ਸਿੱਖ ਖਬਰਾਂ

ਅਮਰੀਕੀ ਅਦਾਲਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ਵਿੱਚ ਮਨਮੋਹਨ ਸਿੰਘ ਦੀ ਧੀ ਰਾਹੀਂ ਉਸਨੂੰ ਸੰਮਨ ਭੇਜਣ ਦੀ ਆਗਿਆ ਦਿੱਤੀ

August 24, 2014 | By

ਵਸ਼ਿਗਟਨ, ਅਮਰੀਕਾ (23 ਅਗਸਤ 2014): ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁੱਧ “ਮਨੁੱਖੀ ਅਧਿਕਾਰਾਂ ਦੀ ਉਲ਼ੰਘਣਾ” ਦੇ ਕੇਸ ਵਿੱਚ ਇੱਕ ਅਮਰੀਕੀ ਅਦਾਲਤ ਨੇ “ਸਿੱਖਸ ਫਾਰ ਜਸਟਿਸ” ਨੂੰ ਸਾਬਕਾ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਧੀ ਅੰਮ੍ਰਿਤ ਸਿੰਘ ਜੋ ਕਿ ਅਮਰੀਕਾ ਦੀ ਪੱਕੀ ਵਸਨੀਕ ਹੈ, ਰਾਹੀਂ ਸੰਮਨ ਪਹੁੰਚਾਉਣ ਦੀ ਆਗਿਆ ਦੇ ਦਿੱਤੀ ਹੈ।

ਇਹ ਅਗਿਆ ਅਮਰੀਕੀ ਜਿਲਾ ਜੱਜ ਜੇਮਜ਼ ਬੋਇਸਬਰਗ ਨੇ ਕੋਲੰਬੀਆ ਵਿੱਚ ਦਿੱਤੀ।19 ਅਗਸਤ ਦੇ ਹੁਕਮਾਂ ਵਿੱਚ ਜੱਜ ਨੇ ਕਿਹਾ ਸੀ ਕਿ ਸਬਾਕਾ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਭਾਰਤ ਦੇ ਪ੍ਰਧਾਨ ਮੰਤਰੀ ਦੀ ਹੈਸੀਅਤ ਵਿੱਚ ਕੀਤੇ ਕੰਮਾ ਲਈ ਮੁਕੱਦਮੇਂ ਤੋਂ ਛੋਟ ਦਾ ਅਧਿਕਾਰੀ ਹੈ, ਪਰ ਭਾਰਤ ਦੇ ਵਿੱਤ ਮੰਤਰੀ (1991-1996) ਹੁੰਦਿਆਂ ਕੀਤੇ ਕੰਮਾਂ ਲਈ ਛੋਟ ਦਾ ਹੱਕਦਾਰ ਨਹੀਂ।

Sikhs-for-Justice-Manmohan-Singh

(ਫਾਈਲ ਫੋਟੋ)

ਸਿੱਖਸ ਫਾਰ ਜਸਟਿਸ ਨੇ 18 ਅਗਸਤ ਨੂੰ ਅਰਜ਼ੀ ਦਿੱਤੀ ਸੀ ਕਿ ਮਨਮੋਹਨ ਸਿੰਘ ਨੂੰ ਕਿਸੇ ਹੋਰ ਬਦਲਵੈਂ ਤਰੀਕੇ ਨਾਲ ਸੰਮਨ ਤਾਮੀਲ ਕਰਵਾਏ ਜਾਣ।

ਸਿੱਖਸ ਫਾਰ ਜਸਟਿਸ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਧੀ ਰਾਹੀਂ ਸੰਮਨ ਤਾਮੀਲ ਕਰਵਾਉਣ ਦੀ ਬੇਨਤੀ ਕਰਦਿਆਂ ਕਿਹਾ ਕਿ “ਮਨਮੋਹਨ ਸਿੰਘ ਦੀ ਦੀ ਅੰਮ੍ਰਿਤ ਸਿੰਘ ਇੱਕ ਜਾਣੀ-ਪਛਾਣੀ ਹਸਤੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਨਿਊਯਾਰਕ ਵਿੱਚ ਰਹਿ ਕੇ ਕੰਮ ਕਰ ਰਹੀ ਹੈ।ਮਨਮੋਹਨ ਸਿੰਘ ਅਤੇ ਅੰਮ੍ਰਿਤ ਸਿੰਘ ਦੇ ਵਿਚਕਾਰ ਪਿਉ-ਧੀ ਦਾ ਰਿਸ਼ਤਾ ਸਪੱਸ਼ਟ ਹੈ ਅਤੇ ਮਨਮੋਹਨ ਸਿੰਘ ਆਪਣੀ ਹਰੇਕ ਅਮਰੀਕਾ ਫੇਰੀ ਦੌਰਾਨ ਉਸਨੂੰ ਮਿਲਦਾ ਰਿਹਾ ਹੈ।ਇਸ ਕਰਕੇ ਅਮ੍ਰਿਤ ਸਿੰਘ ਨੂੰ ਪਹੁੰਚਾਏ ਸੰਮਨ ਮਨਮੋਹਨ ਸਿੰਘ ਤੱਕ ਜਰੂਰ ਪਹੁੰਚਣਗੇ।

ਅਰਜ਼ੀ ਵਿੱਚ ਅੱਗੇ ਹੋਰ ਕਿਹਾ ਗਿਆ ਹੈ ਕਿ “ ਅੰਮ੍ਰਿਤ ਸਿੰਘ ਇੱਕ ਵਕੀਲ ਹੈ ਜੋ ਕਿ ਅਮਰੀਕਾ ਦੀਆਂ ਅਦਾਲਤਾਂ ਵਿੱਚ ਵਕਾਲਤ ਕਰਦੀ ਹੈ, ਇਸ ਲਈ ਕਾਨੂੰਨ ਦੀ ਪਾਲਣਾ ਕਰਨ ਵਾਲੀ ਅਤੇ ਜਿਮੇਵਾਰ ਹਸਤੀ ਹੋਣ ਕਰਕੇ, ਜੇਕਰ ਇੱਕ ਵਾਰ ਅਦਾਲਤ ਦੇ ਕਾਗਜ਼ ਉਸ ਕੋਲ ਪਹੁੰਚ ਗਏ ਤਾਂ ਉਹ ਆਪਣੇ ਪਿਤਾ ਨੂੰ ਅਦਾਲਤ ਦੇ ਸੰਮਨ ਪਹੁੰਚਾਉਣ ਵਿੱਚ ਕੁਤਾਹੀ ਨਹੀਂ ਕਰੇਗੀ।

ਸਿੱਖਸ ਫਾਰ ਜਸਟਿਸ ਨੇ ਦੁਬਾਰਾ ਵਿਸ਼ਵਾਸ਼ ਦੁਆਉਦਿਆਂ ਕਿਹਾ ਕਿ “ ਅੰਮ੍ਰਿਤ ਸਿੰਘ ਇੱਕ ਮਨੁੱਖੀ ਅਧਿਕਾਰਾਂ ਦੀ ਵਕੀਲ ਹੈ ਅਤੇ ਉਹ ਜ਼ੁਲਮ ਤੋਂ ਪੀੜਤ ਲੋਕਾਂ ਦਾ ਦਰਦ ਮਹਿਸੂਸ ਕਰਦੀ ਹੈ ਅਤੇ ਮਨੁੱਖੀ ਅਧਿਕਾਰਾਂ ਅਤੇ ਜ਼ੁਲਮ ਨਾਲ ਸਬੰਧਿਤ ਮਸਲਿਆਂ ‘ਤੇ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰ ਚੁੱਕੀ ਹੈ।

ਸਿੱਖਸ ਫਾਰ ਜਸਟਿਸ ਅਤੇ ਅਮਰੀਕੀ ਨਾਗਰਿਕ ਇੰਦਰਜੀਤ ਸਿੰਘ ਨੇ ਸੰਨ 2013 ਵਿੱਚ ਦਾਅਵਾ ਕੀਤਾ ਸੀ ਕਿ ਮਨਮੋਹਨ ਸਿੰਘ ਨੇ ਭਾਰਤ ਦਾ ਵਿੱਤ ਮੰਤਰੀ ਹੁੰਦਿਆਂ ਪੰਜਾਬ ਵਿੱਚ ਖਾੜਕੂਵਾਦ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਦਸਤਿਆਂ ਨੂੰ ਕਈ ਵਾਰ ਪੈਸਾ ਮੁਹੱਈਆ ਕੀਤਾ ਸੀ, ਜਿਸਦੇ ਸਿੱਟੇ ਵਜੋਂ ਪੰਜਾਬ ਵਿੱਚ 90ਵਿਆਂ ਦੇ ਦੌਰ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਹਜ਼ਾਰਾਂ ਸਿੱਖਾਂ ਦੇ ਗੈਰ ਕਾਨੂੰਨੀ ਕਤਲ ਕਰ ਦਿੱਤੇ ਸਨ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓ: ਵੇਖੋ

US court allows service of summons on Dr. Manmohan Singh through his daughter in Human Rights violations lawsuit

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,