Site icon Sikh Siyasat News

ਪੰਜਾਬ ਪੁਲਿਸ ਨੇ ਦੀਨਾ ਨਗਰ ਹਮਲੇ ਦੀ ਪੜਤਾਲ ਨੈਸ਼ਨਲ ਜਾਂਚ ਏਜ਼ੰਸੀ ਨੂੰ ਸੌਂਪਣ ਤੋਂ ਕੀਤਾ ਇਨਕਾਰ

ਚੰਡੀਗਡ਼੍ਹ (19 ਅਗਸਤ, 2015): ਪੰਜਾਬ ਸਰਕਾਰ ਨੇ ਦੀਨਾਨਗਰ ਵਿੱਚ 27 ਜੁਲਾਈ ਨੂੰ ਹੋਏ ਹਥਿਆਰਬੰਦ ਹਮਲੇ ਦੀ ਪਡੜਤਾਲ ਨੈਸ਼ਨਲ ਜਾਂਚ ਏਜੰਸੀ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ।

ਪੰਜਾਬ ਨੇ ਤਰਕ ਦਿੱਤਾ ਹੈ ਕਿ ਉਸ ਕੋਲ ਅਜਿਹੇ ਮਾਮਲਿਅਾਂ ਦੀ ਜਾਂਚ ਦਾ ਤਜਰਬਾ ਹੈ ਅਤੇ ਉਹ ਇਸ ਦੀ ਆਪਣੇ ਪੱਧਰ ’ਤੇ ਜਾਂਚ ਦੇ ਸਮਰੱਥ ਹੈ। ਸੂਤਰਾਂ ਮੁਤਾਬਕ ਪੰਜਾਬ ਦੇ ਡੀਜੀਪੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਅਾਂ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਖ਼ੁਦ ਜਾਂਚ ਕਰਨ ਦੇ ਸੂਬਾਈ ਸਰਕਾਰ ਦੇ ਫ਼ੈਸਲੇ ਬਾਰੇ ਦੱਸ ਦਿੱਤਾ ਹੈ।

ਹਥਿਆਰਬੰਦ ਹਮਲਾਵਰਾਂ ਨੇ ਦੀਨਾ ਨਗਰ ਥਾਣੇ ‘ਤੇ ਕੀਤਾ ਹਮਲਾ(ਫਾਈਲ ਫੋਟੋ)

ਪੰਜਾਬ ਮੁਤਾਬਕ ਇਸ ਸਮੇਂ ਦੀਨਾਨਗਰ ਹਮਲੇ ਦੀ ਪੜਤਾਲ ਅਹਿਮ ਮੋਡ਼ ’ਤੇ ਪੁੱਜ ਚੁੱਕੀ ਹੈ ਅਤੇ ਇਸ ਨੂੰ ਤਬਦੀਲ ਕਰਨ ਨਾਲ ਇਸ ’ਚ ਰੁਕਾਵਟ ਆਵੇਗੀ। ਪੰਜਾਬ ਪੁਲੀਸ ਨੇ ਤਰਕ ਦਿੱਤਾ ਹੈ ਕਿ ਉਹ ਸਰਹੱਦ ਪਾਰਲੇ ਸਰਹੱਦ ਪਾਰਲੇ ਮਾਮਲਿਆਂ ਨਾਲ ਨਜਿੱਠ ਰਹੀ ਹੈ।

ਸਰਕਾਰ ਦੇ ਆਲ੍ਹਾ ਸੂਤਰਾਂ ਨੇ ਇਸ ਜਾਂਚ ਦਾ ਸਟੇਟਸ ਦੱਸਣ ਤੋਂ ਟਾਲਾ ਵੱਟ ਲਿਆ ਹੈ। ਉਨ੍ਹਾਂ ਵੱਲੋਂ ਸਿਰਫ਼ ਜਾਂਚ ਦੇ ਸਹੀ ਦਿਸ਼ਾ ਵਿੱਚ ਚੱਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਹਮਲੇ ਵਾਲੇ ਦਿਨ ਵੀ ਹਮਲਾਵਰਾਂ ਨਾਲ ਸਿੱਝਣ ਲਈ ਫ਼ੌਜ ਨੂੰ ਆਗਿਆ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਕਿਉਂਕਿ ਇਹ ਹਮਲਾ ਪੁਲੀਸ ’ਤੇ ਕੀਤਾ ਗਿਆ ਸੀ। ਇਸ ਲਈ ਪੁਲੀਸ ਨੇ ਆਪਣੇ ਪੱਧਰ ’ਤੇ ਇਸ ਦਾ ਜਵਾਬ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਪੰਜਾਬ ਪੁਲੀਸ ਵੱਲੋਂ ਕੀਤੇ ਜਾਣ ਦਾ ਫ਼ੈਸਲਾ ਵੀ ਉੱਚ ਪੱਧਰ ’ਤੇ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਕ ਨੈਸ਼ਨਲ ਜਾਂਚ ਏਜੰਸੀ ਨੇ ਦੀਨਾਨਗਰ ਹਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈਣ ਲਈ ਖ਼ੁਦ ਗ੍ਰਹਿ ਮੰਤਰਾਲੇ ਤਕ ਪਹੁੰਚ ਕੀਤੀ ਸੀ ਤਾਂ ਜੋ ਹਮਲਿਅਾਂ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਮਜ਼ਬੂਤ ਕੇਸ ਬਣਾਇਆ ਜਾ ਸਕੇ।

ਨੈਸ਼ਨਲ ਜਾਂਚ ਏਜੰਸੀ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੈਸ਼ਨਲ ਜਾਂਚ ਏਜੰਸੀ ਅੈਕਟ 2008 ਤਹਿਤ ਜਿਸ ਵਿੱਚ ਸੂਬੇ ਵਿੱਚ ਹਮਲਾ ਹੁੰਦਾ ਹੈ ਜੇਕਰ ਉਸ ਨੂੰ ਇਸ ’ਚ ਵਿਦੇਸ਼ੀ ਮੁਲਕ ਦਾ ਹੱਥ ਹੋਣ ਦਾ ਸ਼ੱਕ ਹੋਵੇ ਤਾਂ ਉਸ ਨੂੰ ਮਾਮਲਾ ਨੈਸ਼ਨਲ ਜਾਂਚ ਏਜੰਸੀ ਨੂੰ ਸੌਂਪਣ ਲਈ ਗ੍ਰਹਿ ਮੰਤਰਾਲੇ ਤਕ ਪਹੁੰਚ ਕਰਨੀ ਚਾਹੀਦੀ ਹੈ। ਪਰ ਇਸ ਕੇਸ ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਤਕ ਪਹੁੰਚ ਨਹੀਂ ਕੀਤੀ।

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਕਿਹਾ, ‘ਭਾਵੇਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਹਮਲੇ ਵਿੱਚ ਕਿਸੇ ਹੋਰ ਦੇਸ਼ ਦਾ ਹੱਥ ਹੈ ਜਾਂ ਨਹੀਂ ਪਰ ਪੰਜਾਬ ਪੁਲੀਸ ਵੱਲੋਂ ਜਾਂਚ ਠੀਕ ਢੰਗ ਨਾਲ ਕੀਤੀ ਜਾ ਰਹੀ ਹੈ।’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version