Site icon Sikh Siyasat News

ਇਟਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਇਆ ਰੋਸ ਮੁਜ਼ਾਹਰਾ

ਮਿਲਾਨ, ਇਟਲੀ (19 ਜੁਲਾਈ, 2015): ਪਿਛਲੇ ਲੰਮੇ ਸਮੇਂ ਤੋਂ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਸਿੱਖ ਸੰਘਰਸ਼ ਨਾਲ ਸਬੰਧਿਤ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਆਰੰਭੇ ਸੰਘਰਸ਼ ਨੂੰ ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਦੀ ਭਰਵੀਂ ਹਮਾਇਤ ਮਿਲ ਰਹੀ ਹੈ ਅਤੇ ਵਿਦੇਸ਼ਾਂ ਵਿੱਚ ਆਏ ਦਿਨ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰੇ ਕਰਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ।

ਇਟਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਇਆ ਰੋਸ ਮੁਜ਼ਾਹਰਾ

ਅੱਜ ਇਟਲੀ ਦੇ ਮਿਲਾਨ ਸ਼ਹਿਰ ਦੇ ਚੌਕ ਫੋਨਤਾਨਾ ਵਿਖੇ ਇਸੇ ਮੰਗ ਦੇ ਮੱਦੇਨਜ਼ਰ ਇਟਲੀ ਸਿੱਖ ਕੌਸਲ ਵਲੋਂ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਪੂ ਸੂਰਤ ਸਿੰਘ ਦੇ ਹੱਕ ‘ਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ।

ਇਸ ਰੋਸ ਮੁਜ਼ਾਹਰੇ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਬਾਪੂ ਸਰੂਤ ਸਿੰਘ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੇਠੈ ਹੋਏ ਹਨ । ਇਟਲੀ ਦੀਆਂ ਸਿੱਖ ਸੰਗਤਾਂ ਬਾਪੂ ਸੂਰਤ ਸਿੰਘ ਦੇ ਇਸ ਸੰਘਰਸ਼ ਦੀ ਡਟਵੀਂ ਹਮਾਇਤ ਕਰਦਿਆਂ ਕੇਦਰ ਸਰਕਾਰ ਤੋਂ ਇਹ ਮੰਗ ਕਰਦੀਆਂ ਹਨ ਕਿ ਸਰਕਾਰ ਬਿਨ੍ਹਾਂ ਦੇਰ ਉਨ੍ਹਾਂ ਸਮੂ੍ਹਹ ਕੈਦੀਆਂ ਨੂੰ ਰਿਹਾਅ ਕਰੇ ਜਿਹੜੇ ਕਿ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ ।

ਇਸ ਮੌਕੇ ਇਟਲੀ ਸਿੱਖ ਕੌਾਸਲ ਦੇ ਪ੍ਰਧਾਨ ਭਾਈ ਜਸਵੀਰ ਸਿੰਘ ਤੂਰ, ਭਾਈ ਗੁਰਵਿੰਦਰ ਸਿੰਘ ਪਾਂਸਟਾ, ਭਾਈ ਅਮਰਜੀਤ ਸਿੰਘ ਖਾਲਸਾ, ਜੋਬਨ ਸਿੰਘ ਕਰੇਮੋਨਾ, ਸਿੱਖ ਗੁਰਦਵਾਰ ਪ੍ਰਬੰਧਕ ਕਮੇਟੀ ਇਟਲੀ ਦੇ ਜਨਰਲ ਸਕੱਤਰ ਮਲਕੀਤ ਸਿੰਘ ਬੂਰੇਜੱਟਾ, ਅਵਤਾਰ ਸਿੰਘ ਕਰੰਟ, ਸਰਨਜੀਤ ਸਿੰਘ ਠਾਕਰੀ, ਜਸਵਿੰਦਰ ਸਿੰਘ ਰਾਮਗੜ, ਸੰਤੋਖ ਸਿੰਘ ਲਾਲੀ, ਹਰਜੀਤ ਸਿੰਘ ਜੀਤ ਪਾਲ, ਗੁਰਦਵਾਰਾ ਸ੍ਰੀ ਗੁਰੁ ਕਲਗੀਧਰ ਸਾਹਿਬ, ਤੋਰੇ ਦੇ ਪਿਚਨਾਰਦੀ ਦੇ ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਫਤਿਹ ਸਿੰਘ, ਹਰਪਾਲ ਸਿੰਘ ਦਾਦੂਵਾਲ ਅਤੇ ਇਟਲੀ ਤੇ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਮੈਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਹਾਜ਼ਰ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version