Tag Archive "sikh-news-ontario"

ਓਂਟਾਰੀਓ ਪਾਰਲੀਮੈਂਟ ’ਚ 1984 ਸਿੱਖ ਨਸਲਕੁਸ਼ੀ ਜਾਗਰੂਕਤਾ ਬਿੱਲ ਦੂਜੇ ਗੇੜ ਵਿਚ ਵੀ ਪ੍ਰਵਾਣ; ਬਿਪਰਵਾਦੀਆਂ ਦੀ ਸ਼ਿਕਸਤ

ਬਰੈਂਪਟਨ ਪੂਰਬੀ ਤੋਂ ਓਂਟਾਰੀਓ ਸੂਬਾਈ ਪਾਲੀਮੈਂਟ ਦੇ ਮੈਂਬਰ (ਐਮ.ਪੀ.ਪੀ.) ਗੁਰਰਤਨ ਸਿੰਘ ਵਲੋਂ ਓਂਟਾਰੀਓ ਦੀ ਅਸੈਬਲੀ ਵਿੱਚ ‘ਬਿੱਲ 177, ਸਿੱਖ ਨਸਲਕੁਸ਼ੀ ਅਵੇਅਰਨੈਸ ਵੀਕ 2020’ ਜੋ ਕਿ ਇਸੇ ਸਾਲ ਜਨਵਰੀ ਮਹੀਨੇ ਵਿਚ ਵਿਚਾਰ ਲਈ ਪੇਸ਼ ਕੀਤਾ ਗਿਆ ਸੀ, 12 ਮਾਰਚ ਨੂੰ ਦੂਜੇ ਗੇੜ ਵਿਚ ਵੀ ਪ੍ਰਵਾਣ ਕਰ ਲਿਆ ਗਿਆ।

ਓਟਾਰੀਓ ਖ਼ਾਲਸਾ ਦਰਬਾਰ ਦੇ ਪ੍ਰਬੰਧਕਾਂ ਦੀ ਚੋਣ ਹੋਈ; ਮੌਜੂਦਾ ਪ੍ਰਬੰਧਕ ਮੁੜ ਚੁਣੇ ਗਏ

ਕਨੇਡਾ 'ਚ ਮਿਸੀਸਾਗਾ ਵਿਖੇ ਡਿਕਸੀ ਰੋਡ ਸਥਿਤ ਗੁਰਦੁਆਰਾ ਓਂਟਾਰੀਓ ਖ਼ਾਲਸਾ ਦਰਬਾਰ ਦੇ 11 ਪ੍ਰਬੰਧਕਾਂ (ਬੋਰਡ ਆਫ਼ ਡਾਇਰੈਕਟਰਜ਼) ਦੀ ਚੋਣ ਬੀਤੇ ਦਿਨੀਂ (31 ਮਾਰਚ ਨੂੰ) ਹੋਈ ਜਿਸ ਵਿਚ ਮੌਜੂਦਾ ਪ੍ਰਬੰਧਕ ਦੀ ਮੁੜ ਚੁਣੇ ਗਏ। ਰੋਜਾਨਾਂ ਅਜੀਤ ਦੀ ਇਕ ਖਬਰ ਮੁਤਾਬਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਚੋਂ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਦੀ ਅਗਵਾਈ ਵਾਲੇ ਉਮੀਦਵਾਰ ਜੇਤੂ ਰਹੇ ਹਨ।

1984 ਸਿੱਖ ਕਤਲੇਆਮ ਮਤੇ ਬਾਰੇ ਓਂਟਾਰੀਓ ਸੰਸਦ ‘ਚ ਐਨ.ਡੀ.ਪੀ. ਦੇ ਜਗਮੀਤ ਸਿੰਘ ਦਾ ਭਾਸ਼ਣ

ਸਿੱਖ ਭਾਈਚਾਰੇ ਦੇ ਲੋਕਾਂ ਅਤੇ ਗੁਰਦੁਆਰਾ ਪ੍ਰਬੰਧ ਦੇ ਆਗੂਆਂ ਵਲੋਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਓਂਟਾਰੀਓ ਵਿਧਾਨ ਸਭਾ ਨੇ ਭਾਰਤ 'ਚ 1984 'ਚ ਹੋਏ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇ ਦਿੱਤੀ ਹੈ।

ਸਿੱਖ ਨਸਲਕੁਸ਼ੀ 1984 ਬਾਰੇ ਓਂਟਰਾਰੀਓ ਪਾਰਲੀਮੈਂਟ ਵਿਚ ਮਤਾ ਪੇਸ਼ ਕਰਨ ਵਾਲੀ ਆਗੂ ਹਰਿੰਦਰ ਮੱਲ੍ਹੀ

ਹਰਿੰਦਰ ਮੱਲ੍ਹੀ ਨੇ ਆਪਣੇ ਮਤੇ ਨੂੰ ਪੜ੍ਹਦੇ ਹੋਏ ਕਿਹਾ, "ਓਂਟਾਰੀਓ ਦੀ ਸੰਸਦ 'ਚ ਸਾਨੂੰ ਉਨ੍ਹਾਂ ਕਦਰਾਂ ਕੀਮਤਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨੀ ਚਾਹੀਦੀ ਹੈ, ਜਿਹੜੀ ਨਿਆਂ, ਮਨੁੱਖੀ ਅਧਿਕਾਰ, ਅਤੇ ਨਿਰਪੱਖਤਾ ਹੈ। ਅਸੀਂ ਭਾਰਤ ਅਤੇ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਨਫਰਤ, ਦੁਸ਼ਮਣੀ ਅਤੇ ਜਾਤਵਾਦ, ਦੂਸਰੇ ਨੂੰ ਬਰਦਾਸ਼ਤ ਨਾ ਕਰਨ ਦੀ ਭਾਵਨਾ, 1984 ਦੇ ਸਿੱਖ ਕਤਲੇਆਮ ਦੀ ਨਿੰਦਾ ਕਰਦੇ ਹਾਂ।

ਸਿੱਖ ਮੁੱਕੇਬਾਜ਼ ਦਾ ਧਾਰਮਿਕ ਵਿਤਕਰੇ ਵਿਰੱਧ ਸੰਘਰਸ਼

ਕੇਸਾਂ ਦੀ ਸਿੱਖ ਧਰਮ ਵਿੱਚ ਬੜੀ ਮਹਾਨਤਾ ਹੈ ਅਤੇ ਇਨ੍ਹਾਂ ਨੂੰ ਗੁਰੂ ਦੀ ਮੋਹਰ ਆਖਿਆ ਗਿਆ ਹੈ।ਕੇਸਾਂ ਦੀ ਪਵਿੱਤਰਤਾ ਲਈ ਸਿੱਖਾਂ ਨੇ ਇਤਿਹਾਸ ਵਿੱਚ ਅਨੇਕਾ ਕੁਰਬਾਨੀਆਂ ਕੀਤੀਆਂ, ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ, ਪਰ ਕੇਸਾਂ 'ਤੇ ਆਂਚ ਨਹੀਂ ਆਉਣ ਦਿੱਤੀ।