Site icon Sikh Siyasat News

ਅਮਰੀਕਾ ਵਿੱਚ ਨਸਲੀ ਹਮਲੇ ਦੌਰਾਨ ਸਿੱਖ ਬੁਜ਼ਰਗ ਨੂੰ ਲਾਦੇਨ ਕਹਿ ਕੇ ਜ਼ਖਮੀ ਕੀਤਾ

ਨਿਊਯਾਰਕ (10 ਸਤੰਬਰ, 2015): ਅਮਰੀਕਾ ਰਹਿੰਦੇ ਸਿੱਖਾਂ ਵੱਲੋਂ ਸਿੱਖ ਪਛਾਣ ਸਬੰਧੀ ਪੈਦਾ ਹੋਏ ਭਲੇਖਿਆਂ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਅਮਰੀਕਾ ਵਿੱਚ ਸਿੱਖਾਂ ‘ਤੇ ਨਸਲੀ ਹਮਲੇ ਜਾਰੀ ਹਨ। ਅਮਰੀਕਾ ਦੀ ਸਿੱਖ ਸੰਸਥਾ ਸਿੱਖ ਕੁਲੀਸ਼ਨ ਵੱਖ-ਵੱਖ ਸਿੱਖ ਅਮਰੀਕਨ ਜੱਥੇਬੰਦੀਆਂ ਨਾਲ ਮਿਲਕੇ ਸਿੱਖ ਪਛਾਣ ਸਬੰਦੀ ਜਾਗਰੂਕਤਾ ਫੈਲਾਣ ਲਈ ਜਨਤਾਕ ਮਹਿੰਮ ਚਲਾ ਰਿਹਾ ਹੈ।ਪਰ ਇਸਦੇ ਬਾਵਜੂਦ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।

ਨਸਲੀ ਹਮਲੇ ਵਿੱਚ ਜ਼ਖਮੀ ਬੁਜ਼ਰਗ ਹਸਪਤਾਲ ਵਿੱਚ ਜ਼ੇਰੇ ਇਲਾਜ਼

ਅਮਰੀਕਾ ਦੇ ਸ਼ਿਕਾਗੋ ‘ਚ ਇਕ ਬਜ਼ੁਰਗ ਸਿੱਖ ਵਿਅਕਤੀ ‘ਤੇ ਬੇਰਹਿਮੀ ਨਾਲ ਹਮਲਾ ਕਰਨ ਤੇ ਨਸਲੀ ਟਿੱਪਣੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਇੰਦਰਜੀਤ ਸਿੰਘ ‘ਤੇ ਇਕ ਕਾਰ ਸਵਾਰ ਨੇ ਪਹਿਲਾ ਤਾਂ ਨਸਲੀ ਟਿੱਪਣੀ ਕੀਤੀ। ਉਨ੍ਹਾਂ ਨੂੰ ‘ਬਿਨ ਲਾਦੇਨ’ ਤੱਕ ਕਿਹਾ ਗਿਆ ਤੇ ਬਾਅਦ ‘ਚ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। 9/11 ਹਮਲੇ ਦੀ ਬਰਸੀ ਤੋਂ ਪਹਿਲਾ ਅਮਰੀਕਾ ‘ਚ ਇਹ ਘਟਨਾ ਹੋਈ ਹੈ।

ਖ਼ਬਰ ਮੁਤਾਬਿਕ ਇੰਦਰਜੀਤ ਆਪਣੇ ਘਰ ਤੋਂ ਦੁਕਾਨ ਵੱਲ ਜਾ ਰਹੇ ਸਨ ਕਿ ਉਸੇ ਦੌਰਾਨ ਪਿੱਛੇ ਤੋਂ ਆ ਰਹੀ ਕਾਰ ‘ਚ ਸਵਾਰ ਦੋਸ਼ੀ ਨੇ ਓਵਰਟੇਕ ਕਰਨ ਦੌਰਾਨ ਉਨ੍ਹਾਂ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇੰਦਰਜੀਤ ਨੇ ਆਪਣੀ ਕਾਰ ਕਿਨਾਰੇ ‘ਤੇ ਰੋਕ ਦਿੱਤੀ ਤਾਂ ਜੋ ਉਹ ਅੱਗੇ ਜਾ ਸਕੇ ਪਰ ਦੋਸ਼ੀ ਇੰਦਰਜੀਤ ਦੀ ਕਾਰ ਦੇ ਅੱਗੇ ਆਪਣੀ ਕਾਰ ਲਗਾ ਕੇ ਉਸ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇੰਦਰਜੀਤ ਸਿੰਘ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ ਤੇ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version