Tag Archive "sikhs-in-italy"

ਇਟਲੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ

ਇਟਲੀ ਦੇ ਵਿਚੈਸਾ ਜਿਲੇ ਵਿੱਚ ਸਥਿੱਤ ਗੁਰਦੁਆਰਾ ਸਿੰਘ ਸਭਾ ਕਾਸਤਲਗੌਮਬੈਰਤੋ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੁੰ ਸਮੱਰਪਿਤ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ।

ਇਟਲੀ ਵਿੱਚ ਹੋਏ ਕੀਰਤਨ ਤੇ ਕਵੀਸ਼ਰੀ ਮੁਕਾਬਲੇ, ਯੂਰਪ ਭਰ ਤੋਂ ਜੱਥਿਆਂ ਨੇ ਭਾਗ ਲਿਆ

ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਇਟਲੀ ਦੀ 5ਵੀਂ ਵਰ੍ਹੇਗੰਢ ਦੇ ਸ਼ੁਭ ਅਵਸਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਾਡੇ ਵਿਰਸੇ ਨਾਲ ਜੋੜਨ ਲਈ ਕੀਰਤਨ ਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ, ਜਿਸ 'ਚ ਇਟਲੀ ਦੇ ਤਕਰੀਬਨ 18 ਗੁਰੂ ਘਰਾਂ ਸਮੇਤ ਯੂਰਪ ਭਰ ਤੋਂ ਬੱਚਿਆਂ ਦੇ ਕੀਰਤਨੀ ਜਥਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

ਭਾਈ ਪਰਮਜੀਤ ਸਿੰਘ ਪੰਮੇ ਦੀ ਭਾਰਤ ਹਵਾਲਗੀ ਵਿਰੁੱਧ ਇਟਲੀ ਵਿਖੇ ਰੋਸ ਮੁਜ਼ਾਹਰੇ 5 ਫਰਵਰੀ ਨੂੰ ਹੋਣਗੇ

ਭਾਰਤ ਸਰਕਾਰ ਦੀ ਅਰਜ਼ੀ ‘ਤੇ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤੇ ਬਰਤਾਨੀਆ ਦੀ ਰਾਜਸੀ ਸ਼ਰਨ ਪ੍ਰਾਪਤ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਹਵਾਲੇ ਕਰਨ ਦੇ ਵਿਰੋਧ ਵਿੱਚ ਯੂਰਪ ਭਰ ਵਿਚ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਦੀ ਲੜੀ ਵਜੋਂ ਇਟਲੀ ਵਿਚ 5 ਫਰਵਰੀ, ਦਿਨ ਸ਼ੁੱਕਰਵਾਰ ਨੂੰ ਮਿਲਾਨ ਅਤੇ ਰੋਮ ਵਿਖੇ ਸਵੇਰੇ 10 ਵਜੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਇਟਲੀ ਵਿੱਚ ਪੁਲਿਸ ਨੇ ਸਿੱਖ ਦੀ ਸ਼੍ਰੀ ਸਾਹਿਬ ਜ਼ਬਤ ਕੀਤੀ

ਸਿੱਖਾਂ ਨੂੰ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਨਿਆਰੀ ਪਛਾਣ ਅਤੇ ਜੀਵਨ ਜਾਂਚ ਹੋਣ ਸਦਕਾ ਕਈ ਵਾਰ ਪ੍ਰੇਸ਼ਨੀਆਂ ਅਤੇ ਕਾਨੂੰਨੀ ਉਲਝਣਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਪੰਜ ਕੱਕਾਰੀ ਪੁਸ਼ਾਕ ਅਤੇ ਦਸਤਾਰ ਦੀ ਸਿੱਖੀ ਜੀਵਨ ਵਿੱਚ ਮਹੱਤਤਾ ਬਾਰੇ ਸੰਸਾਰ ਦੇ ਲੋਕਾਂ ਜਾਣਕਾਰੀ ਨਾ ਹੋਣ ਜਾਂ ਫਿਰ ਨਸਲੀ ਨਫਰਤ ਕਾਰਣ ਅਜਿਹੀਆਂ ਘਟਨਾਵਾਂ ਘਟਦੀਆਂ ਹਨ, ਜਿਸ ਨਾਲ ਸਿੱਖ ਮਨਾਂ ਨੂੰ ਠੇਸ ਪੁੱਜਦੀ ਹੈ।

ਭਾਈ ਪਰਮਜੀਤ ਸਿੰਘ ਦੀ ਭਾਰਤ ਹਵਾਲਗੀ ਵਿਰੁੱਧ ਲਈ ਰੋਸ ਮੁਜ਼ਾਹਰਾ 5 ਫਰਵਰੀ ਨੂੰ ਹੋਵੇਗਾ

ਭਾਈ ਪਰਮਜੀਤ ਸਿੰਘ ਪੰਮਾ ਜੋ ਕਿ ਬਰਤਾਨੀਆ ਵਿੱਚ ਸਿਆਸੀ ਸ਼ਰਨ ਦੇ ਅਧਾਰ ‘ਤੇ ਰਹਿ ਰਹੇ ਸਨ, ਦੀ ਭਾਰਤ ਹਵਾਲਗੀ ਖਿਲਾਫ 15 ਦੇਸ਼ਾਂ ਵਿੱਚ ਸਿੱਖਾਂ ਵੱਲੋਂ 5 ਫਰਵਰੀ ਨੂੰ ਸ਼ਾਂਤਮਈ ਰੋਸ ਮੁਜ਼ਾਹਰੇ ਕੀਤੇ ਜਾਣਗੇ।

ਇਟਲੀ ਦੀ ਯੂਨੀਵਰਸਿਟੀ ਵਿੱਚ ਸਿੱਖ ਧਰਮ ਬਾਰੇ ਦਿੱਤੀ ਜਾਣਕਾਰੀ

ਕੋਈ ਵੀ ਧਰਮ ਫਿਲਸਫਾ, ਵਿਚਾਰਧਾਰਾ ਜਾ ਸੱਭਿਆਚਾਰ ਭਾਂਵੇ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਜਿੰਨਾ ਚਿਰ ਉਸਦਾ ਪ੍ਰਚਾਰ ਨਹੀ ਕੀਤਾ ਜਾਂਦਾ, ਉਨ੍ਹਾਂ ਚਿਰ ਉਹ ਸੰਸਾਰ ਦੇ ਲੋਕਾਂ ਨੂੰ ਉਸ ਬਾਰੇ ਪਤਾ ਨਹੀਂ ਲੱਗ ਸਕਦਾ।

ਇਟਲੀ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜ਼ਾਇਆ

ਸਿੱਖ ਧਰਮ ਦੇ ਬਾਨੀ ਗੁਰੂ ਨਾਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ, ਪੰਜ ਪਿਆਰਿਆਂ ਦੀ ਅਗਵਾਈ ਵਿੱਚ ਦੱਖਣੀ ਇਟਲੀ ਦੇ ਸ਼ਹਿਰ ਲਾਤੀਨਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਲਾਤੀਨਾ ਸ਼ਹਿਰ ਵਿਖੇ ਪਹਿਲੀ ਵਾਰੀ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ।

ਸੌਦਾ ਸਾਧ ਮਾਫੀ ਡਰਾਮੇ ‘ਤੇ ਇਟਲੀ ਵਿੱਚ 11 ਅਕਤੂਬਰ ਨੂੰ ਹੋਵੇਗੀ ਪੰਥਕ ਕਾਨਫਰੰਸ

ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਇਸ਼ਾਰੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਸੌਦਾ ਸਾਧ ਨੂੰਦਿੱਤੀ ਮਾਫੀ ਅਤੇ ਹੋਰ ਪੰਥਕ ਮਸਲ਼ਿਆਂ ‘ਤੇ ਵੀਚਾਰ ਕਰਨ ਲਈ ਬਰੇਸ਼ੀਆ ਦੇ ਗੁਰਦਵਾਰਾ ਸਿੰਘ ਸਭਾ, ਫਲੇਰੋ ਵਿਖੇ 11 ਅਕਤੂਬਰ, ਦਿਨ ਐਤਵਾਰ ਨੂੰ ਵਿਸ਼ੇਸ਼ ਪੰਥਕ ਕਾਨਫਰੰਸ ਕਰਵਾਈ ਜਾ ਰਹੀ ਹੈ।

ਇਟਲੀ ਦੀ ਬਲੋਨੀਆ ਯੂਨੀਵਰਸਿਟੀ ਵਿੱਚ ਪੜ੍ਹਦੇ ਸਿੱਖ ਵਿਦਿਆਰਥੀ ਨੇ ਪਹਿਲਾ ਸਥਾਨ ਹਾਸਲ ਕੀਤਾ

ਇਟਲੀ ਦੀ ਬਲੋਨੀਆ ਯੂਨੀਵਰਸਿਟੀ ਵਿੱਚ ਪੜ੍ਹਦੇ ਇਕ ਸਿੱਖ ਵਿਦਿਆਰਥੀ ਜਸਕੀਰਤ ਸਿੰਘ ਨੇ 'ਇਲੈਕਟ੍ਰਾਨਿਕ ਤੇ ਟੈਲੀ ਕਮਿਊਨੀਕੇਸ਼ਨਜ਼' ਵਿਸ਼ੇ ਦੀ ਪ੍ਰੀਖਿਆ 'ਚ ਟਾਪਰ ਰਹਿ ਕੇ ਪੂਰੀ ਸਿੱਖ ਕੌਮ ਦਾ ਨਾਂਅ ਚਮਕਾਇਆ ਹੈ ।

ਇਟਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਇਆ ਰੋਸ ਮੁਜ਼ਾਹਰਾ

ਪਿਛਲੇ ਲੰਮੇ ਸਮੇਂ ਤੋਂ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਸਿੱਖ ਸੰਘਰਸ਼ ਨਾਲ ਸਬੰਧਿਤ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਆਰੰਭੇ ਸੰਘਰਸ਼ ਨੂੰ ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਦੀ ਭਰਵੀਂ ਹਮਾਇਤ ਮਿਲ ਰਹੀ ਹੈ ਅਤੇ ਵਿਦੇਸ਼ਾਂ ਵਿੱਚ ਆਏ ਦਿਨ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰੇ ਕਰਕੇ ਮੰਗ ਪੱਤਰ ਦਿੱਤੇ ਜਾ ਰਹੇ ਹਨ।

« Previous PageNext Page »