Tag Archive "dr-manmohan-singh"

ਭਾਜਪਾ ਵੱਲੋਂ ਲਏ ਨੋਟਬੰਦੀ ਦੇ ਮਾੜੇ ਫੈਸਲੇ ਕਾਰਨ ਬੇਰੁਜ਼ਗਾਰੀ ਸਿਖਰ ‘ਤੇ – ਡਾ. ਮਨਮੋਹਨ ਸਿੰਘ

ਭਾਜਪਾ ਸਰਕਾਰ ਵਲੋਂ ਸਾਲ 2016 ਵਿੱਚ ਲਏ ਗਏ ਨੋਟਬੰਦੀ ਦੇ ਮਾੜੇ ਫੈਸਲੇ ਕਾਰਨ ਅੱਜ ਬੇਰੁਜ਼ਗਾਰੀ ਸਿਖਰ ਤੇ ਪਹੁੰਚ ਚੁੱਕੀ ਹੈ ਅਤੇ ਗੈਰ ਰਸਮੀ ਸੈਕਟਰ ਤਬਾਹ ਹੋਣ ਦੇ ਕੰਢੇ ਤੇ ਪਹੁੰਚ ਚੁੱਕਿਆ ਹੈ।

ਮੋਦੀ ਸਰਕਾਰ ਨੇ ਜਨਸੰਖਿਆ ਰਜਿਸਟਰ ਲਈ 8500 ਕਰੋੜ ਰੁਪਏ ਰੱਖੇ

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਜਨਸੰਖਿਆ ਰਜਿਸਟਰ (ਨੈਸ਼ਨਲ ਪਾਪੂਲੇਸ਼ਨ ਰਜਿਸਟਰ) ਮੁਹਿੰਮ ਸ਼ੁਰੂ ਕਰਨ ਲਈ 8500 ਕਰੋੜ ਰੁਪਏ ਰਾਖਵੇਂ ਰੱਖੇ ਹਨ।

1984 ਦੀ ਸਿੱਖ ਨਸਲਕੁਸ਼ੀ ਬਾਰੇ ਡਾ. ਮਨਮੋਹਨ ਸਿੰਘ ਦੇ ਬਿਆਨ ਨੂੰ ਕਿਵੇਂ ਵੇਖਿਆ ਜਾਵੇ?

ਨਵੰਬਰ 1984 ਦੇ ਸ਼ੁਰੂਆਤੀ ਦਿਨਾਂ ਦੌਰਾਨ ਭਾਰਤੀ ਉਪਮਹਾਂਦੀਪ ਵਿਚ ਭਾਰਤੀ ਹਕੂਮਤ ਦੇ ਇਸ਼ਾਰੇ ਉੱਤੇ ਸਿੱਖਾਂ ਦਾ ਵਸੀਹ ਪੈਮਾਨੇ ਉੱਤੇ ਕਤਲੇਆਮ ਕੀਤਾ ਗਿਆ ਸੀ। ਇਸ ਨਸਲਕੁਸ਼ੀ ਬਾਰੇ ਭਾਰਤ ਦੇ ਦੋ ਵਾਰ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਨੇ ਕੱਲ ਇਕ ਛੋਟੀ ਜਿਹੀ ਗੱਲ ਬਿਆਨੀ ਹੈ। ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਡਾ. ਇੰਦਰ ਕੁਮਾਰ ਗੁਜਰਾਲ ਦੀ ਯਾਦ ਵਿਚ ਕਰਵਾਏ ਇਕ ਸਮਾਗਮ ਵਿਚ ਬੋਲਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜੇਕਰ ਤਤਕਾਲੀ ਗ੍ਰਹਿ ਮੰਤਰੀ ਪੀ. ਵੀ. ਨਰਸਿਮਹਾ ਰਾਓ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਸ਼ਾਇਦ 1984 ਦਾ ਕਲਤੇਆਮ ਟਾਲਿਆ ਜਾ ਸਕਦਾ ਸੀ।

ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਦਿੱਲੀ ‘ਚ ਮਨਮੋਹਨ ਸਿੰਘ ਤੋਂ ਜਾਰੀ ਕਰਵਾਇਆ

ਕਾਂਗਰਸ ਪਾਰਟੀ ਨੇ ਅੱਜ ਦਿੱਲੀ ਵਿਖੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਅਗਵਾਈ 'ਚ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਮੌਕੇ ਡਾ ਮਨਮੋਹਨ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਚੋਣ ਮਨੋਰਥ ਪੱਤਰ 'ਚ ਉਹ ਵਾਅਦੇ ਕੀਤੇ ਹਨ ਜਿਹੜੇ ਪੂਰੇ ਕੀਤੇ ਜਾ ਸਕਣ। ਇਸ ਮੌਕੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਸਿਫ਼ਤ ਕੀਤੀ ਤੇ ਉਨ੍ਹਾਂ ਨੂੰ ਤਜਰਬੇਕਾਰ ਆਗੂ ਕਿਹਾ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੋਲਾ ਘੁਟਾਲੇ ਵਿੱਚ ਸੰਮਨ ਜਾਰੀ

1.80 ਲੱਖ ਕਰੋੜ ਰੁਪਏ ਦੇ ਕੋਲਾ ਘੋਟਾਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੂੰ ਬਤੌਰ ਦੋਸ਼ੀ ਸੰਮਨ ਭੇਜਿਆ ਗਿਆ ਹੈ। ਦਿੱਲੀ ਦੇ ਪਟਿਆਲਾ ਹਾਊਸ ਦੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਹਿੰਡਾਲਕੋ ਨੂੰ ਗਲਤ ਤਰੀਕੇ ਨਾਲ ਕੋਲਾ ਖਾਨ ਅਲਾਟਮੈਂਟ ਮਾਮਲੇ ਵਿੱਚ 8 ਅਪ੍ਰੈਲ ਨੂੰ ਪੇਸ਼ ਹੋਣ ਦੇ ਲਈ ਕਿਹਾ ਹੈ।

ਅਮਰੀਕੀ ਅਦਾਲਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ਵਿੱਚ ਮਨਮੋਹਨ ਸਿੰਘ ਦੀ ਧੀ ਰਾਹੀਂ ਉਸਨੂੰ ਸੰਮਨ ਭੇਜਣ ਦੀ ਆਗਿਆ ਦਿੱਤੀ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁੱਧ “ਮਨੁੱਖੀ ਅਧਿਕਾਰਾਂ ਦੀ ਉਲ਼ੰਘਣਾ” ਦੇ ਕੇਸ ਵਿੱਚ ਇੱਕ ਅਮਰੀਕੀ ਅਦਾਲਤ ਨੇ “ਸਿੱਖਸ ਫਾਰ ਜਸਟਿਸ” ਨੂੰ ਸਾਬਕਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਧੀ ਅੰਮ੍ਰਿਤ ਸਿੰਘ ਜੋ ਕਿ ਅਮਰੀਕਾ ਦੀ ਪੱਕੀ ਵਸਨੀਕ ਹੈ, ਰਾਹੀਂ ਸੰਮਨ ਪਹੁੰਚਾਉਣ ਦੀ ਆਗਿਆ ਦੇ ਦਿੱਤੀ ਹੈ।

ਡਾ. ਮਨਮੋਹਨ ਸਿੰਘ ਵਿੱਤ ਮੰਤਰੀ ਹੁੰਦਿਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜਬਾਬਦੇਹ ਹਨ: ਅਮਰੀਕੀ ਕੋਰਟ

ਸਿੱਖ ਸਿਆਸਤ ਨੂੰ ਮਿਲੀ ਜਾਣਕਰੀ ਅਨੁਸਾਰ ਅੱਜ ਅਮਰੀਕੀ ਕੋਰਟ ਨੇ ਕਿਹਾ ਕਿ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਦੀ ਹੈਸੀਅਤ ਵਿੱਚ ਮੁਕੱਦਮੇ ਤੋਂ ਛੋਟ ਦਾ ਅਧਿਕਾਰੀ ਹੈ, ਪਰ ਭਾਰਤ ਦੇ ਵਿੱਤ ਮੰਤਰੀ ਵਜੋਂ ਨਹੀਂ, ਜੋਕਿ ਉਹ ਪਿਛਲੀ ਭਾਰਤ ਸਰਕਾਰ ਵਿੱਚ ਸਨ।

ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਬਾਰੇ ਜਾਣਦਿਆਂ ਵੀ ਮਨਮੋਹਨ ਸਿੰਘ ਚੁੱਪ ਕਿਉਂ ਰਹੇ: ਐਡਵੋਕੇਟ ਫੂਲਕਾ

ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ੳੁੱਘੇ ਵਕੀਲ, ਸ. ਹਰਵਿੰਦਰ ਸਿੰਘ ਫੂਲਕਾ ਨੇ 1984 ਦੇ ਦਿੱਲੀ ਸਿੱਖ ਕਤਲੇਆਮ ਬਾਰੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਚੁੱਪ ਰਹਿਣ ਦਾ ਕਾਰਣ ਪੁਛਿਆ ।

ਡਾ. ਮਨਮੋਹਨ ਸਿੰਘ ਨੂੰ ਅਜੇ ਵੀ ਵਿਸ਼ੇਸ਼ ਛੋਟ ਪ੍ਰਾਪਤ ਹੈ, ਇਸ ਲਈ ਉਨ੍ਹਾਂ ‘ਤੇ ਕੇਸ ਨਹੀਂ ਚਲਾਇਆ ਜਾ ਸਕਦਾ: ਅਮਰੀਕੀ ਅਦਾਲਤ

ਅਮਰੀਕਾ ਦੀ ਸੰਘੀ ਅਦਾਲਤ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਦਾਇਰ ਕੀਤੇ ਕੇਸ ਵਿੱਚ ਅਮਰੀਕਾ ਦੇ ਨਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਮਨਮੋਹਨ ਸਿੰਘ ਨੂੰ ਅਜੇ ਵੀ ਵਿਸ਼ੇਸ਼ ਛੋਟ ਪ੍ਰਾਪਤ ਹੈ ਅਤੇ ਉਨਾਂ ਖਿਲਾਫ ਕੇਸ ਨਹੀਂ ਚਲਾਇਆ ਜਾ ਸਕਦਾ।