Site icon Sikh Siyasat News

ਪ੍ਰਦੂਸ਼ਣ: ਸੁਪਰੀਮ ਕੋਰਟ ਦੇ ਹੁਕਮ ਦਾ ਨਹੀਂ ਦਿਖਿਆ ਅਸਰ: ਧੂੰਆ ਬਣ ਕੇ ਉਡਿਆ ਹੁਕਮ

ਨਵੀਂ ਦਿੱਲੀ: ਸੁਪਰੀਮ ਕੋਰਟ ਵਲੋਂ ਪਟਾਕੇ ਆਤਿਸ਼ਬਾਜ਼ੀ ‘ਤੇ ਪਾਬੰਦੀ ਦੇ ਬਾਵਜੂਦ ਦਿੱਲੀ ‘ਚ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਅੱਜ (20 ਅਕਤੂਬਰ, 2017) ਸਵੇਰੇ ਦਿੱਲੀ ਪੂਰੀ ਤਰ੍ਹਾਂ ਧੁੰਦ ‘ਚ ਡੁੱਬੀ ਨਜ਼ਰ ਆਈ। ਇੱਥੇ ਪ੍ਰਦੁਸ਼ਣ ਦਾ ਪੱਧਰ ਘੱਟ ਹੁੰਦਾ ਨਹੀਂ ਦਿਖ ਰਿਹਾ। ਦਿੱਲੀ ਦੇ ਰੋਧੀ ਰੋਡ ‘ਤੇ ਧੂੰਏਂ ਦਾ ਗੁਬਾਰ ਦਿਖ ਰਿਹਾ ਹੈ ਤਾਂ ਕਨਾਟ ਪਲੇਸ ‘ਚ ਚਾਰੋਂ ਪਾਸੇ ਜਲੇ ਹੋਏ ਪਟਾਕੇ ਖਿਲਰੇ ਪਏ ਸੀ।

ਦਿਵਾਲੀ ਦੀ ਰਾਤ ਨੂੰ ਅੰਕੜਿਆਂ ‘ਤੇ ਜੇ ਨਿਗ੍ਹਾ ਮਾਰੀ ਜਾਵੇ ਤਾਂ ਕਈ ਥਾਵਾਂ ‘ਤੇ ਪ੍ਰਦੁਸ਼ਣ ਦਾ ਪੱਧਰ ਆਮ ਨਾਮੋਂ 12 ਗੁਣਾ ਤਕ ਵੱਧ ਗਿਆ ਸੀ। ਦੱਖਣੀ ਦਿੱਲੀ ਦੇ ਆਰ.ਕੇ. ਪੁਰਮ ਵਰਗੇ ਪਾਸ਼ ਇਲਾਕੇ ‘ਚ ਹਵਾ ਦਾ ਪੱਧਰ ਤਕਰੀਬਨ 12 ਗੁਣਾ ਤਕ ਹੇਠਾਂ ਦਰਜ ਕੀਤਾ ਗਿਆ।

ਦਿੱਲੀ ‘ਚ ਪ੍ਰਦੁਸ਼ਣ ਕਾਰਨ ਧੂੰਆ

ਆਰ.ਕੇ. ਪੁਰਮ ਤੋਂ ਅਲਾਵਾ ਅਨੰਦ ਵਿਹਾਰ, ਸ਼ਾਹਦਰਾ, ਵਜ਼ੀਰਪੁਰ, ਅਸ਼ੋਕ ਵਿਹਾਰ ਅਤੇ ਸ਼੍ਰੀਨਿਵਾਸਪੁਰੀ ਵਰਗੇ ਇਲਾਕਿਆਂ ‘ਚ ਵੀ ਪ੍ਰਦੁਸ਼ਣ ਦਾ ਪੱਧਰ ਆਮ ਨਾਲੋਂ ਕਈ ਗੁਣਾ ਵੱਧ ਪਹੁੰਚ ਗਿਆ ਹੈ। ਇਹ ਅੰਕੜੇ ਰਾਤ 10 ਵਜੇ ਦੇ ਹਨ। ਮਾਹਰਾਂ ਮੁਤਾਬਕ ਇਹ ਅੰਕੜੇ ਅਗਲੇ ਦਿਨ ਤਕ (ਅੱਜ) ਤਕ ਕਾਫੀ ਖਤਰਨਾਕ ਹੱਦ ਤਕ ਪਹੁੰਚ ਸਕਦੇ ਹਨ।

ਜ਼ਿਕਰਯੋਗ ਹੈ ਕਿ ਦਿੱਲੀ ‘ਚ ਸੁਪਰੀਮ ਕੋਰਟ ਨੇ ਪਟਾਕੇ ਵੇਚਣ ‘ਤੇ ਪਾਬੰਦੀ ਲਾਈ ਸੀ। ਇਸਤੋਂ ਬਾਅਦ ਦਿੱਲੀ ਦੇ ਪਟਾਕਾ ਵਪਾਰਟੀਆਂ ਨੇ ਇਸਦਾ ਵਿਰੋਧ ਵੀ ਕੀਤਾ ਸੀ ਪਰ ਦਿਵਾਲੀ ਵਾਲੀ ਰਾਤ ਕਾਫੀ ਤਾਦਾਦ ‘ਚ ਪਟਾਕੇ ਚਲਾਏ ਗਏ ਅਤੇ ਆਤਿਸ਼ਬਾਜ਼ੀ ਕੀਤੀ ਗਈ। ਜਦੋਂ ਲੋਕਾਂ ਨੂੰ ਦਿੱਲੀ ‘ਚ ਪ੍ਰਦੁਸ਼ਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦਿਵਾਲੀ ਤੋਂ ਪਹਿਲਾਂ ਹੀ ਪ੍ਰਦੁਸ਼ਣ ਆਮ ਨਾਲੋਂ 9 ਗੁਣਾ ਵੱਧ ਗਿਆ ਸੀ।

ਦਿੱਲੀ ਪ੍ਰਦੁਸ਼ਣ ਕੰਟਰੋਲ ਕਮੇਟੀ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵਜ਼ੀਰਪੁਰ ਦੀ ਹਵਾ ਦਿੱਲੀ ‘ਚ ਸਭ ਤੋਂ ਵੱਧ ਪ੍ਰਦੂਸ਼ਿਤ ਹੈ। ਦੂਜੇ ਨੰਬਰ ‘ਤੇ ਅਨੰਦ ਵਿਹਾਰ ਦਾ ਬੱਸ ਅੱਡਾ ਆਉਂਦਾ, ਦਿੱਲੀ ਦੇ ਪਾਸ਼ ਇਲਾਕਿਆਂ ਦੀ ਹਾਲਤ ਕੁਝ ਠੀਕ ਨਹੀਂ, ਇਨ੍ਹਾਂ ਇਲਾਕਿਆਂ ‘ਚ ਵੀ ਪ੍ਰਦੂਸ਼ਣ ਆਮ ਨਾਲੋਂ 7 ਗੁਣਾ ਤਕ ਵੱਧ ਹੈ।

ਹਾਲਾਂਕਿ ਸੁਪਰੀਮ ਕੋਰਟ ਨੇ ਆਪਣੇ ਹੁਕਮ ‘ਚ ਕਿਹਾ ਸੀ ਕਿ ਇਸ ਪਾਬੰਦੀ ਦਾ ਮਕਸਦ ਇਹ ਦੇਖਣਾ ਹੈ ਕਿ ਦਿਵਾਲੀ ਤੋਂ ਪਹਿਲਾਂ ਪਟਾਕਿਆਂ ਦੀ ਵਿਕਰੀ ‘ਤੇ ਪਾਬੰਦੀ ਨਾਲ ਪ੍ਰਦੁਸ਼ਣ ‘ਚ ਕਮੀ ਆਉਂਦੀ ਹੈ ਜਾਂ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version