Site icon Sikh Siyasat News

ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਦਿੱਲੀ ‘ਚ ਮਨਮੋਹਨ ਸਿੰਘ ਤੋਂ ਜਾਰੀ ਕਰਵਾਇਆ

ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਅੱਜ ਦਿੱਲੀ ਵਿਖੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਅਗਵਾਈ ‘ਚ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਮੌਕੇ ਡਾ ਮਨਮੋਹਨ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਚੋਣ ਮਨੋਰਥ ਪੱਤਰ ‘ਚ ਉਹ ਵਾਅਦੇ ਕੀਤੇ ਹਨ ਜਿਹੜੇ ਪੂਰੇ ਕੀਤੇ ਜਾ ਸਕਣ। ਇਸ ਮੌਕੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਸਿਫ਼ਤ ਕੀਤੀ ਤੇ ਉਨ੍ਹਾਂ ਨੂੰ ਤਜਰਬੇਕਾਰ ਆਗੂ ਕਿਹਾ।

ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਦਿੱਲੀ ‘ਚ ਮਨਮੋਹਨ ਸਿੰਘ ਤੋਂ ਜਾਰੀ ਕਰਵਾਇਆ

ਮਨੋਰਥ ਪੱਤਰ ‘ਚ ਦਰਜ ਖਾਸ ਨੁਕਤੇ:

* ਐਮਰਜੈਂਸੀ ਵਾਹਨਾਂ ਨੂੰ ਛੱਡ ਕੇ ਬਾਕੀਆਂ ਉਪਰ ਲਾਲ ਬੱਤੀ ਦੀ ਵਰਤੋਂ ‘ਤੇ ਰੋਕ ਲਗਾਉਣਾ

* ਸਿਆਸਤਦਾਨਾਂ ਤੇ ਅਫਸਰਾਂ ਲਈ ਵਿਅਕਤੀਗਤ ਸੁਰੱਖਿਆ ਮੁਲਾਜ਼ਮਾਂ ‘ਚ 90 ਪ੍ਰਤੀਸ਼ਤ ਦੀ ਕਟੌਤੀ ਕਰਨਾ

* ਸਰਕਾਰ ‘ਤੇ ਵਿੱਤੀ ਬੋਝ ਘਟਾਉਣ ਦੇ ਟੀਚੇ ਹੇਠ ਸਿਹਤ ਬੀਮਾ ਕਰਵਾਉਣਾ

* ਐਸ.ਵਾਈ.ਐਲ ਸਮੇਤ ਕਿਸੇ ਵੀ ਨਵੀਂ ਨਹਿਰ ਦਾ ਨਿਰਮਾਣ ਨਹੀਂ ਹੋਣ ਦਿੱਤਾ ਜਾਵੇਗਾ

* ਨਸ਼ੇ ਦੇ ਕਾਰੋਬਾਰ ‘ਚ ਸ਼ਾਮਿਲ ਤਸਕਰਾਂ, ਇਸਨੂੰ ਵੇਚਣ ਵਾਲਿਆਂ, ਪੁਲਿਸ ਅਫਸਰਾਂ, ਸਿਆਸਤਦਾਨਾਂ, ਅਫਸਰਾਂ ਜਾਂ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਨਾ ਬਖਸ਼ਣ ਦੀ ਨੀਤੀ

* ਸੱਤਾ ‘ਚ ਆਉਣ ਤੋਂ 30 ਦਿਨਾਂ ਦੇ ਅੰਦਰ ਨਸ਼ੇ ਦੇ ਵਪਾਰੀਆਂ ਦੀਆਂ ਜਾਇਦਾਦਾਂ ਜ਼ਬਤ ਕਰਨਾ

* ਹਰ ਸਾਲ 5 ਪ੍ਰਤੀਸ਼ਤ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨਾ

* ਬੇਰੁਜ਼ਗਾਰ ਨੌਜ਼ਵਾਨਾਂ ਨੂੰ ਹਰੇਕ ਵਰ੍ਹੇ ਰਿਆਇਤੀ ਦਰਾਂ ‘ਤੇ ਇਕ ਲੱਖ ਟੈਕਸੀਆਂ, ਕਮਰਸ਼ਿਅਲ ਤੇ ਹੋਰ ਵਾਹਨ ਮੁਹੱਈਆ ਕਰਵਾਉਣੇ

* ਬੇਰੁਜ਼ਗਾਰ ਨੌਜਵਾਨਾਂ ਨੂੰ 25000 ਟਰੈਕਟਰ, ਹੋਰ ਔਜ਼ਾਰਾਂ ਸਮੇਤ ਮੁਹੱਈਆ ਕਰਵਾਉਣੇ

* ਅਗਲੇ ਪੰਜ ਸਾਲਾਂ ਤੱਕ ਉਦਯੋਗਾਂ ਵਾਸਤੇ ਬਿਜਲੀ ਦੇ ਰੇਟ 5 ਰੁਪਏ ਪ੍ਰਤੀ ਯੂਨਿਟ ਤੈਅ ਕਰਨੇ

* ਕਿਸਾਨਾਂ ਨੂੰ ਮੁਫਤ ‘ਚ ਬਿਜਲੀ ਦੀ ਮਿਲਦੀ ਰਹੇਗੀ

* ਕਿਸਾਨਾਂ ਲਈ ਪੈਨਸ਼ਨ ਸਕੀਮ ਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਰਾਹਤ ਰਾਸ਼ੀ ਵਧਾ ਕੇ 10 ਲੱਖ ਰੁਪਏ ਕਰਨਾ

* ਸਰਕਾਰੀ ਨੌਕਰੀਆਂ ਅੰਦਰ ਅਨੁਸੂਚਿਤ ਜਾਤਾਂ ਦੇ ਰਾਖਵੇਂਕਰਨ ਨੂੰ ਸਖ਼ਤੀ ਨਾਲ ਲਾਗੂ ਕਰਨਾ, ਹਰੇਕ ਐਸ.ਸੀ ਪਰਿਵਾਰ ਤੋਂ ਘੱਟੋਂ ਘੱਟ ਇਕ ਵਿਅਕਤੀ ਨੂੰ ਨੌਕਰੀ ਦੇਣਾ

* ਪਿਛੜੇ ਵਰਗ ਲਈ ਸਰਕਾਰੀ ਨੌਕਰੀਆਂ ਅੰਦਰ ਰਾਖਵੇਂਕਰਨ ਨੂੰ ਵਧਾ ਕੇ 12 ਤੋਂ 15 ਪ੍ਰਤੀਸ਼ਤ ਕਰਨਾ

* ਸਿੱਖਿਅਕ ਸੰਸਥਾਵਾਂ ਅੰਦਰ ਓ.ਬੀ.ਸੀ ਰਾਖਵੇਂਕਰਨ ਨੂੰ ਦੋਗੁਣਾ ਕੀਤਾ ਜਾਵੇਗਾ (5 ਤੋਂ 10 ਪ੍ਰਤੀਸ਼ਤ ਕਰਨਾ)

* ਠੇਕੇ ‘ਤੇ ਕੰਮ ਕਰਦੇ ਸਾਰੇ ਅਧਿਆਪਕਾਂ ਨੂੰ ਪੱਕਾ ਕਰਨਾ ਤੇ ਅਧਿਆਪਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ

* ਠੇਕੇ ਉਪਰ ਨਿਯੁਕਤੀਆਂ ਸਮੇਤ ਸਾਰੀਆਂ ਸਰਕਾਰੀ ਨੌਕਰੀਆਂ ‘ਚ ਔਰਤਾਂ ਨੂੰ 33 ਪ੍ਰਤੀਸ਼ਤ ਰਾਖਵਾਂਕਰਨ ਦੇਣਾ

* ਲੜਕੀਆਂ ਨੂੰ ਪਹਿਲੀ ਜਮਾਤ ਤੋਂ ਲੈ ਕੇ ਪੀ.ਐਚਡੀ ਤੱਕ ਮੁਫਤ ਸਿੱਖਿਆ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version