ਸਿਆਸੀ ਖਬਰਾਂ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੋਲਾ ਘੁਟਾਲੇ ਵਿੱਚ ਸੰਮਨ ਜਾਰੀ

March 12, 2015 | By

ਨਵੀਂ ਦਿੱਲੀ (11 ਮਾਰਚ 2015): 1.80 ਲੱਖ ਕਰੋੜ ਰੁਪਏ ਦੇ ਕੋਲਾ ਘੋਟਾਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੂੰ ਬਤੌਰ ਦੋਸ਼ੀ ਸੰਮਨ ਭੇਜਿਆ ਗਿਆ ਹੈ। ਦਿੱਲੀ ਦੇ ਪਟਿਆਲਾ ਹਾਊਸ ਦੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਹਿੰਡਾਲਕੋ ਨੂੰ ਗਲਤ ਤਰੀਕੇ ਨਾਲ ਕੋਲਾ ਖਾਨ ਅਲਾਟਮੈਂਟ ਮਾਮਲੇ ਵਿੱਚ 8 ਅਪ੍ਰੈਲ ਨੂੰ ਪੇਸ਼ ਹੋਣ ਦੇ ਲਈ ਕਿਹਾ ਹੈ।

manmohan

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ

ਉਨ੍ਹਾਂ ਨੂੰ ਜਿਨ੍ਹਾਂ ਧਾਰਾਵਾਂ ਦੇ ਤਹਿਤ ਸੰਮਨ ਭੇਜਿਆ ਗਿਆ ਹੈ, ਉਨ੍ਹਾਂ ਵਿੱਚੋਂ ਇੱਕ ਵਿੱਚ ਉਮਰ ਕੈਦ ਦੀ ਸਜਾ ਦੀ ਵਿਵਸਥਾ ਹੈ। ਅਦਾਲਤ ਵੱਲੋਂ ਸੰਮਣ ਭੇਜੇ ਜਾਣ ਦੀ ਕਾਰਵਾਈ ’ਤੇ ਡਾ. ਮਨਮੋਹਣ ਨੇ ਕਿਹਾ ਹੈ ਕਿ ਸੰਮਣ ਜਾਰੀ ਹੋਣ ’ਤੇ ਮੈਂ ਦੁੱਖੀ ਹਾਂ। ਪਰ ਇਹ ਅਜੇ ਤੱਕ ਮੈਨੂੰ ਸੰਮਣ ਨਹੀਂ ਮਿਲਿਆ ਹੈ। ਮੈਂ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ’ਚੋਂ ਗੁਜਰਨ ਦੇ ਲਈ ਤਿਆਰ ਹਾਂ। ਸਾਬਕਾ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਮੈਂ ਇਸ ਮਾਮਲੇ ’ਤੇ ਆਪਣੇ ਵਕੀਲਾਂ ਨਾਲ ਗੱਲ ਕਰਾਂਗਾ।

ਮੈਂ ਚਾਹੁੰਦਾ ਹਾਂ ਕਿ ਇਸ ਮਾਮਲੇ ਦਾ ਸੱਚ ਸਾਹਮਣੇ ਆਵੇ। ਸਪੈਸ਼ਲ ਸੀ.ਬੀ.ਆਈ. ਕੋਰਟ ਦੇ ਜੱਜ ਭਰਤ ਪ੍ਰਾਸ਼ਰ ਨੇ ਤਤਕਾਲੀਨ ਕੋਲਾ ਮੰਤਰੀ ਮਨਮੋਹਣ ਸਿੰਘ ਤੋਂ ਇਲਾਵਾ ਹਿੰਡਾਲਕੋ ਦੇ ਮਾਲਕ ਕੁਮਾਰ ਮੰਗਲਮ ਬਿੜਲਾ, ਸਾਬਕਾ ਕੋਲਾ ਸਕੱਤਰ ਪੀ.ਸੀ.ਪਾਰੇਖ, ਮੈਸਰਜ ਹਿੰਡਾਲਕੋ ਅਤੇ ਇਸ ਦੇ ਅਫਸਰਾਂ ਸ਼ੁਭੇਂਦਰੂ ਅਮਿਤਾਬ ਅਤੇ ਡੀ.ਭੱਟਾਚਾਰੀਆ ਨੂੰ ਵੀ 8 ਅਪ੍ਰੈਲ ਨੂੰ ਪੇਸ਼ ਹੋਣ ਦੇ ਲਈ ਕਿਹਾ ਹੈ।

ਇੱਥੇ ਜਿਕਰਯੋਗ ਹੈ ਕਿ ਇਸ ਮਾਮਲੇ ’ਤੇ ਸੀ.ਬੀ.ਆਈ. ਪਹਿਲਾਂ ਵੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਤੋਂ ਜਨਵਰੀ ਮਹੀਨੇ ਵਿੱਚ ਪੁੱਛਗਿੱਛ ਕਰ ਚੁੱਕੀ ਹੈ।  ਇਸ ਪੁੱਛਗਿੱਛ ਦੇ ਆਧਾਰ ਤੇ ਮਿਲੀ ਜਾਣਕਾਰੀ ਅਨੁਸਾਰ ਹੀ ਸਟੇਟਸ ਰਿਪੋਰਟ ਅਦਾਲਤ ਨੂੰ ਸੌਂਪੀ ਗਈ ਸੀ।

ਇਸੇ ਦੌਰਾਨ ਇਹ ਵੀ ਖਬਰ ਹੈ ਕਿ ਜਨਵਰੀ ਮਹੀਨੇ ਜਦੋਂ ਸੀ.ਬੀ.ਆਈ. ਨੇ ਡਾ. ਮਨਮੋਹਣ ਸਿੰਘ ਤੋਂ ਪੁੱਛਗਿੱਛ ਕੀਤੀ ਸੀ ਤਾਂ ਉਹ ਬਹੁਤ ਘਬਰਾ ਗਏ ਸਨ। ਇਸ ਸਬੰਧ ਵਿੱਚ ਉਨ੍ਹਾਂ ਨੇ ਪੁੱਛਗਿੱਛ ਦੇ ਤੁਰੰਤ ਬਾਅਦ ਸੱਤਾਧਾਰੀ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਟੈਲੀਫੋਨ ’ਤੇ ਮੁਲਾਕਾਤ ਕੀਤੀ ਸੀ।

ਸੂਤਰਾਂ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਨੇ  ਇਸ ਮੁਲਾਕਾਤ ਰਾਹੀਂ ਕੇਂਦਰੀ ਭਾਜਪਾ ਸਰਕਾਰ ਤੋਂ ਆਪਣੇ ਲਈ ਰਾਹਤ ਵਾਸਤੇ ਵਿਸ਼ਵਾਸ ਮੰਗਿਆ ਸੀ। ਭਾਜਪਾ ਨੇਤਾਵਾਂ ਨੇ ਇਸ ਮੁਲਾਕਾਤ ਦੌਰਾਨ ਡਾਕਟਰ ਮਨਮੋਹਣ ਸਿੰਘ ਨੂੰ ਇਹ ਤਸੱਲੀ ਜਰੂਰ ਦਵਾਈ ਸੀ ਕਿ ਉਨ੍ਹਾਂ ਵਿਰੁੱਧ ਇਸ ਕੇਸ ਵਿੱਚ ਬਦਲੇ ਦੀ ਭਾਵਨਾ ਨਾਲ ਕੋਈ ਕੰਮ ਨਹੀਂ ਹੋ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,