Tag Archive "air-pollution-in-punjab"

ਦਿੱਲੀ ਦੀ ਹਵਾ ਜ਼ਹਿਰੀਲੀ ਹੋਣ ਦਾ ਸੱਚੋ-ਸੱਚ: ਖੋਜ ਨਤੀਜੇ ਦੇ ਅੰਕੜਿਆਂ ਦੀ ਜ਼ੁਬਾਨੀ

ਹਰ ਸਾਲ ਸਿਆਲਾਂ ਦੀ ਆਮਦ ਉੱਤੇ ਦਿੱਲੀ ਦੀ ਹਵਾ ਦੇ ਪ੍ਰਦੂਸ਼ਣ ਦਾ ਮਸਲਾ ਬਹੁਤ ਚਰਚਾ ਵਿਚ ਰਹਿੰਦਾ ਹੈ। ਸੰਘਣੀ ਅਬਾਦੀ, ਆਵਾਜਾਈ ਸਾਧਨਾਂ ਦੀ ਭਰਮਾਰ, ਕਾਰਖਾਨਿਆਂ ਦੀਆਂ ਬਲਦੀਆਂ ਚਿਮਨੀਆਂ ਤੇ ਕੂੜੇ ਦੇ ਧੁਖਦੇ ਢੇਰਾਂ ਵਾਲੇ ਸ਼ਹਿਰ ਵਿਚ ਸਿਆਲਾਂ ਦੀ ਆਮਦ ਨਾਲ ਹਵਾ ਵਿਚ ਧੂਆਂ ਤੇ ਧੂੜ-ਕਣ ਮਿਲ ਕੇ ਅਜਿਹੀ ਪਰਤ ਬਣਾ ਦਿੰਦੇ ਹਨ ਕਿ ਜਿਸ ਸਾਰਾ ਅਸਮਾਨ ਤੇ ਆਲਾਦੁਆਲਾ ਹੀ ਧੁੰਦਲਾ ਹੋ ਜਾਂਦਾ ਹੈ ਅਤੇ ਸਾਹ ਲੈਣ ਦੇ ਪੱਖ ਤੋਂ ਹਵਾ ਦੀ ਗੁਣਵਤਾ “ਬੇਹੱਦ ਮਾੜੀ” (ਵੈਰੀ ਪੂਅਰ) ਹੋ ਜਾਂਦੀ ਹੈ। 

ਪੰਜਾਬ ਵਜ਼ਾਰਤ ਵਲੋਂ ਵਾਤਾਵਰਣ ਤੇ ਮੌਸਮੀ ਬਦਲਾਅ ਸਬੰਧੀ ਡਾਇਰੈਕਟੋਰੇਟ ਦੀ ਸਥਾਪਨਾ ਕਰਨ ਨੂੰ ਪ੍ਰਵਾਨਗੀ

ਪੰਜਾਬ ਸਰਕਾਰ ਨੇ ਅੱਜ (20 ਦਸੰਬਰ) ਵਾਤਾਵਰਣ ਤੇ ਮੌਸਮੀ ਬਦਲਾਅ ਸਬੰਧੀ ਡਾਇਰੈਕਟੋਰੇਟ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਡਾਇਰੈਕਟੋਰੇਟ ਬਣਨ ਨਾਲ ਸਨਅਤਾਂ ਨੂੰ ਵਾਤਾਵਰਣ ਸਬੰਧੀ ਪ੍ਰਵਾਨਗੀਆਂ ਦੇਣ ਦੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਇਸ ਪ੍ਰਕਿਰਿਆ ਵਿੱਚ ਹੋਰ ਵਧੇਰੇ ਜਵਾਬਦੇਹੀ ਲਿਆਂਦੀ ਜਾ ਸਕੇਗੀ।

ਫਰੀਦਕੋਟ ਦੇ ਬਰਜਿੰਦਰਾ ਕਾਲਜ ‘ਚ ‘ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ?’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸਾਹਿਤ ਵਿਚਾਰ ਮੰਚ ਵੱਲੋਂ ਕੱਲ੍ਹ (17 ਨਵੰਬਰ, 2017) ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿੱਚ ‘ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ?’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਪੰਜਾਬ ’ਚੋਂ ਵਾਤਾਵਰਣ ਪ੍ਰੇਮੀ, ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਸਿਹਤ ਮਾਹਿਰਾਂ ਨੇ ਹਿੱਸਾ ਲਿਆ।

ਭਾਰਤ ਦੇ ਉੱਤਰੀ ਹਿੱਸੇ ‘ਚ ਹਵਾ-ਪ੍ਰਦੂਸ਼ਣ ਹਾਲੇ ਕੁਝ ਸਮਾਂ ਖਤਰਨਾਕ ਹੱਦ ਤਕ ਬਣਿਆ ਰਹੇਗਾ:ਅਮਰੀਕੀ ਸੰਸਥਾ

ਧੁਆਂਖੀ ਧੁੰਦ ਨਾਲ ਭਰੇ ਉੱਤਰੀ ਭਾਰਤੀ ਮਹਾਂਦੀਪ ਦੇ ਉੱਤਰੀ ਹਿੱਸੇ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਅਗਲੇ ਕੁਝ ਮਹੀਨਿਆਂ ਤਕ ਖ਼ਤਰਨਾਕ ਹੱਦ ਤਕ ਬਣਿਆ ਰਹੇਗਾ ਅਤੇ ਸਮੁੱਚੇ ਖੇਤਰ ਵਿਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਇਹ ਦਾਅਵਾ ਮੌਸਮ 'ਤੇ ਨਜ਼ਰ ਰੱਖਣ ਵਾਲੀ ਇਕ ਚੋਟੀ ਦੇ ਅਮਰੀਕੀ ਸੰਸਥਾ ਨੇ ਕੀਤਾ ਹੈ ਅਤੇ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਇਲਾਕਾ ਖ਼ਤਰਨਾਕ 'ਬਰਫ ਦੇ ਗੋਲਿਆਂ' (ਸਨੋਅ ਗਲੋਬਸ) ਵਿਚ ਬਦਲ ਸਕ

ਹਵਾ ਪ੍ਰਦੂਸ਼ਣ ਮੁੱਦੇ ‘ਤੇ ਅਮਰਿੰਦਰ ਸਿੰਘ ਨਹੀਂ ਮਿਲਣਗੇ ਅਰਵਿੰਦ ਕੇਜਰੀਵਾਲ ਨੂੰ

ਪੰਜਾਬ ਸਰਕਾਰ ਦੇ ਅਧਿਕਾਰੀ ਵਲੋਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਗਿਆ ਕਿ ਅਮਰਿੰਦਰ ਸਿੰਘ ਥੋੜ੍ਹਾ ਬੀਮਾਰ ਚੱਲ ਰਹੇ ਹਨ। ਉਹ ਆਪਣੀਆਂ ਜ਼ਰੂਰੀ ਮੀਟਿੰਗਾਂ ਵੀ ਕੱਲ੍ਹ ਨਹੀਂ ਕਰਨਗੇ। ਇਸ ਕਰਕੇ ਕੇਜਰੀਵਾਲ ਨੂੰ ਮਿਲਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ।

ਪ੍ਰਦੂਸ਼ਣ: ਸੁਪਰੀਮ ਕੋਰਟ ਦੇ ਹੁਕਮ ਦਾ ਨਹੀਂ ਦਿਖਿਆ ਅਸਰ: ਧੂੰਆ ਬਣ ਕੇ ਉਡਿਆ ਹੁਕਮ

ਸੁਪਰੀਮ ਕੋਰਟ ਵਲੋਂ ਪਟਾਕੇ ਆਤਿਸ਼ਬਾਜ਼ੀ 'ਤੇ ਪਾਬੰਦੀ ਦੇ ਬਾਵਜੂਦ ਦਿੱਲੀ 'ਚ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਅੱਜ (20 ਅਕਤੂਬਰ, 2017) ਸਵੇਰੇ ਦਿੱਲੀ ਪੂਰੀ ਤਰ੍ਹਾਂ ਧੁੰਦ 'ਚ ਡੁੱਬੀ ਨਜ਼ਰ ਆਈ। ਇੱਥੇ ਪ੍ਰਦੁਸ਼ਣ ਦਾ ਪੱਧਰ ਘੱਟ ਹੁੰਦਾ ਨਹੀਂ ਦਿਖ ਰਿਹਾ। ਦਿੱਲੀ ਦੇ ਰੋਧੀ ਰੋਡ 'ਤੇ ਧੂੰਏਂ ਦਾ ਗੁਬਾਰ ਦਿਖ ਰਿਹਾ ਹੈ ਤਾਂ ਕਨਾਟ ਪਲੇਸ 'ਚ ਚਾਰੋਂ ਪਾਸੇ ਜਲੇ ਹੋਏ ਪਟਾਕੇ ਖਿਲਰੇ ਪਏ ਸੀ।

ਪਰਾਲੀ ਸਾੜਨ ਤੋਂ ਰੋਕਣ ਲਈ ਸੈਟਲਾਈਟ, ਐਸ.ਐਮ.ਐਸ. ਚਿਤਾਵਨੀ ਦਾ ਹੋਏਗਾ ਇਸਤੇਮਾਲ

ਪੰਜਾਬ 'ਚ ਕਣਕ ਅਤੇ ਝੋਨੇ ਦੀ ਬਚੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਖੇਤੀਬਾੜੀ ਮਹਿਕਮਾ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਪਰਾਲੀ ਨੂੰ ਸਾੜਨ ਦੇ ਗੰਭੀਰ ਨਤੀਜਿਆਂ ਤੋਂ ਸਰਕਾਰ ਵੀ ਪੂਰੀ ਤਰ੍ਹਾਂ ਵਾਕਿਫ਼ ਹੈ ਅਤੇ ਇਸ ਵਾਰ ਸਰਕਾਰ ਨੇ ਅਜਿਹਾ ਵਰਤਾਰਾ ਰੋਕਣ ਦਾ ਸਖਤ ਫ਼ੈਸਲਾ ਕੀਤਾ ਹੈ।