Site icon Sikh Siyasat News

ਸੰਤ ਭਿੰਡਰਾਂਵਾਲ਼ਿਆਂ ਦੀ ਤਸਵੀਰ ਲਾਹੁਣ ਅਤੇ ਗੁਰੂ ਸਹਿਬਾਨ ਬਾਰੇ ਭੈੜੀ ਸ਼ਬਦਾਵਾਲੀ ਵਰਤਣ ਵਾਲੇ ਦਾ ਜੇਲ ਵਿੱਚ ਕੈਦੀਆਂ ਵੱਲੋਂ ਕੁਟਾਪਾ

ਲੁਧਿਆਣਾ (11 ਜੂਨ, 2015): ਘੱਲੂਘਾਰਾ 1984 ਦੀ ਸਾਲਾਨਾ ਵਰੇਗੰਢ ਮੌਕੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਆਂ ਦੀ ਤਸਵੀਰ ਲੁਿਧਆਣਾ ਵਿੱਚ ਲੱਗੇ ਫਲੈਕਸ ਤੋਂ ਉਤਾਰਨ ਵਾਲੇ ਅਤੇ ਸਿੱਖ ਗੁਰੂਆਂ ਖ਼ਿਲਾਫ਼ ਆਪਣੇ ਫੇਸਬੁੱਕ ਖਾਤੇ ’ਤੇ ਅਪਸ਼ਬਦ ਲਿਖਣ ਵਾਲੇ ਤੀਕਸ਼ਣ ਮੇਹਤਾ ’ਤੇ ਦੀ ਲਧਿਅਣਾ ਜੇਲ ਵਿੱਚ ਕੈਦੀਆਂ ਵੱਲੋਂ ਚੰਗੀ ਭੁਗਤ ਸਾਵਰੀ ਗਈ।

ਗੋਲ ਚੱਕਰ ਵਿੱਚ ਤੀਕਸ਼ਣ ਮਹਿਤਾ

ਅੱਜ ਉਸ ਉੱਤੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਨੇ ਹਮਲਾ ਕਰ ਦਿੱਤਾ ਜਿਸ ਨਾਲ ੳੁਹ ਜ਼ਖ਼ਮੀ ਹੋ ਗਿਆ। ਜੇਲ੍ਹ ਵਿੱਚ ਡਿਊਟੀ ਦੇ ਰਹੇ ਪੁਲੀਸ ਮੁਲਾਜ਼ਮਾਂ ਨੇ ਕਿਸੇ ਤਰਾਂ ਉਸਨੂੰ ਕੈਦੀਆਂ ਦੇ ਚੁੰਗਲ ਵਿੱਚੋਂ ਬਚਾਇਆ ਤੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।

ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਘਟਨਾ ਦੀ ਜਾਣਕਾਰੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਦੇ ਦਿੱਤੀ ਹੈ। ਜੇਲ੍ਹ ਅਧਿਕਾਰੀਆਂ ਨੇ ਤੀਕਸ਼ਣ ਮੇਹਤਾ ਉੱਪਰ ਹਮਲਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸ਼ਿਫਾਰਸ਼ ਕੀਤੀ ਹੈ। ਤੀਕਸ਼ਣ ਮੇਹਤਾ ਨੂੰ ਪੰਜਾਬ ਦੀ ਕਿਸੇ ਹੋਰ ਜੇਲ੍ਹ ਵਿੱਚ ਬਦਲਣ ਲਈ ਜੇਲ੍ਹ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨੂੰ ਵੀ ਸਿਫ਼ਾਰਸ਼ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤੀਕਸ਼ਣ ਮੇਹਤਾ ਨੂੰ ਬੁੱਧਵਾਰ ਨੂੰ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜਿਆ ਸੀ।
ਵੀਰਵਾਰ ਦੀ ਦੁਪਹਿਰ ਤੀਕਸ਼ਣ ਮੇਹਤਾ ਦੇ ਪਿਤਾ ਤਜਿੰਦਰ ਮੇਹਤਾ ਉਸ ਨਾਲ ਮੁਲਾਕਾਤ ਕਰ ਕੇ ਵਾਪਸ ਆਏ ਸਨ। ਮੁਲਾਕਾਤ ਤੋਂ ਬਾਅਦ ਜਦੋਂ ਤੀਕਸ਼ਣ ਮੇਹਤਾ ਆਪਣੀ ਬੈਰਕ ਵੱਲ ਵਾਪਸ ਜਾ ਰਿਹਾ ਸੀ ਤਾਂ ਉੱਥੇ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਪੰਜ-ਛੇ ਕੈਦੀਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ। ਜਦੋਂ ਕੈਦੀ ਉਸ ਨੂੰ ਕੁੱਟ ਰਹੇ ਸਨ ਤਾਂ ਉੱਥੇ ਮੌਜੂਦ ਕੁਝ ਪੁਲੀਸ ਕਰਮਚਾਰੀਆਂ ਨੇ ਉਸ ਨੂੰ ਕੈਦੀਆਂ ਤੋਂ ਬਚਾਇਆ ।

ਮਾਮਲੇ ਦਾ ਪਤਾ ਚੱਲਦਿਆਂ ਹੀ ਜੇਲ੍ਹ ਸੁਪਰਡੈਂਟ ਸੁਰਿੰਦਰ ਪਾਲ ਖੰਨਾ ਮੌਕੇ ’ਤੇ ਪੁੱਜੇ ਜਿਨ੍ਹਾਂ ਉਸ ਨੂੰ ਹਸਪਤਾਲ ਰੈਫ਼ਰ ਕਰ ਦਿੱਤਾ। ਇਸ ਸਬੰਧੀ ਜੇਲ ਪ੍ਰਸ਼ਾਸਨ ਨੇ ਲਿਖਤ ਰੂਪ ਵਿੱਚ ਪੁਲੀਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ ਤੇ ਉੱਚ ਅਧਿਕਾਰੀਆਂ ਨੂੰ ਪੰਜਾਬ ਦੀ ਕਿਸੇ ਹੋਰ ਜੇਲ੍ਹ ਵਿੱਚ ਭੇਜਣ ਦੀ ਸਿਫ਼ਾਰਸ਼ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਤੀਕਸ਼ਣ ਮੇਹਤਾ ਸਾਬਕਾ ਕਾਂਗਰਸੀ ਆਗੂ ਪਰਮਿੰਦਰ ਮੇਹਤਾ ਦਾ ਭਤੀਜਾ ਹੈ। ਜਿਸਨੇ ਸ਼ਹੀਦ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲ਼ਿਆਂ ਦੀ ਤਸਵੀਰ ਲੁਧਿਆਣਾ ਵਿੱਚ ਲੱਗੇ ਫਲੈਕਸ ਤੋਂ ਉਤਾਰੀ ਸੀ। ਜਿਸ ਕਰਕੇ ਇਨ੍ਹਾਂ ਦੋਹਾਂ ਚਾਚੇ ਭਤੀਜ਼ੇ ਵਿਰੁੱਧ ਲੁਧਿਆਣਾ ਪੁਲਿਸ ਨੇ ਕੇਸ ਦਰਜ਼ ਕਰਕੇ ਤੀਕਸ਼ਣ ਮਹਿਤਾ ਨੂੰ ੋਗ੍ਰਿਫਤਾਰ ਕਰ ਲਿਆ ਸੀ, ਜਦਕਿ ਪਰਮਿੰਦਰ ਮਹਿਤਾ ਅਜੱ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version