ਵਿੱਚ ਹੈ[ਅਮਰੀਕਾ ਦੇ ਹੀ ਗਲੋਬਲ ਸਿੱਖ ਕੌਂਸਲ ਦੇ ਨੁਮਾਇੰਦੇ ਕਿਰਪਾਲ ਸਿੰਘ ਨੇ ਆਖਿਆ ਕਿ ਅਮਰੀਕਾ ਵਰਗੇ ਵੱਡੇ ਮੁਲਕ ਵਿਚ ਸਿੱਖਾਂ ਦੀ ਗਿਣਤੀ ਨਾਂਮਾਤਰ ਹੈ ਅਤੇ ਅਜਿਹੀ ਸਥਿਤੀ ਵਿਚ ਸਿੱਖਾਂ ਨੂੰ ਆਪਣੀ ਪਛਾਣ ਸਥਾਪਤ ਕਰਨ ਲਈ ਜੱਦੋ ਜਹਿਦ ਕਰਨੀ ਪਵੇਗੀ।

ਅਮਰੀਕਾ ਵਿੱਚ ਸਿੱਖਾਂ ਦਾ ਅਕਸ ਸੁਧਾਰਨ ਲਈ ਵਿਸ਼ੇਸ਼ ਮੁਹਿੰਮ

ਅਮਰੀਕਾ ਵਿੱਚ 100 ਤੋ ਵੱਧ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਦੀ ਸਾਂਝੀ ਬਣੀ ਸੰਸਥਾ “ਨੈਸ਼ਨਲ ਸਿੱਖ ਕਮਪੇਨ” ਨੇ ਅਮਰੀਕਾ ਵਿੱਚ ਸਿੱਖਾਂ ਪ੍ਰਤੀ ਨਸਲੀ ਨਫਰਤ ਦੇ ਅਪਰਾਧਾਂ ਦੀਆਂ ਵੱਧਦੀਆਂ ਘਟਨਾਵਾਂ ਵਿਚਕਾਰ ਅਮਰੀਕੀ ਗੁਰਦੁਆਰਿਆਂ ਨੇ ਇਕ ਤਕੜੀ ਰਾਸ਼ਟਰੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਅਧੀਨ 50 ਲੱਖ ਡਾਲਰ ਖਰਚ ਕਰਕੇ ਅਮਰੀਕਾ ਵਿਚ ਇਸ ਭਾਈਚਾਰੇ ਦੇ ਅਕਸ ਨੂੰ ਬਿਹਤਰ ਬਣਾਇਆ ਜਾਵੇਗਾ।

ਸਿੱਖਾਂ ‘ਤੇ ਅਮਰੀਕਾ ਵਿੱਚ ਹੋ ਰਹੇ ਨਸਲੀ ਹਮਲਿਆਂ ਨਾਲ ਨਜਿੱਠਣ ਲਈ “ਨੈਸਨਲ ਸਿੱਖ ਕੰਪੇਨ” ਜੱਥੇਬੰਦੀ ਦਾ ਕੀਤਾ ਗਠਨ

ਅਮਰੀਕਾ ਵਿੱਚ ਸਿੱਖਾਂ ‘ਤੇ ਵੱਧ ਰਹੇ ਨਸਲੀ ਹਮਲਿਆਂ ਤੋਂ ਚਿੰਤਤ ਸਿੱਖਾਂ ਨੇ ਇਸ ਤੋਂ ਕਾਰਗਾਰ ਢੰਗ ਨਾਲ ਸਿੱਖਾਂ ਨੂੰ ਬਚਾਉਣ ਲਈ ਨੈਸ਼ਨਲ ਸਿੱਖ ਕੰਪੇਨ ਨਾਂ ਦੀ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ।

ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਨਕਾਰਨ ਵਾਲੇ ਕਿਸੇ ਵੀ ਅਨਸਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਜੱਥੇਦਾਰ ਅਕਾਲ ਤਖਤ

ਪਿਛਲੇ ਦਿਨੀ ਰਾਸ਼ਟਰੀ ਸੋਵੰਮ ਸੇਵਕ ਸੰਘ (ਆਰ. ਐਸ. ਐਸ.) ਦੇ ਆਗੂ ਮੋਹਨ ਭਾਗਵਤ ਵੱਲੋਂਆਰ. ਐੱਸ. ਐੱਸ ਦੇ ਇੱਕ ਸਮਾਗਮ ਵਿੱਚ ਕਿਹਾਸੀ ਕਿ ਭਾਰਤ ਵਿੱਚ ਮੁਸਲਮਾਮਨਾਂ ਤੋਂ ਛੁੱਟ ਵੱਸਦੀਆਂ ਸਾਰੀਆਂ ਘੱਟ ਗਿਣਤੀ ਕੌਮਾਂ ਹਿੰਦੂ ਹਨ। ਉਸਨੇ ਸਾਫ ਸ਼ਬਦਾਂ ਵਿੱਚ ਕਿਹਾ ਸੀ ਕਿ ਸਿੱਖ ਵੀ ਹਿੰਦੂਆਂ ਦਾ ਹੀ ਇੱਕ ਹਿੱਸਾ ਹਨ।

« Previous PageNext Page »