ਵਿਦੇਸ਼ » ਸਿੱਖ ਖਬਰਾਂ

ਅਮਰੀਕੀ ਸਕੂਲੀ ਪ੍ਰਸ਼ਾਸ਼ਨ ਨਸਲੀ ਵਿਤਕਰੇ ਵਿਰੁੱਧ ਪ੍ਰੋਗਰਾਮ ਮਜਬੂਤ ਕਰੇ: ਸਿੱਖ ਕੁਲੀਸ਼ਨ

March 4, 2015 | By

ਨਿਊਯਾਰਕ(3 ਮਾਰਚ, 2015): ਅਮਰੀਕਾ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਸਿੱਖ ਵਿਦਿਆਰਥੀ ਬੱਚੇ ਨੂੰ ਨਸਲੀ ਟਿੱਪਣੀਆਂ ਕਰਕੇ ਪ੍ਰੇਸ਼ਾਨ ਕਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿੱਖ ਅਧਿਕਾਰਾਂ ਨਾਲ ਸਬੰਧਤ ਇਕ ਜਥੇਬੰਦੀ ਨੇ ਅਮਰੀਕਾ ਦੇ ਸਕੂਲੀ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਮਾਪਿਆਂ, ਵਿਦਿਆਰਥੀਆਂ ਤੇ ਸਮਾਜਕ ਸਮੂਹਾਂ ਨਾਲ ਭਾਈਵਾਲੀ ਕਰਕੇ ਨਸਲੀ ਟਿੱਪਣੀਆਂ ਕਰਕੇ ਬੱਚਿਆਂ ਨੂੰ ਇਸ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨ ਵਿਰੁੱਧ ਪ੍ਰੋਗਰਾਮ ਨੂੰ ਮਜ਼ਬੂਤ ਕਰੇ।

sikh-boy-300x230ਸਿੱਖ ਕੁਲੀਸ਼ਨ ਨੇ ਮੁਲਕ ਭਰ ਵਿੱਚ ਸਕੂਲਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਮਾਪਿਆਂ, ਵਿਦਿਆਰਥੀਆਂ ਤੇ ਸਮਾਜਕ ਸੰਗਠਨਾਂ ਨਾਲ ਰਲ ਕੇ ਬੱਚਿਆਂ ਨੂੰ ਹੋਰ ਬੱਚਿਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਨੂੰ ਰੋਕਣ ਵਾਲੇ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਤੇ ਇਹ ਯਕੀਨੀ ਬਣਾਉਣ ਕਿ ਸਾਰੇ ਬੱਚੇ ਸੁਰੱਖਿਅਤ ਤੇ ਸਿਹਤਮੰਦ ਆਲੇ-ਦੁਆਲੇ ਵਿੱਚ ਸਕੂਲੀ ਪੜ੍ਹਾਈ ਕਰ ਸਕਣ।
ਜੱਥੇਬੰਦੀ ਦਾ ਕਹਿਣਾ ਹੈ ਕਿ ਇਹ ਇਕ ਨਿੱਕੇ ਸਿੱਖ ਬੱਚੇ ਨੂੰ ਬੱਸ ਵਿੱਚ ਨਾਲ ਦੇ ਵਿਦਿਆਰਥੀਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਜਾਣੂੰ ਹੈ, ਪਰ ਇਸ ਨੇ ‘‘ਗੁਪਤਤਾ ਤੇ ਨਿੱਜਤਾ’’ ਕਾਰਨ ਇਸ ਨੂੰ ਨਾ ਪ੍ਰਚਾਰਨ ਦਾ ਫੈਸਲਾ ਕੀਤਾ ਹੈ।

ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਨਿੱਕੇ ਜਿਹੇ ਸਿੱਖ ਬੱਚੇ ਨੂੰ ਨਾਲ ਦੇ ਸਕੂਲੀ ਬੱਚਿਆਂ ਨੇ ‘ਅਤਿਵਾਦੀ’ ਕਿਹਾ ਤੇ ਇਹ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਚੁੱਕੀ ਹੈ। ਕੁਲੀਸ਼ਨ ਨੇ ਆਮ ਲੋਕਾਂ ਨੂੰ ਵੀ ਪੀੜਤ ਬੱਚੇ ਤੇ ਉਸ ਦੇ ਪਰਿਵਾਰ ਦੀ ‘ਨਿੱਜਤਾ’ ਦੀ ਕਦਰ ਕਰਦਿਆਂ, ਅਸਲ ਧਿਆਨ ਅਮਰੀਕੀ ਸਕੂਲਾਂ ਵਿੱਚ ਬੱਚਿਆਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਨੂੰ ਰੋਕਣ ਦੇ ਪ੍ਰੋਗਰਾਮ ਵੱਲ ਕੇਂਦਰਤ ਕਰਨ ਲਈ ਕਿਹਾ ਹੈ।

ਇਨਕੁਇਸਿਟਰ ’ਤੇ ਪੋਸਟ ਕੀਤੀ ਵੀਡੀਓ ’ਚ ਇਕ ਐਨਕਾਂ ਵਾਲੇ ਸਿੱਖ ਬੱਚੇ ਨੂੰ ਬੱਸ ’ਚ ਲਗਾਤਾਰ ਸਕੂਲੀ ਬੱਚੇ ਤੰਗ ਕਰ ਰਹੇ ਹਨ ਤੇ ਫਿਰ ਉਸ ਦੇ ਪਿੱਛੇ ਬੈਠੀ ਲੜਕੀ ਉਸ ਨੂੰ ਅਤਿਵਾਦੀ ਆਖ ਕੇ ਚੀਕਦੀ ਹੈ। ਬੱਚਾ ਕੈਮਰੇ ’ਚ ਫੁਸਫੁਸਾ ਕੇ ਆਖਦਾ ਹੈ, ‘‘ਬੱਚੇ ਮੇਰੇ ਨਾਲ ਨਸਲੀ ਵਰਤਾਓ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,