ਵਿਦੇਸ਼ » ਸਿੱਖ ਖਬਰਾਂ

ਸਿੱਖ ਮੁੱਕੇਬਾਜ਼ ਦਾ ਧਾਰਮਿਕ ਵਿਤਕਰੇ ਵਿਰੱਧ ਸੰਘਰਸ਼

March 24, 2016 | By

ਪਰਦੀਪ ਸਿੰਘ ਨਾਗਰਾ

ਪਰਦੀਪ ਸਿੰਘ ਨਾਗਰਾ

ਉਨਟਾਰੀਓੁ, ਕੈਨੇਡਾ ( 23 ਮਾਰਚ, 2016): ਕੇਸਾਂ ਦੀ ਸਿੱਖ ਧਰਮ ਵਿੱਚ ਬੜੀ ਮਹਾਨਤਾ ਹੈ ਅਤੇ ਇਨ੍ਹਾਂ ਨੂੰ ਗੁਰੂ ਦੀ ਮੋਹਰ ਆਖਿਆ ਗਿਆ ਹੈ।ਕੇਸਾਂ ਦੀ ਪਵਿੱਤਰਤਾ ਲਈ ਸਿੱਖਾਂ ਨੇ ਇਤਿਹਾਸ ਵਿੱਚ ਅਨੇਕਾ ਕੁਰਬਾਨੀਆਂ ਕੀਤੀਆਂ, ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ, ਪਰ ਕੇਸਾਂ ‘ਤੇ ਆਂਚ ਨਹੀਂ ਆਉਣ ਦਿੱਤੀ।

ਸਿੱਖੀ ਦੇ ਨਿਆਰਪਨ ਅਤੇ ਗੁਰੂ ਬਖਸ਼ਿਸ਼ ਕੇਸਾਂ ਨੂੰ ਰੂਹ ਤੋਂ ਪਿਆਰ ਕਰਨ ਵਾਲੇ ਸਿੱਖਾਂ ਨੂੰ ਅਜੋਕੇ ਸਮੇਂ ਵਿੱਚ ਵੀ ਅਨੇਕਾਂ ਉਲਝਣਾਂ ਦਾ ਸਾਹਮਣਾ ਕਰਨਾ ਪੈਦਾ ਹੈ। ਪਰ ਗੁਰੂ ਦੀ ਇਸ ਬਖਸ਼ਿਸ਼ ਨਾਲ ਰੁਹ ਤੋਂ ਜੁੜੇ ਸਿੱਖ ਇਸ ‘ਤੇ ਕਈ ਸਮਝੋਤਾ ਨਹੀ ਕਰਦੇ।

ਗੁਰੂ ਬਖਸ਼ਿਸ਼ ਕੇਸਾਂ ਨਾਲ ਪਿਆਰ ਕਰਨ ਵਾਲੇ ਕੈਨੇਡਾ ਦੇ ਉਨਟਾਰੀਓੁ ਸੂਬੇ ਦੇ ਮੁੱਕੇਬਾਜ਼ ਪਰਦੀਪ ਸਿੰਘ ਨਾਗਰਾ ਨੂੰ ਸਾਬਤ ਸੁਰਤ ਹੋਣ ਕਰਕੇ ਪ੍ਰਬੰਧਕਾਂ ਵੱਲੋਂ ਅੜਾਈਆਂ ਅੜਚਨਾ ਨਾਲ ਜੁੜਨਾ ਪੈ ਰਿਹਾ ਹੈ।

ਪਰਦੀਪ ਸਿੰਘ ਨੇ 1991 ਵਿੱਚ ਸੂਬੇ ਦੀ ਮੁੱਕੇਬਾਜ਼ੀ ਦੀ ਚੈਮਪੀਅਨ ਵਿੱਚ ਬਾਜ਼ੀਮਾਰੀ ਅਤੇ ਸੂਬੇ ਦਾ ਸਭ ਤੋਂ ਵਧੀਆ ਮੱਕੇਬਾਜ਼ ਬਣ ਕੇ ਸਾਹਮਣੇ ਆਇਆ। ਉਹ ਅੱਗੇ ਕੈਨੇਡਾ ਦੀਆਂ ਹੋਣ ਵਾਲੀ ਕੌਮੀ ਮੁਕਾਬਲੇ ਬਾਜ਼ੀ ਦੀ ਤਿਆਰੀ ਕਰ ਰਿਹਾ ਸੀ ਕਿ ਪ੍ਰਬੰਧਕਾਂ ਨੇ ਕਿਹਾ ਕਿ ਉਸਨੂੰ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਉਸਨੇ ਦਾੜੀ ਰੱਖੀ ਹੋਈ ਹੈ।

ਖੇਡ ਦੇ ਪ੍ਰਬੰਧਕਾਂ ਨੇ ਕਿਹਾ ਕਿ ਦਾੜੀ ਰੱਖਣਾ ਨਿਯਮਾਂ ਦੇ ਉਲਟ ਹੈ ਅਤੇ ਇਸ ਨਾਲ ਕਈ ਖਤਰੇ ਖੜੇ ਹੁੰਦੇ ਹਨ। ਪਰ ਇੱਕ ਸਿੱਖ ਹੋਣ ਕਰਕੇ ਪਰਦੀਪ ਸਿੰਘ ਲਈ ਕੇਸ ਉਸਦੇ ਧਰਮ ਦੇ ਇੱਕ ਮਹੱਤਵਪੂਰਨ ਅੰਗ ਹੈ।

ਪਰਦੀਪ ਸਿੰਘ ਨੇ ਦੱਸਿਆ ਕਿ ਉਸਨੇ ਕੇਸ ਕਤਲ ਕਰਾਉਣ ਤੋਂ ਨਾਂਹ ਕਰ ਦਿੱਤੀ ਅਤੇ ਇਹ ਉਸ ਲਈ ਇੱਕ ਵੱਡਾ ਸੰਘਰਸ਼ ਬਣ ਗਿਆ। ਇਸ ਲਈ ਉਹ ਕੈਨੇਡੀਅਨ ਅਤੇ ਉਨਟਾਰੀਓੁ ਮੁੱਕੇਬਾਜ਼ ਅਸੋਸੀਏਸ਼ਨ ਦੇ ਇੱਕ ਇੱਕ ਨੁਮਾਂਇਦੇ ਨੂੰ ਮਿਲਿਆ ।

ਮੁੱਕੇਬਾਜ਼ ਐਸੋਸੀਏਸ਼ਨ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਦਾਇਰ ਕਰਨ ਤੋਂ ਬਾਅਦ ਉਸਨੇ ਸੂਬਾ ਪੱਧਰ ‘ਤੇ ਖੇਡਣ ਦੀ ਖੁੱਲ ਮਿਲੀ ਗਈ।
ਪਰ ਜਦੋ ਪਰਦੀਪ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲੇਣ ਪਹੁੰਚਿਆ ਤਾਂ ਉਸ ਫਿਰ ਖੇਡਣ ਤੋ ਇਹ ਆਖਦਿਆਂ ਰੋਕਿਆ ਗਿਆ ਕਿ ਉਸਦੀ ਦਾੜੀ ਦੀ ਵਜ਼ਾ ਕਰਕੇ ਉਸਨੂੰ ਖੇਡਣ ਨਹੀਂ ਦਿੱਤਾ ਜਾਵੇਗਾ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Banned from the ring, Sikh boxer fights religious discrimination

ਪਰਦੀਪ ਸਿੰਘ ਨੇ ਉਸ ਸਾਲ ਕੌਮੀ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਨਾ ਲਿਆ ਅਤੇ ਉਸਨੇ ਅਤੇ ਉਦੇ ਵਕੀਲ ਨੇ ਸਿੱਖ ਦੇ ਸਾਬਤ ਸੂਰਤ ਨਾਲ ਖੇਡਜ਼ ਲਈ ਕੇਸ ਦਾਇਰ ਕਰਵਾ ਦਿੱਤਾ।

ਅੱਜ ਕੈਨੇਡਾ ਦੇ ਵਿੱਚ ਸਿੱਖ ਸਾਬਤ ਸੂਰਤ ਨਾਲ ਮੁੱਕੇਬਾਜ਼ੀ ਵਿੱਚ ਹਿੱਸਾ ਲੈ ਸਕਦੇ ਹਨ। ਪਰ ਕੌਮਾਂਤਰੀ ਪੱਧਰ ‘ਤੇ ਅਜਿਹਾ ਨਹੀਂ ਹੋਇਆ, ਇਸ ਲਈ ਪਰਦੀਪ ਸਿੰਘ ਨੂੰ ਅਜੇ ਸੰਘਰਸ਼ ਜਾਰੀ ਰੱਖਣਾ ਪਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,