Site icon Sikh Siyasat News

ਭਾਰਤ ਵਿਰੋਧੀ ਪੋਸਟ ਪਾਉਣ ਵਾਲੇ ਕਸ਼ਮੀਰੀ ‘ਤੇ ਦੇਸ਼ ਧ੍ਰੋਹ ਦਾ ਦਰਜ ਕੇਸ ਵਾਪਸ ਲਿਆ ਜਾਵੇ: ਐਮਨੈਸਟੀ ਭਾਰਤ

ਪ੍ਰਤੀਕਾਤਮਕ ਤਸਵੀਰ

ਨਵੀਂ ਦਿੱਲੀ: ਇਕ ਕਸ਼ਮੀਰੀ ‘ਤੇ ਭਾਰਤ ਵਿਰੋਧੀ ਪੋਸਟ ਸ਼ੇਅਰ ਕਰਨ ਕਰਕੇ ਦਰਜ ਹੋਇਆ ਕੇਸ ਵਿਚਾਰਾਂ ਦੀ ਅਜ਼ਾਦੀ ਨੂੰ ਕੁਚਲਣ ਬਰਾਬਰ ਹੈ। 4 ਅਗਸਤ ਨੂੰ ਛੱਤੀਸਗੜ੍ਹ ਪੁਲਿਸ ਨੇ ਤੌਫੀਕ ਅਹਿਮਦ ਨਾਂ ਦੇ ਇਕ ਕਸ਼ਮੀਰੀ ਨੂੰ ਦੁਰਗ ਜ਼ਿਲ੍ਹੇ ਵਿਚ ਦਰਜ ਸ਼ਿਕਾਇਤ ਦੇ ਆਧਾਰ ‘ਤੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ।

ਦੁਰਗ ਦੇ ਪੁਲਿਸ ਕਪਤਾਨ ਨੇ ਦੱਸਿਆ ਕਿ ਐਫ.ਆਈ.ਆਰ. (ਪਹਿਲੀ ਜਾਣਕਾਰੀ ਰਿਪੋਰਟ) ਵਿਚ ਤੌਫੀਕ ‘ਤੇ ਆਈ.ਪੀ.ਸੀ. ਦੀ ਧਾਰਾ 124-ਏ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੁਲਿਸ ਕਪਤਾਨ ਨੇ ਦੱਸਿਆ, “ਉਸਦੀ ਕੰਧ ਭਾਰਤ ਵਿਰੋਧੀ ਨਾਅਰਿਆਂ ਨਾਲ ਭਰੀ ਪਈ ਸੀ, ਦੇਸ਼ ਦੀ ਏਕਤਾ ਅਖੰਡਤਾ ‘ਤੇ ਸਵਾਲੀਆ ਨਿਸ਼ਾਨ ਸੀ, ਅਤੇ ਭਾਰਤੀ ਝੰਡੇ ਦਾ ਅਪਮਾਨ ਕੀਤਾ ਹੋਇਆ ਸੀ।”

ਇਸ ਖਬਰ ਨੂੰ ਹੋਰ ਵਿਸਥਾਰ ਵਿਚ ਪੜ੍ਹਨ ਲਈ: Sedition Case against Kashmiri Man for alleged Anti-India Facebook Posts Must Be Dropped: Amnesty India .

ਸ਼ਿਕਾਇਤਕਰਤਾ ਨੇ ਐਮਨੈਸਟੀ ਇੰਟਰਨੈਸ਼ਨਲ ਭਾਰਤ ਨੂੰ ਦੱਸਿਆ ਕਿ ਸਾਡੇ ਸ਼ਹਿਰ ਦੇ ਕਈ ਨੌਜਵਾਨਾਂ ਨੇ ਤੌਫੀਕ ਦੀਆਂ ਫੇਸਬੁਕ ਪੋਸਟਾਂ ਦੀ ਸ਼ਿਕਾਇਤ ਕੀਤੀ ਸੀ। ਇਕ ਥਾਂ ‘ਤੇ ਤਾਂ ਭਾਰਤੀ ਝੰਡੇ ਨੂੰ ਚੂਹੇ ਦੇ ਰੂਪ ਵਿਚ ਦਿਖਾਇਆ ਗਿਆ ਹੈ। ਸ਼ਿਕਾਇਤਕਰਤਾ ਹਿੰਦੂ ਰਾਸ਼ਟਰਵਾਦੀ ਜਥੇਬੰਦੀ ਦਾ ਕਾਰਜਕਰਤਾ ਹੈ ਜਿਸਦੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version