ਸਿੱਖ ਖਬਰਾਂ

ਅਮਰੀਕਾ ਵਿੱਚ ਸਿੱਖ ਪਛਾਣ ਸਬੰਧੀ ਭੁਲੇਖੇ ਖਤਮ ਕਰਨ ਲਈ ਨੈਸ਼ਨਲ ਸਿੱਖ ਕੰਪੇਨ ਨੇ ਅਮਲ ਸ਼ੁਰੂ ਕੀਤਾ

May 7, 2015 | By

ਅੰਮ੍ਰਿਤਸਰ (6 ਮਈ, 2015): ਸਿੱਖ ਪਛਾਣ ਸਬੰਧੀ ਅਮਰੀਕਾ ਦੇ ਲੋਕਾਂ ਵਿੱਚ ਨੂੰ ਜਾਗਰਿਤ ਕਰਨ ਲਈ ਅਮਰੀਕਾ ਵਿੱਚ ਵੱਸਦੇ ਸਿੱਖਾਂ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ। ਸਿੱਖ ਪਛਾਣ ਨੂੰ ਸਹੀ ਰੂਪ ਵਿੱਚ ਅਮਰੀਕੀ ਲੋਕਾਂ ਤੱਕ ਪਹੁੰਚਾਣ ਲਈ ਅਮਰਕਿਾ ਦੇ ਇੱਕ ਮਾਹਿਰ ਕੰਪਨੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਇਹ ਕੰਪਨੀ ਹੀ ਅਮਰੀਕੀ ਰਾਸ਼ਟਰਪਤੀ ਦੀ ਮੀਡੀਆ ਮਹਿੰਮ ਦੀ ਦੇਖ ਰੇਖ ਕਰਦੀ ਹੈ।

ਮੀਟਿੰਗ ਦੌਰਾਨ ਸਿੱਖ ਨੈਸ਼ਨਲ ਕੰਪੇਨ ਦੇ ਆਗੂ ( ਫਾਈਲ ਫੋਟੋ)

ਮੀਟਿੰਗ ਦੌਰਾਨ ਸਿੱਖ ਨੈਸ਼ਨਲ ਕੰਪੇਨ ਦੇ ਆਗੂ ( ਫਾਈਲ ਫੋਟੋ)

ਅਮਰੀਕਾ ਵਿਚ ਸਿੱਖ ਪਛਾਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਕਜੁਟ ਹੋਈਆਂ ਸਿੱਖ ਜਥੇਬੰਦੀਆਂ ਵਲੋਂ ਸਥਾਪਤ ਜਥੇਬੰਦੀ ਨੈਸ਼ਨਲ ਸਿੱਖ ਕੰਪੇਨ ਨੇ ਇਹ ਸਮੱਸਿਆ ਹੱਲ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ, ਜਿਸ ਤਹਿਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਰਹਿੰਦੇ ਸਿੱਖ ਭਾਈਚਾਰੇ ਕੋਲੋਂ ਮਾਇਕ ਮਦਦ ਇਕੱਠੀ ਕੀਤੀ ਜਾ ਰਹੀ ਹੈ। ਇਸ ਦੇ ਪਹਿਲੇ ਪੜਾਅ ਵਿਚ ਸ਼ਿਕਾਗੋ ਵਿੱਚ ਸਮਾਗਮ ਕੀਤਾ ਗਿਆ ਅਤੇ 34 ਹਜ਼ਾਰ ਅਮਰੀਕੀ ਡਾਲਰ ਮਦਦ ਇਕੱਠੀ ਕੀਤੀ ਗਈ।

ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖਬਰ ਅਨੁਸਾਰ ਐਨਐਸਸੀ ਜਥੇਬੰਦੀ ਦੇ ਆਗੂ ਅਤੇ ਈਕੋ ਸਿੱਖ ਜਥੇਬੰਦੀ ਦੇ ਮੁਖੀ ਡਾ. ਰਾਜਵੰਤ ਸਿੰਘ ਨੇ ਦੱਸਿਆ ਕਿ ਸਿੱਖ ਪਛਾਣ ਦੀ ਸਮੱਸਿਆ ਖ਼ਤਮ ਕਰਨ ਲਈ ਸਿੱਖ ਭਾਈਚਾਰੇ ਵਲੋਂ ਆਪਣੇ ਪਧਰ ’ਤੇ ਯਤਨ ਸ਼ੁਰੂ ਕੀਤੇ ਗਏ ਹਨ। ਇਸ ਸਬੰਧ ਵਿਚ ਪਹਿਲਾਂ ਦੇਸ਼ ਭਰ ਵਿਚ ਇਕ ਸਰਵੇਖਣ ਕਰਾਇਆ ਗਿਆ ਹੈ, ਜਿਸ ਤੋਂ ਇਹ ਪਤਾ ਲਾਉਣ ਦਾ ਯਤਨ ਕੀਤਾ ਹੈ ਕਿ ਅਮਰੀਕੀ ਲੋਕ ਸਿੱਖ ਭਾਈਚਾਰੇ ਬਾਰੇ ਕੀ ਭਾਵਨਾਵਾਂ ਰੱਖਦੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਲੈਂਦੇ ਹਨ। ਇਸ ਸਬੰਧੀ ਤੱਥ ਇਕੱਠੇ ਕਰਨ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਗਈ ਹੈ।

ਉਨ੍ਹਾਂ ਦੱਸਿਆ ਕਿ ਸਰਵੇਖਣ ਕਰਾਉਣ ਵਾਸਤੇ ਵੀ ਅਮਰੀਕਾ ਦੀ ਇਕ ਮਾਹਰ ਕੰਪਨੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਅਤੇ ਇਸ ਤੋਂ ਬਾਅਦ ਅਗਲੀ ਰਣਨੀਤੀ ਵਾਸਤੇ ਵੀ ਇਕ ਮਾਹਰ ਕੰਪਨੀ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਇਸ ਕੰਪਨੀ ਵੱਲੋਂ ਹੀ ਅਮਰੀਕਾ ਦੇ ਰਾਸ਼ਟਰਪਤੀ ਦੀ ਮੀਡੀਆ ਮੁਹਿੰਮ ਚਲਾਈ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਗੋ ਸਥਿਤ ਗੁਰਦੁਆਰੇ ਵਿਚ ਇਸ ਸਬੰਧੀ ਕੀਤੇ ਗਏ ਪਹਿਲੇ ਪ੍ਰੋਗਰਾਮ ਵਿਚ ਲਗਪਗ 200 ਸਿੱਖ ਪਰਿਵਾਰ ਇਕੱਠੇ ਹੋਏ, ਜਿਨ੍ਹਾਂ ਨੂੰ ਸਿੱਖ ਪਛਾਣ ਦੀ ਸਮੱਸਿਆ ਹੱਲ ਕਰਨ ਲਈ ਬਣਾਈ ਗਈ ਯੋਜਨਾ ਦਾ ਖੁਲਾਸਾ ਕੀਤਾ ਗਿਆ। ਇਸ ਯੋਜਨਾ ਤਹਿਤ ਅਮਰੀਕਾ ਦੇ ਵੱਖ ਵੱਖ ਇਲਾਕਿਆਂ ਵਿਚ ਸਥਾਨਕ ਟੀ.ਵੀ. ਚੈਨਲਾਂ ਅਤੇ ਕੌਮੀ ਪਧਰ ’ਤੇ ਸਿੱਖ ਭਾਈਚਾਰੇ ਬਾਰੇ ਪ੍ਰਚਾਰ ਕੀਤਾ ਜਾਵੇਗਾ। ਇਸ ਸਬੰਧ ਵਿਚ ਵਿਸ਼ੇਸ਼ ਥਾਵਾਂ ’ਤੇ ਪ੍ਰਚਾਰ ਸਮੱਗਰੀ ਵੀ ਲਾਈ ਜਾਵੇਗੀ।

ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਇਸ ਪ੍ਰਚਾਰ ਮੁਹਿੰਮ ਦੇ ਨਾਲ ਸਿੱਖ ਭਾਈਚਾਰੇ ਦੀ ਪਛਾਣ ਦਾ ਘੇਰਾ ਹੋਰ ਵਧਾਉਣ ਵਿਚ ਵੱਡੀ ਸਫਲਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਰਾਏ ਗਏ ਸਰਵੇਖਣ ਵਿਚ ਹੈਰਾਨੀ ਜਨਕ ਤੱਥ ਸਾਹਮਣੇ ਆਏ ਹਨ ਕਿ ਅਮਰੀਕਾ ਦੇ ਕਈ ਇਲਾਕਿਆਂ ਵਿਚ ਸਿੱਖ ਭਾਈਚਾਰੇ ਬਾਰੇ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ ਅਤੇ ਵਧੇਰੇ ਥਾਵਾਂ ਤੇ ਸਿੱਖ ਭਾਈਚਾਰੇ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਥੇਬੰਦੀ ਦੇ ਆਗੂ ਗੁਰਬੀਰ ਸਿੰਘ ਅਹੂਜਾ ਨੇ ਇਸ ਸਬੰਧੀ ਰਿਪੋਰਟ ਵੀ ਲੋਕਾਂ ਦੇ ਸਾਹਮਣੇ ਰੱਖੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,