ਵਿਦੇਸ਼

ਅਮਰੀਕਾ ਵਿੱਚ ਸਿੱਖਾਂ ਦਾ ਅਕਸ ਸੁਧਾਰਨ ਲਈ ਵਿਸ਼ੇਸ਼ ਮੁਹਿੰਮ

August 22, 2014 | By

ਕੈਲੀਫੋਰਨੀਆ (21 ਅਗਸਤ 2014):ਅਮਰੀਕਾ ਵਿੱਚ 100 ਤੋ ਵੱਧ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਦੀ ਸਾਂਝੀ ਬਣੀ ਸੰਸਥਾ “ਨੈਸ਼ਨਲ ਸਿੱਖ ਕਮਪੇਨ” ਨੇ ਅਮਰੀਕਾ ਵਿੱਚ ਸਿੱਖਾਂ ਪ੍ਰਤੀ ਨਸਲੀ ਨਫਰਤ ਦੇ ਅਪਰਾਧਾਂ ਦੀਆਂ ਵੱਧਦੀਆਂ ਘਟਨਾਵਾਂ ਵਿਚਕਾਰ ਅਮਰੀਕੀ ਗੁਰਦੁਆਰਿਆਂ ਨੇ ਇਕ ਤਕੜੀ ਰਾਸ਼ਟਰੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਅਧੀਨ 50 ਲੱਖ ਡਾਲਰ ਖਰਚ ਕਰਕੇ ਅਮਰੀਕਾ ਵਿਚ ਇਸ ਭਾਈਚਾਰੇ ਦੇ ਅਕਸ ਨੂੰ ਬਿਹਤਰ ਬਣਾਇਆ ਜਾਵੇਗਾ।

National-Sikh-Campaign-news-e1408637956854ਇਸ ਮਹਿੰਮ ਲਈ ਅਮਰੀਕਾ ਦੇ ਸਿਖਰਲੇ ਰਣਨੀਤੀਕਾਰ ਅਤੇ ਮੀਡੀਆਂ ਮਾਹਿਰਾਂ ਹਾਈ ਰਿਸਰਚ ਦੇ ਜਿਓਫ ਗਰੀਨ ਤੇ ਆਈਜਕ ਬੇਕਰ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਹ ਮੁਹਿੰਮ ਹੁਣ ਤੱਕ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵੱਲੋਂ “ਸਿੱਖ ਪਛਾਣ” ਪ੍ਰਤੀ ਵਿਦੇਸ਼ੀਆਂ ਨੂੰ ਜਾਗਰੂਕ ਕਰਨ ਦੀ ਇੱਕ ਵੱਖਰੀ ਕਿਸਮ ਦੀ ਮੁਹਿੰਮ ਹੈ।

ਪਿਛਲੇ ਹਫ਼ਤੇ ਦੇ ਅੰਤ ਵਿਚ ਅਮਰੀਕਾ ਵਿਚ 100 ਤੋਂ ਵੱਧ ਗੁਰਦੁਆਰਿਆਂ ਦੇ ਪ੍ਰਤੀਨਿਧਾਂ ਨੇ ਰਾਣਨੀਤੀ ‘ਤੇ ਚਰਚਾ ਕੀਤੀ ਙ ਇਸ ਬੈਠਕ ਵਿਚ ਹਾਈ ਰਿਸਰਚ ਦੇ ਜਿਓਫ ਗਰੀਨ ਤੇ ਆਈਜਕ ਬੇਕਰ ਨੇ ਇਕ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ।

ਗਰੀਨ ਪਹਿਲਾਂ ਤੋਂ ਹਿਲੇਰੀ ਕਿਲੰਟਨ ਦੇ ਸੀਨੀਅਰ ਰਾਜਨੀਤਕ ਰਣਨੀਤੀਕਾਰ ਤੇ ਆਈਜਕ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੀਡੀਆ ਕੰਪਨੀ ਏ. ਕੇ. ਪੀ. ਡੀ. ਮੈਸੇਜ ਐਾਡ ਮੀਡੀਆ ਨਾਲ ਜੁੜੇ ਹਨ ਙ ਅਮਰੀਕਾ ਵਿਚ ਸਿੱਖਾਂ ਬਾਰੇ ਧਾਰਨਾ ਬਦਲਣ ਵਿਚ ਮਦਦ ਕਰਨ ਲਈ ਸਿੱਖ ਭਾਈਚਾਰੇ ਦੇ ਨੇਤਾਵਾਂ ਨੇ ਦੋਵਾਂ ਨੂੰ ਨਿਯੁਕਤ ਕੀਤਾ ਹੈ।

ਇਕ ਮੀਡੀਆ ਬਿਆਨ ਅਨੁਸਾਰ ਬੈਠਕ ਵਿਚ ਹਿੱਸਾ ਲੈ ਰਹੇ ਲੋਕਾਂ ਨੂੰ ਗਰੀਨ ਨੇ ਨੈਸ਼ਨਲ ਸਿੱਖ ਕੈਂਪੇਨ ਦੀ ਸੰਦੇਸ਼ ਮੁਹਿੰਮ ਦੀ ਜਾਣਕਾਰੀ ਦਿੱਤੀ ਙ ਇਹ ਸਿੱਖ ਭਾਈਚਾਰੇ ਨੂੰ ਗੁਰ ਦੇਵੇਗਾ ਕਿ ਉਹ ਅਮਰੀਕੀ ਜਨਤਾ ਨਾਲ ਪ੍ਰਭਾਵੀ ਤਰੀਕਿਆਂ ਨਾਲ ਕਿਵੇਂ ਗੱਲਬਾਤ ਕਰਨ।

ਨੈਸ਼ਨਲ ਸਿੱਖ ਕੈਂਪੇਨ ਦੇ ਕਾਰਜਕਾਰੀ ਨਿਰਦੇਸ਼ਕ ਗੁਰਵਿਨ ਆਹੂਜਾ ਨੇ ਦੱਸਿਆ ਕਿ ਅਮਰੀਕਾ ਵਿਚ ਸਿੱਖ ਭਾਈਚਾਰਾ ਅੱਜ ਦੇ ਮੁਕਾਬਲੇ ਕਦੀ ਵੱਧ ਸਿੱਖਿਅਤ, ਵੱਧ ਧਨੀ ਤੇ ਅੱਜ ਦੀ ਤੁਲਨਾ ਵਿਚ ਵੱਧ ਸਫਲ ਨਹੀਂ ਸੀ ਤੇ ਇਸ ਤੋਂ ਪਹਿਲਾਂ ਇੰਨੇ ਗੁਰਦੁਆਰਿਆਂ ਦੇ ਨੇਤਾ ਇਕੱਠੇ ਨਹੀਂ ਹੋਏ ਸਨ ।

ਇਸ ਖ਼ਬਰ ਨੂੰਂ ਵਿਸਥਾਰ ਸਾਹਿਤ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:

US Gurdwaras Endorse the Campaign to change perception of Sikhs, claims National Sikh Campaign (NSC)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,