Tag Archive "sikhs-in-italy"

ਇਟਲੀ ਸਰਕਾਰ ਵਲੋਂ ਸੁਝਾਈ ਨਵੀਂ ਕ੍ਰਿਪਾਨ ਗਿਆਨੀ ਗੁਰਬਚਨ ਸਿੰਘ ਹੁਰਾਂ ਵਲੋਂ ਰੱਦ

ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਸ਼੍ਰੋਮਣੀ ਕਮੇਟੀ ਵਲੋਂ ਹਮਾਇਤ ਪ੍ਰਾਪਤ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਨੇ ਅਹਿਮ ਫੈਸਲਾ ਲੈਂਦਿਆਂ ਜਿਥੇ ਇਟਲੀ ਸਰਕਾਰ ਵਲੋਂ ਸੁਝਾਏ ਕ੍ਰਿਪਾਨ ਦੇ ਨਵੇਂ ਰੂਪ ਨੂੰ ਰੱਦ ਕਰ ਦਿੱਤਾ ਹੈ ਉਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੀਤੇ ਦਿਨੀਂ ਪ੍ਰਕਾਸ਼ ਕੀਤੇ ਗਏ ਤੀਸਰੀ ਲਿਖਤ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਮਾਮਲੇ ਵਿੱਚ ਤਖਤ ਸਾਹਿਬ ਦੇ ਹੈੱਡ ਗ੍ਰੰਥੀ, ਮੈਨੇਜਰ, ਇੰਚਾਰਜ ਅਖੰਡ ਪਾਠਾਂ ਅਤੇ ਸਰੂਪ ਲਿਖਣ ਵਾਲੇ ਮਲੇਸ਼ੀਆ ਵਾਸੀ ਜਸਵੰਤ ਸਿੰਘ ਖੋਸੇ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਹੈ।

ਡਬਲਿਊ.ਐਸ.ਓ.ਨੇ ਕ੍ਰਿਪਾਨ ਸਬੰਧੀ ਕਿਸੇ ਦਖਲ ਨੂੰ ਪ੍ਰਵਾਨ ਨਾ ਕਰਨ ਲਈ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ

ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਕ੍ਰਿਪਾਨ ਦੇ ਇਟਾਲੀਆਨ ਰੂਪ ਨੂੰ ਪ੍ਰਵਾਨ ਨਾ ਕੀਤਾ ਜਾਵੇ।

ਇਟਲੀ ਸਰਕਾਰ ਵੱਲੋਂ ਸਿੱਖਾਂ ਨੂੰ ਖਾਸ ਤਰਾਂ ਦੀ ਕਿਰਪਾਨ ਪਹਿਨਣ ਦੀ ਪ੍ਰਵਾਨਗੀ

ਮੀਡੀਏ ਤੋਂ ਮਿਲੀ ਜਾਣਕਾਰੀ ਅਨੂਸਾਰ ਇਟਲੀ ਸਰਕਾਰ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਕਕਾਰ ਵਜੋਂ ਖਾਸ ਤਰਾਂ ਦੀ ਕਿਰਪਾਨ ਪਹਿਨਣ ਦੀ ਪ੍ਰਵਾਨਗੀ ਮਿਲ ਗਈ ਹੈ। ਅੱਜ ਇਸ ਸਬੰਧ ਵਿਚ ਸਿੱਖ ਆਗੂ ਸੁਖਦੇਵ ਸਿੰਘ ਕੰਗ ਅਤੇ ਕੁਝ ਹੋਰ ਇਟਲੀ ਵਸਨੀਕਾਂ ਨੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਇਟਲੀ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਕਿਰਪਾਨਾਂ ਦੇ ਮਾਡਲ ਉਨ੍ਹਾਂ ਨੂੰ ਭੇਟ ਕੀਤੇ ਹਨ।

ਇਟਲੀ ਦੇ ਸਿੱਖ ਕਿਰਪਾਨ ‘ਤੇ ਪਾਬੰਦੀ ਨੂੰ ਯੂਰੋਪੀਅਨ ਅਦਾਲਤ ‘ਚ ਦੇਣਗੇ ਚੁਣੌਤੀ

ਪਿਛਲੇ ਹਫਤੇ ਇਟਲੀ ਦੀ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਜਨਤਕ ਥਾਵਾਂ 'ਤੇ ਕਿਰਪਾਨ ਪਾਉਣ 'ਤੇ ਪਾਬੰਦੀ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਅਪੀਲ ਕਰਤਾ ਜਤਿੰਦਰ ਸਿੰਘ ਹੁਣ ਇਸ ਫੈਸਲੇ ਦੇ ਖਿਲਾਫ ਯੂਰੋਪੀਅਨ ਅਦਾਲਤ 'ਚ ਜਾਣ ਲਈ ਤਿਆਰ ਹੈ।

ਇਟਲੀ ਦੀ ਸੁਪਰੀਮ ਕੋਰਟ ਵਲੋਂ ਸਿੱਖ ਕਿਰਪਾਨ ‘ਤੇ ਪਾਬੰਦੀ: ਮੀਡੀਆ ਰਿਪੋਰਟ

ਮੀਡੀਆਂ ਦੀਆਂ ਰਿਪੋਰਟਾਂ ਮੁਤਾਬਕ ਇਤਾਲਵੀ ਸੁਪਰੀਮ ਕੋਰਟ ਨੇ ਇਕ ਪ੍ਰਵਾਸੀ ਸਿੱਖ ਨੂੰ ਜਨਤਕ ਥਾਂ 'ਤੇ ਕ੍ਰਿਪਾਨ ਲਿਜਾਣ ਤੋਂ ਰੋਕ ਦਿੱਤਾ ਹੈ।

ਇਟਲੀ: ਹੋਲੇ-ਮਹੱਲੇ ਤੇ ਨਾਨਕਸ਼ਾਹੀ ਸੰਮਤ ਦੇ ਆਗਮਨ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਇਟਲੀ ਦੇ ਵਿਚੈਸਾ ਜ਼ਿਲ੍ਹੇ ਵਿੱਚ ਸਥਿੱਤ ਗੁਰਦੁਆਰਾ ਸਿੰਘ ਸਭਾ ਕਸਤਲਗੌਮਬੈਰਤੋ ਵੱਲੋਂ ਹੋਲੇ-ਮਹੱਲੇ ਤੇ ਨਾਨਕਸ਼ਾਹੀ ਸੰਮਤ ਦੇ ਆਗਮਨ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਸਿੱਖ ਸੰਗਤਾਂ ਪੂਰੀ ਇਟਲੀ ਤੋਂ ਪੁੱਜੀਆ, ਨਗਰ ਕੀਰਤਨ ਦੀ ਆਰੰਭਤਾ ਬਾਅਦ ਦੁਪਿਹਰ 2 ਵਜੇ ਕੀਤੀ ਗਈ।

ਇਟਲੀ ‘ਚ ਹੁਸ਼ਿਆਰਪੁਰ ਅਤੇ ਫਗਵਾੜਾ ਦੇ ਤਿੰਨ ਨੌਜਵਾਨਾਂ ਦੀ ਦਮ ਘੁੱਟਣ ਨਾਲ ਮੌਤ

ਇਟਲੀ ਦੇ ਸ਼ਹਿਰ ਸਨ ਪੇਤਰੋ ਮੂਸੋਲੀਨੋ ਵਿਖੇ 3 ਪੰਜਾਬੀ ਨੌਜਵਾਨਾਂ ਦੀ ਕਾਰਬਨ ਮੋਨੋਆਕਸਾਈਡ ਗੈਸ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਉਕਤ ਨੌਜਵਾਨਾਂ 'ਚੋਂ ਇਕ ਦੀ ਪਹਿਚਾਨ ਅੰਗਰੇਜ਼ ਸਿੰਘ ਵਜੋਂ ਹੋਈ ਹੈ ਜਿਨ੍ਹਾਂ 'ਚੋਂ ਇਕ ਹੁਸ਼ਿਆਰਪੁਰ ਜ਼ਿਲ੍ਹੇ ਤੇ 2 ਨੌਜਵਾਨ ਫਗਵਾੜਾ ਨੇੜਲੇ ਦੇ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਇਹ ਤਿੰਨੋ ਨੌਜਵਾਨ ਇਕੋ ਘਰ 'ਚ ਰਹਿੰਦੇ ਸਨ ਅਤੇ ਇਨ੍ਹਾਂ ਵੱਲੋਂ ਰਾਤ ਸੌਣ ਲੱਗੇ ਕਮਰੇ ਨੂੰ ਗਰਮ ਕਰਨ ਹਿੱਤ ਲਗਾਈ ਗੈਸ ਵਾਲੀ ਅੰਗੀਠੀ ਬੰਦ ਹੋ ਗਈ ਤੇ ਗੈਸ ਕਾਰਨ ਕਮਰੇ 'ਚ ਧੂੰਆਂ ਭਰ ਗਿਆ ਜਿਸ ਕਾਰਨ ਤਿੰਨੋਂ ਨੌਜਵਾਨਾਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ।

ਇਟਲੀ ‘ਚ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਏ ਗਏ

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਸਤਲਗੋਮਬੈਰਤੋ ਵਿਚੈਂਸਾ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜਾਦਿਆਂ ਦੀ ਸ਼ਹੀਦੀ, ਬਾਬਾ ਠਾਕੁਰ ਸਿੰਘ ਜੀ ਦੀ ਸਲਾਨਾ ਬਰਸੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 26 ਦਸੰਬਰ ਦਿਨ ਸੋਮਵਾਰ ਨੂੰ ਕਰਵਾਏ ਗਏ। ਸਰਹੰਦ ਦੀਆਂ ਸੰਗਤਾਂ ਵਲੋ ਅਖੰਡ ਪਾਠ ਦੌਰਾਨ ਲੰਗਰ ਦੀ ਸੇਵਾ ਕਰਵਾਈ ਗਈ। ਬਲਦਾਨੀਉ ਅਤੇ ਬਸਾਨੋ ਦੀਆਂ ਸੰਗਤਾਂ ਵਲੋਂ ਅਕਾਲ ਚੈਨਲ 'ਤੇ ਸਿੱਧੇ ਪ੍ਰਸਾਰਣ ਦੀ ਸੇਵਾ ਕਰਵਾਈ ਗਈ।

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸੰਨਬੋਨੀਫਾਚੋ ‘ਚ ਵਿਸ਼ਾਲ ਨਗਰ ਕੀਰਤਨ 14 ਮਈ ਨੂੰ

ਇਟਲੀ ਦੇ ਜ਼ਿਲ੍ਹਾ ਵੇਰੋਨਾ ਦੇ ਸ਼ਹਿਰ ਸੰਨਬੋਨੀ ਫਾਚੋ ਦੇ ਪ੍ਰਸਿੱਧ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਖਾਲਸਾ ਸਾਜਨਾਂ ਦਵਿਸ ਨੂੰ ਸਮੱਰਪਤਿ ਵਸ਼ਿਾਲ ਨਗਰ ਕੀਰਤਨ 14 ਮਈ ਦਿਨ ਸ਼ਨੀਵਾਰ ਨੂੰ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ ਸਜਾਇਆ ਜਾ ਰਿਹਾ ਹੈ।

ਇਟਲੀ ਦੇ ਸ਼ਹਿਰ ਵੀਨਸ ਵਿੱਚ ਹੋਇਆ ਖਾਲਸਾ ਸਾਜ਼ਣਾ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਵਿਚੈਂਸਾ ਸ਼ਹਿਰ ਵਿਖੇ ਤੀਜਾ ਮਹਾਨ ਨਗਰ ਕੀਰਤਨ ਸਜਾਇਆ ਗਿਆ। ਖ਼ਾਲਸਾ ਸਾਜਨਾ ਦਿਵਸ ਨੂੰ ਸਜਾਏ ਗਏ ਇਸ ਨਗਰ ਕੀਰਤਨ ਵਿਚ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕੀਤੀ। ਨਗਰ ਕੀਰਤਨ ਦਾ ਆਰੰਭ ਵਿਚੈਂਸਾ ਦੀ ਐਰੋਸਪਿਨ ਮਾਰਕੀਟ ਦੇ ਨੇੜਿਉਂ ਬਹੁਤ ਹੀ ਸ਼ਰਧਾਪੂਰਵਕ ਤੇ ਸ਼ਾਨੋਂ-ਸ਼ੌਕਤ ਦੇ ਨਾਲ ਹੋਇਆ।

Next Page »