Tag Archive "air-pollution-in-delhi"

ਦਿੱਲੀ ਦੀ ਹਵਾ ’ਚ ਪ੍ਰਦੂਸ਼ਣ ਹੋਰ ਵਧਿਆ ਪਰ ਹਾਲੀ ਤੱਕ ਇਹਦਾ ਕਾਰਨ ਪਰਾਲੀ ਸੜਨਾ ਨਹੀਂ

ਬੀਤੇ ਦਿਨ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਵਧ ਗਿਆ। ਐਤਵਾਰ ਨੂੰ ਦਿੱਲੀ ਵਿੱਚ ਹਵਾ ਦੇ ਮਿਆਰ ਦਾ ਸੂਚਕ-ਅੰਕ (ਏਅਰ ਕੁਆਲਿਟੀ ਇੰਡੈਕਸ) 216 ਸੀ ਜੋ ਕਿ ਸੋਮਵਾਰ ਨੂੰ ਹੋਰ ਵਿਗੜ ਕੇ 261 ਹੋ ਗਿਆ। ਇਹ ਦੋਵੇਂ ਹੀ ਅੰਕ ਹਵਾ ਦੇ ਮਿਆਰ ਦੇ ਪੱਖੋਂ ਮਾੜੇ (ਪੂਅਰ) ਦੀ ਸ਼ਰੇਣੀ ਵਿੱਚ ਹੀ ਹਨ।

ਦਿੱਲੀ ਵਾਲੇ ਪਟਾਕਿਆਂ ’ਤੇ ਜ਼ਾਬਤਾ ਨਾ ਰੱਖ ਸਕੇ; ਨਤੀਜਾ– ਦਿੱਲੀ ਦੀ ਹਵਾ ਅਤਿ ਜ਼ਹਿਰੀਲੀ ਹੋਈ

ਦਿੱਲੀ ਵਾਲਿਆਂ ਵੱਲੋਂ ਹਵਾ ਵਿੱਚ ਧੂਏ ਦੇ ਵਧਣ ਉੱਤੇ ਇਹਨੀਂ ਦਿਨੀਂ ਪੰਜਾਬ ਦੇ ਕਿਸਾਨਾਂ ਦਾ ਕਸੂਰ ਕੱਢਣਾ ਆਮ ਗੱਲ ਬਣ ਗਈ ਹੈ ਤੇ ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੇ ਵੀ ਅਜਿਹੇ ਹੀ ਬਿਆਨ ਦਾਗੇ ਸਨ ਪਰ ਅੱਜ ਦੇ ਹਾਲਾਤ ਇਹ ਹਨ ਕਿ ਲੰਘੀ ਰਾਤ ਦਿੱਲੀ ਵਾਸੀਆਂ ਨੇ ਪਟਾਕੇ ਚਲਾਉਣ ਬਾਰੇ ਐਲਾਨੇ ਗਏ ਜ਼ਾਬਤੇ ਦੀਆਂ ਆਪੇ ਹੀ ਰੱਜ ਕੇ ਧੱਜੀਆ ਉਡਾਈਆਂ।ਨਤੀਜਾ ਇਹ ਹੈ ਕਿ ਅੱਜ ਦਿੱਲੀ ਦੀ ਹਵਾ ਅਤਿ ਦਰਜ਼ੇ ਤੱਕ ਖਰਾਬ ਹੋ ਗਈ ਦੱਸੀ ਹਾ ਰਹੀ ਹੈ। ਹਵਾ ਦੇ ਮਿਆਰ ਦਾ ਜਿਹੜਾ ਅੰਕ 50 ਤੋਂ ਘੱਟ ਰਹਿਣਾ ਚਾਹੀਦਾ ਹੈ ਉਹ ਬੀਤੀ ਰਾਤ ਦਿੱਲੀ ਵਾਲਿਆ ਵੱਲੋਂ ਚਲਾਏ ਗਏ ਪਟਾਕਿਆਂ ਤੋਂ ਬਾਅਦ 574 ਤੱਕ ਪਹੁੰਚ ਗਿਆ ਹੈ।

ਭਾਰਤ ਦੇ ਉੱਤਰੀ ਹਿੱਸੇ ‘ਚ ਹਵਾ-ਪ੍ਰਦੂਸ਼ਣ ਹਾਲੇ ਕੁਝ ਸਮਾਂ ਖਤਰਨਾਕ ਹੱਦ ਤਕ ਬਣਿਆ ਰਹੇਗਾ:ਅਮਰੀਕੀ ਸੰਸਥਾ

ਧੁਆਂਖੀ ਧੁੰਦ ਨਾਲ ਭਰੇ ਉੱਤਰੀ ਭਾਰਤੀ ਮਹਾਂਦੀਪ ਦੇ ਉੱਤਰੀ ਹਿੱਸੇ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਅਗਲੇ ਕੁਝ ਮਹੀਨਿਆਂ ਤਕ ਖ਼ਤਰਨਾਕ ਹੱਦ ਤਕ ਬਣਿਆ ਰਹੇਗਾ ਅਤੇ ਸਮੁੱਚੇ ਖੇਤਰ ਵਿਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਇਹ ਦਾਅਵਾ ਮੌਸਮ 'ਤੇ ਨਜ਼ਰ ਰੱਖਣ ਵਾਲੀ ਇਕ ਚੋਟੀ ਦੇ ਅਮਰੀਕੀ ਸੰਸਥਾ ਨੇ ਕੀਤਾ ਹੈ ਅਤੇ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਇਲਾਕਾ ਖ਼ਤਰਨਾਕ 'ਬਰਫ ਦੇ ਗੋਲਿਆਂ' (ਸਨੋਅ ਗਲੋਬਸ) ਵਿਚ ਬਦਲ ਸਕ

ਹਵਾ ਪ੍ਰਦੂਸ਼ਣ ਮੁੱਦੇ ‘ਤੇ ਅਮਰਿੰਦਰ ਸਿੰਘ ਨਹੀਂ ਮਿਲਣਗੇ ਅਰਵਿੰਦ ਕੇਜਰੀਵਾਲ ਨੂੰ

ਪੰਜਾਬ ਸਰਕਾਰ ਦੇ ਅਧਿਕਾਰੀ ਵਲੋਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਗਿਆ ਕਿ ਅਮਰਿੰਦਰ ਸਿੰਘ ਥੋੜ੍ਹਾ ਬੀਮਾਰ ਚੱਲ ਰਹੇ ਹਨ। ਉਹ ਆਪਣੀਆਂ ਜ਼ਰੂਰੀ ਮੀਟਿੰਗਾਂ ਵੀ ਕੱਲ੍ਹ ਨਹੀਂ ਕਰਨਗੇ। ਇਸ ਕਰਕੇ ਕੇਜਰੀਵਾਲ ਨੂੰ ਮਿਲਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ।

ਪ੍ਰਦੂਸ਼ਣ: ਸੁਪਰੀਮ ਕੋਰਟ ਦੇ ਹੁਕਮ ਦਾ ਨਹੀਂ ਦਿਖਿਆ ਅਸਰ: ਧੂੰਆ ਬਣ ਕੇ ਉਡਿਆ ਹੁਕਮ

ਸੁਪਰੀਮ ਕੋਰਟ ਵਲੋਂ ਪਟਾਕੇ ਆਤਿਸ਼ਬਾਜ਼ੀ 'ਤੇ ਪਾਬੰਦੀ ਦੇ ਬਾਵਜੂਦ ਦਿੱਲੀ 'ਚ ਹੋਈ ਆਤਿਸ਼ਬਾਜ਼ੀ ਤੋਂ ਬਾਅਦ ਅੱਜ (20 ਅਕਤੂਬਰ, 2017) ਸਵੇਰੇ ਦਿੱਲੀ ਪੂਰੀ ਤਰ੍ਹਾਂ ਧੁੰਦ 'ਚ ਡੁੱਬੀ ਨਜ਼ਰ ਆਈ। ਇੱਥੇ ਪ੍ਰਦੁਸ਼ਣ ਦਾ ਪੱਧਰ ਘੱਟ ਹੁੰਦਾ ਨਹੀਂ ਦਿਖ ਰਿਹਾ। ਦਿੱਲੀ ਦੇ ਰੋਧੀ ਰੋਡ 'ਤੇ ਧੂੰਏਂ ਦਾ ਗੁਬਾਰ ਦਿਖ ਰਿਹਾ ਹੈ ਤਾਂ ਕਨਾਟ ਪਲੇਸ 'ਚ ਚਾਰੋਂ ਪਾਸੇ ਜਲੇ ਹੋਏ ਪਟਾਕੇ ਖਿਲਰੇ ਪਏ ਸੀ।