ਵਿਦੇਸ਼

ਸਿੱਖਾਂ ‘ਤੇ ਅਮਰੀਕਾ ਵਿੱਚ ਹੋ ਰਹੇ ਨਸਲੀ ਹਮਲਿਆਂ ਨਾਲ ਨਜਿੱਠਣ ਲਈ “ਨੈਸਨਲ ਸਿੱਖ ਕੰਪੇਨ” ਜੱਥੇਬੰਦੀ ਦਾ ਕੀਤਾ ਗਠਨ

August 13, 2014 | By

National-Sikh-Campaign (1)

ਸਾਬਕਾ ਮੁੱਖ ਰਣਨੀਤੀਕਾਰ ਜਿਓਫ ਗੈਰਿਨ ਨਾਲ ਮੀਟੰਗ ਤੋਂ ਬਾਅਦ ਸਿੱਖ ਪ੍ਰਤੀਨਿਧ

ਨਿਊਯਾਰਕ (12 ਅਗਸਤ 2014) : ਅਮਰੀਕਾ ਵਿੱਚ ਸਿੱਖਾਂ ‘ਤੇ ਵੱਧ ਰਹੇ ਨਸਲੀ ਹਮਲਿਆਂ ਤੋਂ ਚਿੰਤਤ ਸਿੱਖਾਂ ਨੇ ਇਸ ਤੋਂ ਕਾਰਗਾਰ ਢੰਗ ਨਾਲ ਸਿੱਖਾਂ ਨੂੰ ਬਚਾਉਣ ਲਈ ਨੈਸ਼ਨਲ ਸਿੱਖ ਕੰਪੇਨ ਨਾਂ ਦੀ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ।

ਅਮਰੀਕਾ ਵਿਚਲੇ 50 ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਇਕ ਮੀਟਿੰਗ 16 ਅਗਸਤ ਨੂੰ ਵਾਸ਼ਿੰਗਟਨ ਵਿਖੇ ਨਸਲੀ ਹਮਲਿਆਂ ਤੋਂ ਬਚਾਅ ਬਾਰੇ ਸੱਦੀ ਗਈ ਹੈ।

ਉਥੋਂ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਮੀਟਿੰਗ ਵਿੱਚ ਨਸਲੀ ਹਮਲਿਆਂ ਤੋਂ ਬਚਾਅ ਬਾਰੇ ਰਣਨੀਤੀ ਲਈ ਵਿਚਾਰ ਚਰਚਾ ਕੀਤੀ ਜਾਵੇਗੀ। ਸਿੱਖ ਕੌਂਸਲ ਦੇ ਚੇਅਰਮੈਨ ਡਾਕਟਰ ਰਾਜਵੰਤ ਸਿੰਘ, ਜੋ ਨਵੀਂ ਜਥੇਬੰਦੀ ਦੇ ਮੁੱਖ ਸਲਾਹਕਾਰ ਵੀ ਹਨ, ਨੇ ਦੱਸਿਆ ਕਿ ਇਹ ਪਹਿਲੀ ਵਾਰੀ ਹੈ ਕਿ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਦੇ ਇੱਕ ਇਕ ਨੁਕਾਤੀ ਏਜੰਡੇ ਤੇ ਇਕੱਠੇ ਹੋ ਰਹੇ ਹਨ।

ਨਵੀਂ ਬਣੀ ਜਥੇਬੰਦੀਆਂ ਨੈਸ਼ਨਲ ਸਿੱਖ ਕੈਂਪੇਨ ਵੱਲੋਂ ਕੀਤੀ ਗਈ ਪਹਿਲ ਦੌਰਾਨ ਗੁਰਦੁਆਰਿਆਂ ਦੇ ਆਗੂ ਹਿਲੇਰੀ ਕਲਿੰਟਨ ਦੇ ਸਾਬਕਾ ਮੁੱਖ ਰਣਨੀਤੀਕਾਰ ਜਿਓਫ ਗੈਰਿਨ ਨਾਲ ਮੀਟਿੰਗ ਕਰਕੇ ਰਣਨੀਤੀ ਬਣਾਉਣਗੇ।

ਸ੍ਰੀ ਗੈਰਿਨ ਪਹਿਲਾਂ ਹੀ ਅਮਰੀਕਾ ‘ਚ ਵਸਦੇ ਸਿੱਖਾਂ ਬਾਰੇ ਸਰਵੇਖਣ ਕਰ ਰਹੇ ਹਨ। ਜਥੇਬੰਦੀ ਦੇ ਕਾਰਜਕਾਰੀ ਡਾਇਰੈਕਟਰ ਅਤੇ ਰਾਸ਼ਟਰਪਤੀ ਓਬਾਮਾ ਦੇ ਸਾਬਕਾ ਰਾਸ਼ਟਰੀ ਫੀਲਡ ਤਾਲਮੇਲ ਅਧਿਕਾਰੀ ਗੁਰਵਿਨ ਸਿੰਘ ਅਹੂਜਾ ਨੇ ਕਿਹਾ ਕਿ ਮੀਟਿੰਗ ਰਾਹੀਂ ਸਿੱਖਾਂ ਪ੍ਰਤੀ ਅਮਰੀਕਾ ਦੇ ਲੋਕਾਂ ਦੇ ਰਵੱਈਏ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਸਿੱਖ ਪਛਾਣ ਬਾਰੇ ਅਮਰੀਕਾ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,