March 31, 2016 | By ਬਲਵਿੰਦਰ ਸਿੰਘ ਢਿੱਲੋ
ਮਿਲਾਨ (30 ਮਾਰਚ 2016): ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਇਟਲੀ ਦੀ 5ਵੀਂ ਵਰ੍ਹੇਗੰਢ ਦੇ ਸ਼ੁਭ ਅਵਸਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਸਾਡੇ ਵਿਰਸੇ ਨਾਲ ਜੋੜਨ ਲਈ ਕੀਰਤਨ ਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ, ਜਿਸ ‘ਚ ਇਟਲੀ ਦੇ ਤਕਰੀਬਨ 18 ਗੁਰੂ ਘਰਾਂ ਸਮੇਤ ਯੂਰਪ ਭਰ ਤੋਂ ਬੱਚਿਆਂ ਦੇ ਕੀਰਤਨੀ ਜਥਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਸਨਾਮਨਿਤ ਕਰਦੇ ਪ੍ਰਬੰਧਕ
ਸਿਰ ਤੇ ਕੇਸਰੀ ਅਤੇ ਨੀਲੇ ਦੁਮਾਲੇ ਸਜਾ ਕੇ ਆਏ ਬੱਚਿਆਂ ਦੇ ਜੱਥਿਆਂ ‘ਚ ਵੱਖਰੀ ਤਰ੍ਹਾਂ ਦਾ ਜੋਸ਼ ਦੇਖਣ ਨੂੰ ਮਿਲਿਆ। ਇਟਲੀ ਤੋਂ ਇਲਾਵਾ ਜਰਮਨੀ, ਬੈਲਜੀਅਮ, ਸਵਿਟਜਰਲੈਂਡ ਅਤੇ ਫਰਾਂਸ ਤੋਂ ਪੁੱਜੇ ਜੱਥਿਆਂ ‘ਚ ਸਖ਼ਤ ਮੁਕਾਬਲੇ ਵੇਖਣ ਨੂੰ ਮਿਲੇ ਕਈਆਂ ਨੂੰ ਬਰਾਬਰੀ ਅੰਕ ਹੋਣ ਕਰਕੇ ਸਾਂਝੇ ਤੌਰ ‘ਤੇ ਜੇਤੂ ਐਲਾਨ ਦਿੱਤਾ ਗਿਆ।

ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਸਨਾਮਨਿਤ ਕਰਦੇ ਪ੍ਰਬੰਧਕ
ਕੀਰਤਨ ਮੁਕਾਬਲੇ ਦੇ 21 ਤੋ 30 ਸਾਲ ਵਰਗ ਵਿਚ ਅਨਨਿੰਦਰ ਸਿੰਘ ਬੈਰਗਾਮੋ ਅਤੇ ਸੰਤ ਜਰਨੈਲ ਸਿੰਘ ਗੁਰਮਤਿ ਸੰਗੀਤ ਅਤੇ ਗਤਕਾ ਅਕੈਡਮੀ ਬਰੇਸ਼ੀਆ ਨੂੰ ਪਹਿਲਾ ਸਥਾਨ, ਹਰਨਿੰਦਰਪਾਲ ਸਿੰਘ ਜਥਾ ਨੋਵੇਲਾਰਾ ਦੂਜਾ ਸਥਾਨ ਤੇ ਕਸ਼ਮੀਰ ਸਿੰਘ ਬੈਰਗਾਮੋ ਨੂੰ ਤੀਸਰਾ ਸਥਾਨ ਮਿਲਿਆ। ਕਵੀਸ਼ਰੀ ਮੁਕਾਬਲਿਆਂ ‘ਚ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ, ਗੁਰਦਵਾਰਾ ਸਿੰਘ ਸਭਾ ਨੋਵੇਲਾਰਾ ਕ੍ਰਮਵਾਰ ਜੇਤੂ ਰਹੇ।
ਇਨ੍ਹਾਂ ਕੀਰਤਨ ਤੇ ਕਵੀਸ਼ਰੀ ਮੁਕਾਬਲਿਆਂ ਨੂੰ ਲੈਕੇ ਭਾਰੀ ਇਕੱਠ ਵੇਖਣ ਨੂੰ ਮਿਲਿਆ। ਦੇਰ ਰਾਤ ਤੱਕ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਰਹੀਆਂ। ਬੱਚਿਆ ਦੀ ਹੋਸਲਾ ਹਫਜਾਈ ਲਈ ਬੱਚਿਆ ਨੂੰ ਆਕਰਸ਼ਿਤ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿਚ ਅੰਮ੍ਰਿਤ ਬਾਣੀ ਰੇਡੀਉ ਦੇ ਭਾਈ ਗੁਰਸ਼ਰਨ ਸਿੰਘ (ਯੂਕੇ) ਵਾਲਿਆਂ ਅਤੇ ਭਾਈ ਜਸਪਾਲ ਸਿੰਘ ਬੈਰਗਾਮੋ ਵੱਲੋਂ ਜੱਜ ਦੀ ਸੇਵਾ ਨਿਭਾਈ ਗਈ| ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਤੋ ਭਾਈ ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਦੁਆਰਾ ਰਾਮਦਾਸ ਨਿਵਾਸ ਕਿਆਪੋ ਤੋ ਭਾਈ ਅਵਤਾਰ ਸਿੰਘ, ਗੁਰਦੁਆਰਾ ਬਾਬਾ ਬੁੱਢਾ ਜੀ ਬਰੇਸ਼ੀਆ ਤੋ ਮੇਜਰ ਸਿੰਘ ਖੱਖ, ਸੰਤ ਜਰਨੈਲ ਸਿੰਘ ਗੁਰਮਤਿ ਸੰਗੀਤ ਅਤੇ ਗਤਕਾ ਅਕੈਡਮੀ ਬਰੇਸ਼ੀਆ ਤੋ ਭਾਈ ਸੁਖਜਿੰਦਰ ਸਿੰਘ, ਅਨਕੋਨਾ ਤੋ ਭਾਈ ਗੁਰਬਖਸ਼ ਸਿੰਘ, ਬਤੈਰਬੋ ਤੋ ਯੁੱਧਗੇਸ਼ ਸਿੰਘ, ਬੀਬੀ ਅਮਨਦੀਪ ਕੌਰ, ਮੋਦਨਾ ਤੋ ਭਾਈ ਸੋਹਣ ਸਿੰਘ, ਤੇਰਨੀ ਤੋ ਗੁਰਜੀਤ ਸਿੰਘ, ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਤੋ ਗੁਰਨਾਮ ਸਿੰਘ, ਗੁਰਦੁਆਰਾ ਸ਼੍ਰੀ ਗੁਰੁ ਨਾਨਕ ਪ੍ਰਕਾਸ਼ ਫਿਓਰਨਸੋਲਾ (ਪਿਚੈਸਾ) ਤੋ ਭਾਈ ਪ੍ਰੇਮਪਾਲ ਸਿੰਘ, ਗੁਰਦੁਆਰਾ ਸਿੰਘ ਸਭਾ, ਬੋਲਜਾਨੋ ਤੋ ਭਾਈ ਰਵਿੰਦਰਜੀਤ ਸਿੰਘ, ਜਰਮਨ ਤੋ ਭਾਈ ਸਤਨਾਮ ਸਿੰਘ, ਫਰਾਂਸ ਤੋ ਜਸਵੀਰ ਸਿੰਘ, ਗੁਰਯੋਧ ਸਿੰਘ, ਕਮਲਪ੍ਰੀਤ ਸਿੰਘ ਨੀਰ, ਬੈਲਜੀਅਮ ਤੋ ਬੀਬੀ ਅਨਮੋਲ ਕੌਰ ਅਤੇ ਸਵਿਟਜਰਲੈਂਡ ਤੋ ਭਾਈ ਉਕਾਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਨੌਜਵਾਨ ਸੇਵਾਦਾਰ ਸ੍ਰ: ਜਗਜੀਤ ਸਿੰਘ ਤੇ ਸ੍ਰ: ਗੁਰਸ਼ਰਨ ਸਿੰਘ, ਮਨਦੀਪ ਸਿੰਘ ਰਾਜਾਬਾਦੀਆ ਵੱਲੋਂ ਆਈਆਂ ਹੋਈਆਂ ਸੰਗਤਾਂ, ਕੀਰਤਨ ਤੇ ਕਵੀਸ਼ਰੀ ਜਥਿਆਂ ਅਤੇ ਹੋਰ ਪੰਥਕ ਸ਼ਖਸ਼ੀਅਤਾਂ ਅਤੇ ਗੁਰਦੁਆਰਾ ਸਾਹਿਬ ਨੋਵੇਲਾਰਾ ਦਾ ਸਮਾਗਮ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Related Topics: Sikhs in Italy