ਸਿੱਖ ਖਬਰਾਂ

ਸਿੱਖ ਪਛਾਣ ਸਬੰਧੀ ਭੁਲੇਖਿਆਂ ਨੂੰ ਦੂਰ ਕਰਨ ਦਾ ਨਿਵੇਕਲਾ ਤਰੀਕਾ

April 4, 2015 | By

ਬ੍ਰਿਸਬੇਨ ( 3 ਅਪ੍ਰੈਲ, 2015): ਭਾਵੇਂ ਸਿੱਖ ਕੌਮ ਨੂੰ ਪਛਾਣ ਦੇ ਮਸਲੇ ‘ਤੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਿੱਖ ਕੌਮ ਸੰਸਥਾਤਮਿਕ ਰੂਪ ਅਤੇ ਵਿਅਕਤੀਗਤ ਰੂਪ ਵਿੱਚ ਸਿੱਖ ਪਛਾਣ ਨੂੰ ਸੰਸਾਰ ਸਾਹਮਣੇ ਪ੍ਰਗਟ ਕਟਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਸਿੱਖ ਪਛਾਣ ਦੇ ਮੁੱਦੇ ‘ਤੇ ਅਜਿਹੀ ਹੀ ਦ੍ਰਿੜਤਾ ਦੀ ਇਕ ਮਿਸਾਲ ਹੈ ਆਸਟਰੇਲੀਆ ਵਿੱਚ ਰਹਿ ਰਿਹਾ ਤੇਜਿੰਦਰ ਸਿੰਘ।

Sikh Aus

ਸਿੱਖ ਪਛਾਣ ਸਬੰਧੀ ਭੁਲੇਖਿਆਂ ਨੂੰ ਦੂਰ ਕਰਨ ਦਾ ਨਿਵੇਕਲਾ ਤਰੀਕਾ

ਇਸ ਸਿੱਖ ਨੌਜਵਾਨ ਨੇ ਲੋਕਾਂ ਨੂੰ ਸਿੱਖਾਂ ਬਾਰੇ ਦੱਸਣ ਲਈ ਇਕ ਨਿਵੇਕਲਾ ਤਰੀਕਾ ਲੱਭਿਆ ਹੈ ਤੇ ਆਸਟ੍ਰੇਲੀਆ ਵਿਚ ਲੰਗਰ ਪ੍ਰਥਾ ਚਲਾ ਕੇ ਭੁੱਖਿਆ-ਭਾਣਿਆਂ ਦਾ ਢਿੱਡ ਭਰਨ ਦਾ ਹੀਲਾ ਕੀਤਾ ਹੈ। ਤੇਜਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਪੇਸ਼ੇ ਤੋਂ ਟੈਕਸੀ ਡਰਾਈਵਰ ਹੈ ਅਤੇ ਡਾਰਵਿਨ ਇਲਾਕੇ ਵਿਚ ਲੋਕਾਂ ਨੂੰ ਲੰਗਰ ਵਰਤਾ ਰਿਹਾ ਹੈ।

ਤੇਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਕਈ ਵਾਰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਇਆ ਪਰ ਗੁਰਬਾਣੀ ਅਨੁਸਾਰ ਸਾਰੇ ਮਨੁੱਖ ਇੱਕੋ ਪ੍ਰਮਾਤਮਾ ਦੀ ਹੀ ਔਲਾਦ ਹਨ। ਇਸ ਨੌਜਵਾਨ ਨੇ ਲੋਕਾਂ ਦੀ ਸੋਚ ਬਦਲਣ ਲਈ ਲੰਗਰ ਦੀ ਪ੍ਰਥਾ ਚਲਾਉਣ ਦਾ ਨਿਸ਼ਚਾ ਕੀਤਾ ਅਤੇ ਇਹ ਸ਼ੁੱਭ ਕਾਰਜ ਆਰੰਭ ਦਿੱਤਾ।

ਤੇਜਿੰਦਰ ਸਿੰਘ ਪਿਛਲੇ ਢਾਈ ਸਾਲਾਂ ਤੋਂ ਆਸਟ੍ਰੇਲੀਆ ਵਿਚ ਗੁਰੂ ਕੇ ਲੰਗਰ ਲਗਾ ਰਿਹਾ ਹੈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਵੀ ਦੇ ਰਿਹਾ ਹੈ। ਉਹ ਆਪਣੀ ਵੈਨ ‘ਤੇ ਕੇਸਰੀ ਝੰਡਾ ਲਗਾ ਕੇ ਆਉਂਦਾ ਹੈ ਅਤੇ ਲੋਕਾਂ ਨੂੰ ਲੰਗਰ ਦਿੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,